ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਦਿੱਤਾ ਸੰਦੇਸ਼!
ਫਿਰ ਉਹਨਾਂ ਕਿਹਾ ਕਿ ਇਸ ਵਾਰ ਕੈਨੇਡਾ ਆਪਣੀ 150ਵੀਂ ਵਰ੍ਹੇਗੰਢ ਮਨਾ ਰਿਹਾ ਹੈ ਜਿਸ ਕਾਰਨ ਇਹ ਦੀਵਾਲੀ ਬਹੁਤ ਖਾਸ ਹੈ । ਅਨੇਕਤਾ 'ਚ ਏਕਤਾ ਹੀ ਕੈਨੇਡਾ ਦੀ ਅਸਲੀ ਤਾਕਤ ਰਹੀ ਹੈ।
ਉਹਨਾਂ ਕਿਹਾ ਕਿ ਸਾਨੂੰ ਅੱਜ ਦੇ ਦਿਨ ਉਨ੍ਹਾਂ ਹਿੰਦੂ, ਸਿੱਖ, ਜੈਨ ਅਤੇ ਬੋਧੀ ਕੈਨੇਡੀਅਨਜ਼ ਦੇ ਯੋਗਦਾਨ ਅਤੇ ਮਿਹਨਤ ਬਾਰੇ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਹਰ ਰੋਜ਼ ਕੈਨੇਡਾ ਲਈ ਮਿਹਨਤ ਕਰਦੇ ਹਨ। ਮੈਂ ਕੈਨੇਡੀਅਨ ਸਰਕਾਰ ਅਤੇ ਪਤਨੀ ਸੋਫੀ ਵਲੋਂ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਉਣ ਦੀਆਂ ਵਧਾਈਆਂ ਦਿੰਦਾ ਹਾਂ।''
ਇਸ ਤੋਂ ਪਹਿਲਾਂ ਜਦੋਂ ਟਰੂਡੋ ਨੇ ਦੀਵਾਲੀ ਮੁਬਾਰਕ ਕਿਹਾ ਸੀ ਤਾਂ ਲੋਕਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਹੁੰਦੀਆਂ ਹਨ ਨਾ ਕਿ ਮੁਬਾਰਕ!
—PTC News