Advertisment

Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ 

author-image
Shanker Badra
Updated On
New Update
Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ 
Advertisment
publive-image ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਹੌਲੀ -ਹੌਲੀ ਖ਼ਤਮ ਹੋ ਰਹੀ ਹੈ। ਦੇਸ਼ ਵਿਚ ਹੁਣ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ 74 ਦਿਨਾਂ ਬਾਅਦ ਸਭ ਤੋਂ ਘੱਟ ਹਨ। ਲਗਾਤਾਰ ਪੰਜਵੇਂ ਦਿਨ 70 ਹਜ਼ਾਰ ਤੋਂ ਘੱਟ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 60,753 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 1647 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਲਈਆਂ ਹਨ। ਪਿਛਲੇ ਦਿਨ 97,743 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ, ਯਾਨੀ ਕਿ ਕੱਲ 38,637 ਐਕਟਿਵ ਕੇਸ ਘੱਟ ਵੀ ਹੋਏ ਹਨ।
Advertisment
publive-image Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ ਦੇਸ਼ ਵਿਚ ਲਗਾਤਾਰ 37ਵੇਂ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। 18 ਜੂਨ ਤੱਕ ਦੇਸ਼ ਭਰ ਵਿਚ 27 ਕਰੋੜ 23 ਲੱਖ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 33 ਲੱਖ ਟੀਕੇ ਲਗਵਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ ਲਗਭਗ 38 ਕਰੋੜ 92 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਭਗ 19 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 4 ਪ੍ਰਤੀਸ਼ਤ ਤੋਂ ਵੱਧ ਹੈ। publive-image Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,98,23,546 ਹੋ ਗਈ ਹੈ, ਜਿਸ 'ਚੋਂ 3,85,137 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 7,60,019 ਹੈ। ਹੁਣ ਤੱਕ 2,86,78,390 ਮਰੀਜ਼ ਠੀਕ ਹੋ ਗਏ ਹਨ।
Advertisment
publive-image Coronavirus Updates : 74 ਦਿਨਾਂ ਬਾਅਦ ਕੋਰੋਨਾ ਦੇ ਐਕਟਿਵ ਕੇਸ ਸਭ ਤੋਂ ਘੱਟ , 24 ਘੰਟਿਆਂ ਵਿੱਚ 1647 ਮੌਤਾਂ ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਫਲਾਇੰਗ ਸਿੱਖ ਮਿਲਖਾ ਸਿੰਘ , ਬੀਤੀ ਰਾਤ ਸਾਢੇ 11 ਵਜੇ ਚੰਡੀਗੜ੍ਹ PGI 'ਚਲਿਆ ਆਖਰੀ ਸਾਹ ਦੇਸ਼ ਵਿਚ ਕੋਰੋਨਾ ਤੋਂ ਮੌਤ ਦਰ 1.29 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਦਰ ਲਗਭਗ 96 ਪ੍ਰਤੀਸ਼ਤ ਹੈ। ਐਕਟਿਵ ਮਾਮਲੇ 3 ਪ੍ਰਤੀਸ਼ਤ ਤੋਂ ਵੀ ਘੱਟ ਆ ਗਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਕੁੱਲ ਸੰਕਰਮਿਤ ਮਾਮਲਿਆਂ ਵਿਚ ਵੀ ਭਾਰਤ ਦੂਜੇ ਨੰਬਰ 'ਤੇ ਹੈ। ਜਦੋਂਕਿ ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਬ੍ਰਾਜ਼ੀਲ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। -PTCNews publive-image-
covid-19 coronavirus covid-cases coronavirus-in-punjab coronavirus-update covid-19-news
Advertisment

Stay updated with the latest news headlines.

Follow us:
Advertisment