Fri, May 17, 2024
Whatsapp

ਚੰਡੀਗੜ੍ਹ: ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ ਨਾ ਕਰਨ ਵਾਲਿਆਂ ਦੇ 11576 ਰੁਪਏ ਦੇ ਕੀਤੇ ਚਲਾਨ

Written by  Pardeep Singh -- August 09th 2022 02:19 PM
ਚੰਡੀਗੜ੍ਹ: ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ ਨਾ ਕਰਨ ਵਾਲਿਆਂ ਦੇ 11576 ਰੁਪਏ ਦੇ ਕੀਤੇ ਚਲਾਨ

ਚੰਡੀਗੜ੍ਹ: ਸੁੱਕੇ ਤੇ ਗਿੱਲੇ ਕੂੜੇ ਨੂੰ ਅਲੱਗ ਨਾ ਕਰਨ ਵਾਲਿਆਂ ਦੇ 11576 ਰੁਪਏ ਦੇ ਕੀਤੇ ਚਲਾਨ

ਚੰਡੀਗੜ੍ਹ: ਬਿਊਟੀਫੁਲ ਸਿਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਅਜਿਹੇ ਲੋਕਾਂ ਦੇ 11576 ਰੁਪਏ ਦੇ ਚਲਾਨ ਕੀਤੇ ਗਏ ਹਨ। ਦੱਸ ਦੇਈਏ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਨਗਰ ਨਿਗਮ ਨੇ ਕੁੱਲ 370 ਘਰਾਂ ਦੇ ਚਲਾਨ ਕੱਟੇ ਹਨ। ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਨਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਬਿਮਾਰੀਆਂ ਤੋਂ ਬਚਣ ਲਈ ਸਫ਼ਾਈ ਦਾ ਧਿਆਨ ਰੱਖਣਾ ਲਾਜ਼ਮੀ ਹੈ।  ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਿੱਕਾ ਅਤੇ ਗਿੱਲਾ ਕੂੜਾ ਵੱਖ-ਵੱਖ ਹੀ ਰੱਖਣਾ ਹੈ। ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਦਾ ਕਹਿਣਾ ਹੈ ਕਿ ਇਕ ਸਰਵੇ ਵਿੱਚ 517 ਘਰਾਂ ਦੀ ਸ਼ਨਾਖਤ ਕੀਤੀ ਗਈ ਸੀ ਕਿ ਜਿਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਕੂੜੇ ਨੂੰ ਵੱਖ ਨਹੀਂ ਕੀਤਾ ਰਿਹਾ ਹੈ। ਜਿਹੜੇ ਲੋਕ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ ਨਹੀਂ ਕਰਦੇ ਸਨ ਉਨ੍ਹਾਂ ਲੋਕਾਂ ਦਾ 11576 ਰੁਪਏ ਦੇ ਚਲਾਨ ਕੀਤੇ ਗਏ ਹਨ। ਚੰਡੀਗੜ੍ਹ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ-ਵੱਖ ਹੀ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਸੁੱਕੇ ਤੇ ਗਿੱਲੇ ਕੂੜੇ ਵੱਖ-ਵੱਖ ਨਹੀਂ ਰੱਖਦੇ ਹਨ ਤਾਂ ਉਨ੍ਹਾਂ ਨੂੰ ਜ਼ੁਰਮਾਨਾ ਭਰਨਾ ਪਵੇਗਾ। ਇਹ ਵੀ ਪੜ੍ਹੋ:ਡਾਇਰੀਆ ਦਾ ਕਹਿਰ, ਪਟਿਆਲਾ ਦੀ ਨਿਊ ਮਹਿੰਦਰਾ ਕਾਲੋਨੀ ਦੇ ਪਾਣੀ ਦੇ ਨਮੂਨੇ ਹੋਏ ਫੇਲ੍ਹ -PTC News


Top News view more...

Latest News view more...

LIVE CHANNELS