Sat, May 11, 2024
Whatsapp

ਅੰਮ੍ਰਿਤਸਰ 'ਚ ਆਰੰਭ ਕੀਤਾ ਜਾਵੇਗਾ ਕਰੋਨਾ ਵਾਇਰਸ ਦਾ ਟੈਸਟ

Written by  Jashan A -- March 09th 2020 10:04 AM -- Updated: March 09th 2020 01:46 PM
ਅੰਮ੍ਰਿਤਸਰ 'ਚ ਆਰੰਭ ਕੀਤਾ ਜਾਵੇਗਾ ਕਰੋਨਾ ਵਾਇਰਸ ਦਾ ਟੈਸਟ

ਅੰਮ੍ਰਿਤਸਰ 'ਚ ਆਰੰਭ ਕੀਤਾ ਜਾਵੇਗਾ ਕਰੋਨਾ ਵਾਇਰਸ ਦਾ ਟੈਸਟ

ਅੰਮ੍ਰਿਤਸਰ: ਕਰੋਨਾ ਵਾਇਰਸ ਦੇ ਵਧ ਰਹੇ ਖਤਰੇ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵਾਇਰਸ ਦਾ ਟੈਸਟ ਆਰੰਭ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਆਉਂਦੇ 3 ਦਿਨ 'ਚ ਇੱਕ ਵਿਸ਼ੇਸ਼ ਲੈਬ ਸਥਾਪਿਤ ਕੀਤੀ ਜਾਵੇਗੀ, ਜਿਥੇ ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾਣਗੇ। Coronavirus test launched in Amritsar ਡਾਕਟਰ ਲਵੀਨਾ ਓਬਰਾਏ ਮੁਖੀ ਮਾਈਕਰੋ ਬਾਓਲੋਜੀ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਟੈਸਟ ਇਥੇ ਹੋਣ ਤੋਂ ਬਾਅਦ ਪੁਸ਼ਟੀ ਲਈ ਮੁੜ ਤੋਂ ਪੁਣੇ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਵਾਇਰਲ ਫਲੂ ਲੈਬ 'ਚ ਲੋੜੀਂਦੀ ਤਬਦੀਲੀ ਕੀਤੀ ਜਾ ਰਹੀ ਹੈ, ਜਲਦ ਹੀ ਟੈਸਟ ਲਈ ਲੋੜੀਂਦੀਆਂ ਕਿੱਟਾਂ ਆ ਜਾਣਗੀਆਂ ਅਤੇ ਅਗਲੇ 3-4 ਦਿਨ ਤਕ ਟੈਸਟ ਸ਼ੁਰੂ ਹੋ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਮਰੀਜ਼ਾਂ ਦੇ ਬਲੱਡ ਸੈਂਪਲ ਪਹਿਲਾਂ ਪੁਣੇ ਅਤੇ ਦਿੱਲੀ ਭੇਜੇ ਜਾਂਦੇ ਸਨ। ਅੰਮ੍ਰਿਤਸਰ 'ਚ ਸੂਬੇ ਭਰ 'ਚੋਂ ਸਭ ਤੋਂ ਵੱਧ ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ। ਹੋਰ ਪੜ੍ਹੋ: ਨਾਮੀ ਗੈਂਗਸਟਰ ਪਿਸਤੌਲ ਸਣੇ ਕਾਬੂ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਟਲੀ ਤੋਂ ਹੁਸ਼ਿਆਰਪੁਰ ਵਾਪਸ ਆਏ 3 ਵਿਚੋਂ 2 ਸ਼ੱਕੀ ਮਰੀਜ਼ਾਂ ਦੀ ਮੁੱਢਲੀ ਜਾਂਚ ਰਿਪੋਰਟ ਪਾਜ਼ੀਟਿਵ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਸਥਿਤ ਜੀ.ਐੱਮ.ਸੀ. ਐੱਚ ‘ਚ ਦਾਖਲ ਕਰਵਾਇਆ ਗਿਆ। Coronavirus test launched in Amritsarਇਸ ਦੇ ਨਾਲ ਹੀ ਬੀਤੇ ਦਿਨ ਹੋਰ ਸ਼ੱਕੀ ਮਰੀਜ਼ ਗੁਰੂ ਨਾਨਕ ਹਸਪਤਾਲ 'ਚ ਦਾਖਲ ਕਰਵਾਏ ਗਏ ਹਨ, ਜਿਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਹੈ। ਇਹਨਾਂ ਸਾਰੇ ਮਰੀਜ਼ਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। -PTC News


Top News view more...

Latest News view more...