ਤਾਲਿਬਾਨ ਤੇ ਅਫਗਾਨ ਫੌਜਾਂ ਵਿਚਕਾਰ ਮੁੱਠਭੇੜ, 50 ਤਾਲਿਬਾਨ ਮਾਰੇ, 20 ਬਣਾਏ ਬੰਦੀ

By Riya Bawa - August 23, 2021 8:08 pm

ਕਾਬੁਲ- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨਵੀਂ ਸਰਕਾਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ, ਪਰ ਅਜੇ ਵੀ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਤਾਲਿਬਾਨ ਲੜਾਕੋ ਅਤੇ ਅਫਗਾਨ ਫੌਜਾਂ ਵਿਚਕਾਰ ਮੁੱਠਭੇੜ ਜਾਰੀ ਹੈ। ਦੱਸ ਦੇਈਏ ਕਿ ਹੁਣ ਅਫਗਾਨਿਸਤਾਨ ਦੇ ਬਘਲਾਨ ਪ੍ਰਾਂਤ ਦੇ ਅੰਦਰਾਬ ਵਿਚ ਤਾਲਿਬਾਨ ਅਤੇ ਵਿਰੋਧੀ ਲੜਾਕਿਆਂ ਵਿਚਕਾਰ ਭਿਆਨਕ ਲੜਾਈ ਚੱਲ ਰਹੀ ਹੈ। ਅਫ਼ਗਾਨ ਫ਼ੌਜ ਨੇ ਬਾਨੂ ਜ਼ਿਲ੍ਹੇ ਵਿਚ ਤਾਲਿਬਾਨ ਦੀ ਕਮਰ ਤੋੜ ਦਿੱਤੀ ਹੈ।

ਇੱਥੇ ਪੜ੍ਹੋ ਹੋਰ ਖ਼ਬਰਾਂ: ਜੰਮੂ ਕਸ਼ਮੀਰ ਪੁਲਿਸ ਨੇ ਸ਼੍ਰੀਨਗਰ 'ਚ ਦੋ ਅੱਤਵਾਦੀ ਨੂੰ ਕੀਤਾ ਢੇਰ

ਤਾਲਿਬਾਨ ਦੇ ਜ਼ਿਲ੍ਹਾ ਮੁਖੀ ਸਮੇਤ 50 ਤਾਲਿਬਾਨ ਮਾਰੇ ਗਏ ਹਨ। ਖਬਰ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਤਕਰੀਬਨ 20 ਤਾਲਿਬਾਨ ਲੜਾਕਿਆਂ ਨੂੰ ਵੀ ਬੰਦੀ ਬਣਾ ਲਿਆ ਗਿਆ ਹੈ।ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਲੜਾਈ ਵਿੱਚ ਤਾਲਿਬਾਨ ਦਾ ਖੇਤਰੀ ਕਮਾਂਡਰ ਮਾਰਿਆ ਗਿਆ ਹੈ।

ਉਸੇ ਸਮੇਂ, ਪੰਜਸ਼ੀਰ ਦਾ ਸਮਰਥਨ ਕਰਨ ਵਾਲੇ ਇੱਕ ਲੜਾਕੂ ਦੀ ਮੌਤ ਹੋ ਗਈ ਹੈ ਅਤੇ 6 ਜ਼ਖਮੀ ਹੋਏ ਹਨ ਹਾਲਾਂਕਿ ਤਾਲਿਬਾਨ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਇੱਕ ਤਾਲਿਬਾਨ ਲੜਾਕੂ ਨੇ ਭਾਸਕਰ ਨੂੰ ਕਿਹਾ ਹੈ, "ਪੰਜਸ਼ੀਰ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।"

ਇੱਥੇ ਪੜ੍ਹੋ ਹੋਰ ਖ਼ਬਰਾਂ: ਘਰੋਂ ਗੱਡੀ ਲੈ ਕੇ ਨਿੱਕਲਣ ਤੋਂ ਪਹਿਲਾਂ ਪੜ੍ਹੋ ਨਵੇਂ ਟ੍ਰੈਫ਼ਿਕ ਚਲਾਨ ਨਿਯਮ

-PTCNews

adv-img
adv-img