Sat, May 11, 2024
Whatsapp

ਕ੍ਰਿਕਟਰ ਹਰਮਨਪ੍ਰੀਤ ਨੂੰ ਵੱਡਾ ਝਟਕਾ, ਡੀ.ਐੱਸ.ਪੀ ਤੋਂ ਬਣ ਸਕਦੀ ਆ ਸਿਪਾਹੀ

Written by  Shanker Badra -- July 10th 2018 10:46 PM
ਕ੍ਰਿਕਟਰ ਹਰਮਨਪ੍ਰੀਤ ਨੂੰ ਵੱਡਾ ਝਟਕਾ, ਡੀ.ਐੱਸ.ਪੀ ਤੋਂ ਬਣ ਸਕਦੀ ਆ ਸਿਪਾਹੀ

ਕ੍ਰਿਕਟਰ ਹਰਮਨਪ੍ਰੀਤ ਨੂੰ ਵੱਡਾ ਝਟਕਾ, ਡੀ.ਐੱਸ.ਪੀ ਤੋਂ ਬਣ ਸਕਦੀ ਆ ਸਿਪਾਹੀ

ਕ੍ਰਿਕਟਰ ਹਰਮਨਪ੍ਰੀਤ ਨੂੰ ਵੱਡਾ ਝਟਕਾ, ਡੀ.ਐੱਸ.ਪੀ ਤੋਂ ਬਣ ਸਕਦੀ ਆ ਸਿਪਾਹੀ:ਭਾਰਤੀ ਮਹਿਲਾ ਟੀ-20 ਕ੍ਰਿਕਟ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ।ਪੰਜਾਬ ਸਰਕਾਰ ਨੇ ਉਸ ਤੋਂ ਡੀ.ਐੱਸ.ਪੀ. ਦਾ ਅਹੁਦਾ ਵਾਪਸ ਲੈ ਕੇ ਉਸ ਨੂੰ ਸਿਪਾਹੀ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਹੈ।ਹਰਮਨਪ੍ਰੀਤ ਕੌਰ ਦੀ ਡਿਗਰੀ ਫਰਜ਼ੀ ਪਾਈ ਗਈ ਹੈ,ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਤੋਂ ਡੀ.ਐੱਸ.ਪੀ. ਦਾ ਅਹੁਦਾ ਵਾਪਸ ਲੈ ਲਿਆ ਹੈ। ਪੰਜਾਬ ਪੁਲਿਸ ਨੇ ਹਰਮਨਪ੍ਰੀਤ ਨੂੰ ਚਿੱਠੀ ਲਿਖ ਕੇ ਦੱਸਿਆ ਕਿ ਉਸ ਦੀ ਸਿੱਖਿਆ ਸਿਰਫ਼ 12ਵੀਂ ਤੱਕ ਹੈ।ਇਸ 'ਚ ਸਿਰਫ਼ ਸਿਪਾਹੀ ਦੀ ਨੌਕਰੀ ਮਿਲ ਸਕਦੀ ਹੈ।ਮੌਜੂਦਾ ਸਿੱਖਿਆ ਯੋਗਤਾ ਦੇ ਹਿਸਾਬ ਨਾਲ ਹਰਮਨਪ੍ਰੀਤ ਕੌਰ ਨੂੰ ਡੀ.ਐੱਸ.ਪੀ ਦਾ ਰੈਂਕ ਨਹੀਂ ਦਿੱਤਾ ਜਾ ਸਕਦਾ।ਉੱਚ ਸੂਤਰਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਕੌਰ ਨੇ 12ਵੀਂ ਪਾਸ ਕੀਤੀ ਹੋਈ ਹੈ,ਇਸ ਲਈ ਜੇਕਰ ਉਸ ਦੀ ਇੱਛਾ ਹੈ ਤਾਂ ਉਹ ਸਿਪਾਹੀ ਲੱਗ ਸਕਦੀ ਹੈ।ਸੂਤਰਾਂ ਮੁਤਾਬਕ ਗ੍ਰਹਿ ਵਿਭਾਗ ਦੇ ਸਹਾਇਕ ਪ੍ਰਧਾਨ ਸਕੱਤਰ ਐੱਨ.ਐੱਸ.ਕਲਸੀ ਨੇ ਪੁਲਿਸ ਵਿਭਾਗ ਨੂੰ ਲਿਖ ਦਿੱਤਾ ਹੈ ਕਿ ਹਰਮਨਪ੍ਰੀਤ ਨੂੰ ਸਿਪਾਹੀ ਲਾ ਦਿੱਤਾ ਜਾਵੇ ਅਤੇ ਜਿਵੇਂ ਹੀ ਉਹ 3 ਸਾਲਾਂ ਬਾਅਦ ਆਪਣੀ ਬੀ.ਏ ਦੀ ਡਿਗਰੀ ਹਾਸਲ ਕਰੇਗੀ ਤਾਂ ਉਸ ਨੂੰ ਡੀ.ਐੱਸ.ਪੀ ਲਾ ਦਿੱਤਾ ਜਾਵੇਗਾ। ਹਰਮਨਪ੍ਰੀਤ ਕੌਰ 'ਤੇ ਦੋਸ਼ ਸੀ ਕਿ ਉਸ ਨੇ ਨੌਕਰੀ ਲੈਣ ਲਈ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੇ ਨਾਂਅ ਦੀ ਫਰਜ਼ੀ ਗ੍ਰੈਜੂਏਸ਼ਨ ਦੀ ਡਿਗਰੀ ਪੇਸ਼ ਕੀਤੀ।ਮਾਮਲੇ 'ਚ ਪੰਜਾਬ ਪੁਲਿਸ ਨੇ ਯੂਨੀਵਰਸਿਟੀ ਦੇ ਵਿਜੀਲੈਂਸ ਵਿਭਾਗ ਨਾਲ ਗੁਪਤ ਜਾਂਚ ਕੀਤੀ।ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਰਮਨਪ੍ਰੀਤ ਕੌਰ ਦੀ ਗ੍ਰੈਜੂਏਸ਼ਨ ਦੀ ਡਿਗਰੀ ਦਾ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ 'ਚ ਰਿਕਾਰਡ ਨਹੀਂ ਹੈ। -PTCNews


Top News view more...

Latest News view more...