ਕੈਪਟਨ ਨੂੰ "ਝੂਠਾਂ ਦਾ ਰਾਜਾ" ਦਾ ਮੁਕਟ ਦੇਣ ਪਟਿਆਲਾ ਪੁੱਜੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਕਾਮੇ

By Shanker Badra - July 03, 2021 4:07 pm

ਪਟਿਆਲਾ : ਅਕਸਰ ਸੁਣਿਆ ਜਾਂਦਾ ਹੈ ਕਿ ਪਿਛਲੇ ਸਮੇਂ ਵਿਚ ਰਾਜੇ ਦੇ ਦਰਬਾਰ ਵਿੱਚ ਕੋਈ ਆਪਣੀ ਫਰਿਆਦ ਲੈ ਕੇ ਜਾਂਦਾ ਸੀ ਤਾਂ ਓਸ ਦੀ ਫਰਿਆਦ ਸੁਣੀ ਜਾਂਦੀ ਸੀ ਤੇ ਹੱਲ ਕੀਤਾ ਜਾਂਦਾ ਸੀ, ਮੋਜੂਦਾ ਸਮੇਂ ਵਿਚ ਵੀ ਪੰਜਾਬ ਵਿਚ ਰਾਜੇ (Captain Amarinder Singh )ਦਾ ਰਾਜ ਹੈ ਪਰ ਇਸ ਰਾਜੇ ਦੇ ਦਰਬਾਰ ਵਿੱਚ ਪਿਛਲੇ 4 ਸਾਲਾਂ ਤੋਂ ਫਰਿਆਦ ਕਰਦੇ ਮੁਲਜ਼ਮਾਂ ਦੀ ਫਰਿਆਦ ਸੁਣੀ ਹੀ ਨਹੀਂ ਜਾ ਰਹੀ, ਤੇ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਫਰਿਆਦ ਰਾਜੇ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਹੈ। ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿਚ ਹੀ ਕੱਚੇ ਮੁਲਾਜ਼ਮਾਂ (Temporary Employees ) ਨੂੰ ਪੱਕਾ ਕਰ ਦਿੱਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਸਭ ਵਾਅਦੇ ਭੁੱਲ ਕੇ ਕਾਂਗਰਸ ਦੀ ਸਰਕਾਰ ਕਮੇਟੀਆਂ ਦੀ ਸਰਕਾਰ ਬਣ ਕੇ ਰਹਿ ਗਈ।

ਕੈਪਟਨ ਨੂੰ "ਝੂਠਾਂ ਦਾ ਰਾਜਾ" ਦਾ ਮੁਕਟ ਦੇਣ ਪਟਿਆਲਾ ਪੁੱਜੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਕਾਮੇ

ਪੜ੍ਹੋ ਹੋਰ ਖ਼ਬਰਾਂ : ਨਿੱਕੀ ਜਿਹੀ ਬੱਚੀ ਦੇ ਜਜ਼ਬੇ ਨੂੰ ਦੇਖ ਹਰ ਕੋਈ ਕਰ ਰਿਹਾ ਸਲਾਮ ,ਜਿਸਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ

ਆਗੂਆਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵੱਲੋਂ 2017 -22 ਦੇ ਚੋਣ ਮਨੋਰਥ ਪੱਤਰ ਦੇ ਪੇਜ਼ ਨੰਬਰ 117 'ਤੇ ਵਾਅਦਾ ਕੀਤਾ ਸੀ ਕਿ ਸੂਬੇ ਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਵੱਲੋਂ 24 ਜਨਵਰੀ 2017 ਨੂੰ ਟਵੀਟ ਰਾਹੀ ਅਤੇ ਪੇਸਬੁੱਕ ਪੇਜ਼ 'ਤੇ ਵੀ ਵਾਅਦਾ ਕੀਤਾ ਗਿਆ ਸੀ। ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਵਿਚ 19.06.2017, 27.03.2018, ਅਤੇ 05.03.2021 ਨੂੰ ਆਪਣੇ ਭਾਸ਼ਣ ਦੋਰਾਨ ਕਿਹਾ ਸੀ ਕਿ ਅਸੀਂ ਜਲਦ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ ਵਿਚ ਐਕਟ ਲੈ ਕੇ ਆ ਰਹੇ ਹਾਂ ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਉਹ ਜਲਦ ਪਤਾ ਨਹੀ ਕਦੋ ਆਵੇਗੀ।

ਕੈਪਟਨ ਨੂੰ "ਝੂਠਾਂ ਦਾ ਰਾਜਾ" ਦਾ ਮੁਕਟ ਦੇਣ ਪਟਿਆਲਾ ਪੁੱਜੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਕਾਮੇ

ਚਾਰ ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਤੇ ਵੀ ਕੱਚੇ ਮੁਲਾਜ਼ਮਾਂ ਦੀ ਸਾਰ ਨਹੀ ਲਈ ਗਈ ,ਉਲਟਾ ਚਾਰ ਸਾਲਾਂ ਤੋਂ ਸੋਸ਼ਣ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੈਬਿਨਟ ਸਬ ਕਮੇਟੀਆਂ ਬਣਾਈਆਂ ਗਈਆਂ ਪਰ ਚਾਰ ਸਾਲਾਂ ਦੌਰਾਨ ਇਕ ਵਾਰ ਵੀ ਕੈਬਿਨਟ ਸਬ ਕਮੇਟੀ ਨੇ ਕੱਚੇ ਮੁਲਾਜ਼ਮਾਂ ਦੀ ਗੱਲ ਨਾ ਸੁਣੀ। ਚਾਰ ਸਾਲਾਂ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸਰਕਾਰ ਦੇ ਮੰਤਰੀਆਂ ਖਾਸ ਕਰਕੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਝੂਠ ਹੀ ਬੋਲਿਆ ਹੈ ਅਤੇ ਝੂਠ ਤੋਂ ਸਿਵਾਏ ਕੁਝ ਨਹੀ ਦਿੱਤਾ। ਜਿਸਦੇ ਰੋਸ ਵਜੋਂ ਅੱਜ ਮੁਲਾਜ਼ਮ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾਂ ਦਾ ਰਾਜਾ ਦਾ ਮੁਕਟ ਦੇਣ ਲਈ ਪਟਿਆਲਾ ਮੋਤੀ ਮਹਿਲ ਪੁੱਜੇ ਹਨ।

ਕੈਪਟਨ ਨੂੰ "ਝੂਠਾਂ ਦਾ ਰਾਜਾ" ਦਾ ਮੁਕਟ ਦੇਣ ਪਟਿਆਲਾ ਪੁੱਜੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਕਾਮੇ

ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ-ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ ਪਰਵੀਨ ਸ਼ਰਮਾਂ ਵਿਕਾਸ ਕੁਮਾਰ ਚਮਕੋਰ ਸਿੰਘ ਹਰਪ੍ਰੀਤ ਸਿੰਘ ਦਵਿੰਦਰਜੀਤ ਸਿੰਘ ਸਰਬਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੌਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਆਗੂਆਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀਆਂ ਦੂਰ ਦੂਰਾਡੇ ਬਦਲੀਆਂ ਕੀਤੀਆਂ ਜਾ ਰਹੀਆ ਹਨ।

ਕੈਪਟਨ ਨੂੰ "ਝੂਠਾਂ ਦਾ ਰਾਜਾ" ਦਾ ਮੁਕਟ ਦੇਣ ਪਟਿਆਲਾ ਪੁੱਜੇ ਸਰਵ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਦਫ਼ਤਰੀ ਕਾਮੇ

ਪੜ੍ਹੋ ਹੋਰ ਖ਼ਬਰਾਂ : ਆਮਿਰ ਖਾਨ ਅਤੇ ਕਿਰਨ ਰਾਓ ਵੱਲੋਂ ਅਲੱਗ ਹੋਣ ਦਾ ਫ਼ੈਸਲਾ , ਵਿਆਹ ਦੇ 15 ਸਾਲਾਂ ਬਾਅਦ ਲੈਣਗੇ ਤਲਾਕ

ਮੁਲਾਜ਼ਮਾਂ ਵੱਲੋਂ ਫੁਹਾਰਾ ਚੌਕ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸਾਸ਼ਨ ਵੱਲੋਂ 20 ਜੁਲਾਈ ਨੂੰ ਮਹਾਰਾਣੀ ਪ੍ਰਨੀਤ ਕੌਰ ਨਾਲ ਪਟਿਆਲਾ ਵਿਖੇ ਮੀਟਿੰਗ ਦਾ ਲਿਖਤੀ ਭਰੋਸਾ ਦੁਆਇਆ ਗਿਆ। ਆਗੂਆਂ ਨੇ ਕਿਹਾ ਕਿ ਉਹ ਹਰ ਇਕ ਦਰ 'ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀਂ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ ਚੰਡੀਗੜ੍ਹ ਮੁੱਖ ਮੰਤਰੀ ਨਿਵਾਸ ਅਤੇ ਦਿੱਲੀ ਰਾਹੁਲ ਗਾਂਧੀ ਦੇ ਨਿਵਾਸ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀ ਕਰਨਗੇ।

-PTCNews

adv-img
adv-img