Tue, Oct 6, 2026
Whatsapp

Harmanpreet Kaur : ਕਪਤਾਨੀ ਤੋਂ ਅਸਤੀਫੇ ਤੱਕ ਦਾ ਸਫ਼ਰ .....

ਮੋਗਾ ਦੀ ਧਰਤੀ ਤੋਂ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨੀ ਤੱਕ... ਅਤੇ ਹੁਣ ਕਪਤਾਨੀ ਤੋਂ ਅਸਤੀਫ਼ੇ ਤੱਕ

Reported by:  PTC News Desk  Edited by:  Jaswinder Kaur -- October 06th 2026 02:40 PM -- Updated: October 06th 2026 02:41 PM
Harmanpreet Kaur : ਕਪਤਾਨੀ ਤੋਂ ਅਸਤੀਫੇ ਤੱਕ ਦਾ ਸਫ਼ਰ .....

Harmanpreet Kaur : ਕਪਤਾਨੀ ਤੋਂ ਅਸਤੀਫੇ ਤੱਕ ਦਾ ਸਫ਼ਰ .....


Harmanpreet Kaur : ਕਪਤਾਨੀ ਤੋਂ ਅਸਤੀਫੇ ਤੱਕ ਦਾ ਸਫ਼ਰ : ਪੰਜਾਬ ਦੇ ਮੋਗਾ ਵਿੱਚ ਜਨਮੀ ਹਰਮਨਪ੍ਰੀਤ ਕੌਰ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ। ਮੁਸ਼ਕਲਾਂ ਆਈਆਂ, ਰਾਹ ਆਸਾਨ ਨਹੀਂ ਸੀ, ਪਰ ਹਰਮਨਪ੍ਰੀਤ ਨੇ ਹਾਰ ਨਹੀਂ ਮੰਨੀ। ਮਿਹਨਤ ਕਰਦੀ ਰਹੀ ਅਤੇ ਆਖ਼ਿਰਕਾਰ ਭਾਰਤੀ ਟੀਮ ਵਿੱਚ ਆਪਣੀ ਥਾਂ ਬਣਾਈ। ਸਾਲ 2009 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕਰਨ ਵਾਲੀ ਹਰਮਨਪ੍ਰੀਤ ਨੇ ਹੌਲੀ-ਹੌਲੀ ਆਪਣੀ ਖੇਡ ਨਾਲ ਦੁਨੀਆ ਨੂੰ ਆਪਣਾ ਲੋਹਾ ਮਨਵਾਇਆ।

ਫਿਰ ਆਇਆ 2017 ਦਾ ਵਿਸ਼ਵ ਕੱਪ

ਆਸਟ੍ਰੇਲੀਆ ਖ਼ਿਲਾਫ਼ ਸੈਮੀਫਾਈਨਲ ਵਿੱਚ ਹਰਮਨਪ੍ਰੀਤ ਕੌਰ ਦੀ 171 ਦੌੜਾਂ ਦੀ ਤੂਫ਼ਾਨੀ ਪਾਰੀ ਨੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਉਸ ਇੱਕ ਪਾਰੀ ਨੇ ਸਿਰਫ਼ ਮੈਚ ਨਹੀਂ ਬਦਲਿਆ, ਸਗੋਂ ਭਾਰਤੀ ਮਹਿਲਾ ਕ੍ਰਿਕਟ ਵੱਲ ਦੇਖਣ ਦਾ ਨਜ਼ਰੀਆ ਵੀ ਬਦਲ ਦਿੱਤਾ।

ਹਰਮਨਪ੍ਰੀਤ ਸਿਰਫ਼ ਬੱਲੇਬਾਜ਼ ਨਹੀਂ ਸੀ। ਉਹ ਇੱਕ ਆਲਰਾਊਂਡਰ ਸੀ। ਸੱਜੇ ਹੱਥ ਦੀ ਬੱਲੇਬਾਜ਼ ਅਤੇ ਆਫ਼-ਸਪਿਨ ਗੇਂਦਬਾਜ਼। ਉਹ ਭਾਰਤੀ ਮਹਿਲਾ ਕ੍ਰਿਕਟ ਦੀ ਪਹਿਲੀ ਖਿਡਾਰਨ ਬਣੀ ਜਿਸ ਨੇ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਇਆ।

https://www.ptcnews.tv/sports/harmanpreet-kaur-steps-down-as-captain-of-indian-womenamp039s-cricket-team-4430171

ਵਕਤ ਬੀਤਿਆ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਇੱਕ ਹੋਰ ਵੱਡੀ ਜ਼ਿੰਮੇਵਾਰੀ ਆ ਗਈ, ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਦੀ ਜਿੰਮੇਵਾਰੀ। ਕਪਤਾਨ ਬਣਨਾ ਮਾਣ ਦੀ ਗੱਲ ਸੀ, ਪਰ ਇਸ ਦੇ ਨਾਲ ਆਉਂਦੀ ਹੈ ਜ਼ਿੰਮੇਵਾਰੀ, ਦਬਾਅ ਅਤੇ ਆਲੋਚਨਾ।

ਹਰਮਨਪ੍ਰੀਤ ਨੇ ਕਪਤਾਨ ਵਜੋਂ ਕਈ ਮੁਸ਼ਕਲ ਫ਼ੈਸਲੇ ਕੀਤੇ। ਕੁਝ ਫ਼ੈਸਲਿਆਂ ਦੀ ਸ਼ਲਾਘਾ ਹੋਈ, ਕੁਝ ’ਤੇ ਸਵਾਲ ਵੀ ਉੱਠੇ। ਪਰ ਉਨ੍ਹਾਂ ਮੁਤਾਬਕ ਹਰ ਫ਼ੈਸਲੇ ਦੇ ਪਿੱਛੇ ਇੱਕੋ ਮਕਸਦ ਸੀ—ਟੀਮ ਨੂੰ ਬਿਹਤਰ ਬਣਾਉਣਾ ਅਤੇ ਨਵੀਆਂ ਖਿਡਾਰਨਾਂ ਨੂੰ ਅੱਗੇ ਆਉਣ ਦਾ ਮੌਕਾ ਦੇਣਾ।

ਹਰਮਨਪ੍ਰੀਤ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਹ ਫ਼ੈਸਲਾ ਆਸਾਨ ਨਹੀਂ ਸੀ। ਉਨ੍ਹਾਂ ਲਿਖਿਆ "ਅੱਜ, ਮੈਂ ਤਿੰਨੋਂ ਫਾਰਮੈਟਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫ਼ਾ ਦਿੰਦੀ ਹਾਂ। ਇਹ ਆਸਾਨ ਫ਼ੈਸਲਾ ਨਹੀਂ ਰਿਹਾ ਹੈ। ਇਸ ਵਿੱਚ ਉਹ ਸਾਰੀਆਂ ਯਾਦਾਂ, ਪਲ, ਭਾਵਨਾਵਾਂ ਅਤੇ ਕੁਰਬਾਨੀਆਂ ਹਨ ਜੋ ਉਮਰ ਭਰ ਮੇਰੇ ਨਾਲ ਰਹਿਣਗੀਆਂ।" 

ਅਸਤੀਫਾ ਦੇਣ ਤੋਂ ਬਾਅਦ ਆਪਣੇ ਅਧਿਕਾਰਿਤ ਬਿਆਨ ਵਿੱਚ ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਕਪਤਾਨੀ ਦੌਰਾਨ ਕਈ ਵਾਰ ਮੁਸ਼ਕਲ ਫ਼ੈਸਲੇ ਲਏ, ਅਜਿਹੇ ਫ਼ੈਸਲੇ ਜਿਨ੍ਹਾਂ ਨੂੰ ਹਰ ਵਾਰ ਸਮਝਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਟੀਮ ਦੀ ਬਿਹਤਰੀ ਸੀ। 

ਉਨ੍ਹਾਂ ਲਿਖਿਆ, "ਇੱਕ ਕਪਤਾਨ ਵਜੋਂ ਮੈਨੂੰ ਮੁਸ਼ਕਲ ਫ਼ੈਸਲੇ ਲੈਣੇ ਪਏ। ਉਹ ਫ਼ੈਸਲੇ ਜਿਨ੍ਹਾਂ ਨੂੰ ਹਰ ਵਾਰ ਸਮਝਿਆ ਨਹੀਂ ਗਿਆ, ਜੋ ਹਮੇਸ਼ਾ ਆਸਾਨ ਨਹੀਂ ਸਨ ਅਤੇ ਕਈ ਵਾਰ ਨਿੱਜੀ ਨੁਕਸਾਨ ਦਾ ਕਾਰਨ ਬਣੇ ਪਰ ਮੈਂ ਹਰ ਫ਼ੈਸਲਾ ਇੱਕੋ ਇਰਾਦੇ ਨਾਲ ਲਿਆ—ਟੀਮ ਨੂੰ ਬਿਹਤਰ ਬਣਾਉਣ ਅਤੇ ਦੂਜੀਆਂ ਖਿਡਾਰਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਣ ਲਈ, ਉਨ੍ਹਾਂ ਵਿੱਚ ਵਿਸ਼ਵਾਸ ਦਿਖਾਇਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਸਰਵੋਤਮ ਰੂਪ ਦਿੱਤਾ।" 

ਉਨ੍ਹਾਂ ਲਿਖਿਆ, "ਮੈਂ ਇਸ ਟੀਮ ਲਈ ਆਪਣਾ ਸਭ ਕੁਝ ਦਿੱਤਾ ਹੈ—ਆਪਣਾ ਖੂਨ, ਪਸੀਨਾ, ਸਮਾਂ ਅਤੇ ਕਈ ਵਾਰ ਆਪਣੀਆਂ ਨਿੱਜੀ ਖਾਹਿਸ਼ਾਂ ਵੀ ਕੁਰਬਾਨ ਕੀਤੀਆਂ ਹਨ। ਮੈਂ ਅੱਜ ਪੂਰੇ ਸਕੂਨ ਨਾਲ ਕਪਤਾਨੀ ਛੱਡ ਰਹੀ ਹਾਂ ਕਿਉਂਕਿ ਮੈਨੂੰ ਭਰੋਸਾ ਹੈ ਕਿ ਮੇਰੀ ਟੀਮ ਇੱਕ ਮਜ਼ਬੂਤ ਸਥਿਤੀ ਵਿੱਚ ਹੈ।" ਉਨ੍ਹਾਂ ਕਿਹਾ ਕਿ ਕਪਤਾਨੀ ਜ਼ਰੂਰ ਖ਼ਤਮ ਹੋ ਗਈ ਹੈ, ਪਰ ਭਾਰਤੀ ਕ੍ਰਿਕਟ ਲਈ ਉਨ੍ਹਾਂ ਦਾ ਪਿਆਰ ਹਮੇਸ਼ਾ ਬਰਕਰਾਰ ਰਹੇਗਾ।



- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK