ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 38 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 499 ਲੋਕਾਂ ਦੀ ਮੌਤ

By Baljit Singh - July 19, 2021 10:07 am

ਨਵੀਂ ਦਿੱਲੀ: ਦੇਸ਼ ਵਿਚ ਕਈ ਦਿਨਾਂ ਬਾਅਦ ਕੋਰੋਨਾ ਵਾਇਰਸ ਦੇ 40 ਹਜ਼ਾਰ ਤੋਂ ਵੀ ਘੱਟ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 38 ਹਜ਼ਾਰ 164 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ ਦਿਨ 38 ਹਜ਼ਾਰ 660 ਲੋਕਾਂ ਨੂੰ ਛੁੱਟੀ ਦਿੱਤੀ ਗਈ ਹੈ। ਦੇਸ਼ ਵਿਚ ਹੁਣ ਤੱਕ ਸਵਾ ਚਾਰ ਲੱਖ ਲੋਕਾਂ ਦੀ ਮੌਤ ਹੋ ਗਈ ਹੈ।

ਪੜੋ ਹੋਰ ਖਬਰਾਂ: ਸਦਨ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਸਨਮਾਨ ਕਰੇ ਤੇ ਅੰਨਦਾਤਾ ਨੂੰ ਦਰਪੇਸ਼ ਮੁਸ਼ਕਿਲਾਂ ਲਈ ਉਸ ਤੋਂ ਮੁਆਫੀ ਮੰਗੇ : ਹਰਸਿਮਰਤ ਕੌਰ ਬਾਦਲ

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਦਿਨੀਂ ਦੇਸ਼ ਵਿਚ ਕੋਰੋਨਾ ਕਾਰਨ 499 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਤੱਕ 4 ਲੱਖ 14 ਹਜ਼ਾਰ 108 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 4 ਲੱਖ 21 ਹਜ਼ਾਰ 665 ਹੋ ਗਈ ਹੈ। ਜਦ ਕਿ ਹੁਣ ਤੱਕ ਤਿੰਨ ਕਰੋੜ 3 ਲੱਖ 8 ਹਜ਼ਾਰ 456 ਵਿਅਕਤੀ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ ਤਿੰਨ ਕਰੋੜ 11 ਲੱਖ 44 ਹਜ਼ਾਰ 229 ਕੇਸ ਦਰਜ ਹੋਏ ਹਨ।

ਪੜੋ ਹੋਰ ਖਬਰਾਂ: CBSE: ਡਿਜੀਲਾਕਰ ਰਾਹੀਂ ਵਿਦਿਆਰਥੀ ਦੇਖ ਸਕਣਗੇ ਆਪਣੇ ਨਤੀਜੇ, ਬੋਰਡ ਨੇ ਦਿੱਤੀ ਜਾਣਕਾਰੀ, ਇਸ ਤਰ੍ਹਾਂ ਬਣਾਓ ਅਕਾਊਂਟ

ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਦੇਸ਼ ਵਿਚ ਰੋਜ਼ਾਨਾ ਦੀ ਸਕਾਰਾਤਮਕ ਦਰ 2.61 ਪ੍ਰਤੀਸ਼ਤ ਹੈ। ਚੰਗੀ ਗੱਲ ਇਹ ਹੈ ਕਿ ਰੋਜ਼ਾਨਾ ਸਕਾਰਾਤਮਕ ਦਰ ਲਗਾਤਾਰ 28 ਦਿਨਾਂ ਤੋਂ 3 ਫੀਸਦੀ ਤੋਂ ਘੱਟ ਹੈ। ਰਿਕਵਰੀ ਦੀ ਦਰ ਵਧ ਕੇ 97.32 ਫੀਸਦੀ ਹੋ ਗਈ ਹੈ।

ਪੜੋ ਹੋਰ ਖਬਰਾਂ: ਪੰਜਾਬ ‘ਚ ਕਾਂਗਰਸ ਪ੍ਰਧਾਨਗੀ ਦਾ ਮਸਲਾ ਖਤਮ, ਸਿੱਧੂ ਬਣੇ ਨਵੇਂ ‘ਕਪਤਾਨ’

-PTC News

adv-img
adv-img