Thu, Apr 25, 2024
Whatsapp

ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ

Written by  Jasmeet Singh -- January 21st 2022 07:01 PM -- Updated: January 21st 2022 07:07 PM
ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ

ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਦਾ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ

ਐਸ.ਏ.ਐਸ.ਨਗਰ: ਇੱਕ ਵੱਡੀ ਸਫਲਤਾ ਵਿੱਚ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਅਤੇ ਜ਼ਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੇ ਦਵਿੰਦਰ ਬੰਬੀਹਾ ਅਤੇ ਸੁੱਖਾ ਦੁੱਨੇਕੇ ਗਰੋਹ ਦੇ ਇੱਕ ਸਾਥੀ ਹੈਪੀ ਸਿੰਘ ਉਰਫ ਐਮੀ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਡੋਹਕ ਥਾਣਾ ਬਰੀਵਾਲਾ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ, 32 ਕੈਲੀਬਰ ਵਿਦੇਸ਼ੀ ਪਿਸਤੌਲ ਸਮੇਤ ਛੇ ਜਿੰਦਾ ਕਾਰਤੂਸ ਬਰਾਮਦ ਕਰਦਿਆਂ ਚੂੰਨੀ-ਖਰੜ ਰੋਡ, ਐਸ.ਏ.ਐਸ.ਨਗਰ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਵੀ ਪੜ੍ਹੋ: ਗਰਭਵਤੀ ਫੋਰੈਸਟ ਗਾਰਡ ਨਾਲ ਕੁੱਟਮਾਰ, ਵੀਡੀਓ ਹੋਈ ਵਾਇਰਲ ਹੈਪੀ ਅਤੇ ਉਸਦੇ ਸਾਥੀਆਂ ਵਿਰੁੱਧ ਥਾਣਾ ਸਿੱਟੀ ਖਰੜ ਵਿਖੇ ਮੁਕੱਦਮਾ ਨੰਬਰ 12 ਮਿਤੀ 20-01-2022 ਨੂੰ ਆਈ.ਪੀ.ਸੀ. ਧਾਰਾ 392, 382, ​​384, 364-ਏ, 365, 473, 120-ਬੀ ਅਤੇ 25 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਹੈਪੀ ਸਿੰਘ ਉਰਫ ਐਮੀ ਗੈਂਗਸਟਰ ਸੁੱਖਾ ਦਾ ਕਰੀਬੀ ਸਾਥੀ ਦੱਸਿਆ ਜਾਂਦਾ ਹੈ। ਦਸਦੀਏ ਕੇ ਸੁੱਖਾ ਦੁੱਨੇਕੇ ਕੈਨੇਡਾ ਵਿੱਚ ਸਥਿਤ ਹੈ ਅਤੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਡੀਆਂ ਘਿਨਾਉਣੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਜਿਵੇਂ ਕਿ ਕਤਲ, ਅਗਵਾ, ਫਿਰੌਤੀ ਅਤੇ ਕਾਰ-ਜੈਕਿੰਗ ਆਦਿ। ਹੈਪੀ ਸਿੰਘ ਉਰਫ ਐਮੀ ਆਪਣੇ ਗਰੋਹ ਦੇ ਮੈਂਬਰਾਂ ਸਮੇਤ ਹੈਰੀ ਵਾਸੀ ਮੌੜ ਮੰਡੀ, ਹੈਰੀ ਵਾਸੀ ਰਾਜਪੁਰਾ, ਮਨਪ੍ਰੀਤ ਸਿੰਘ ਉਰਫ ਸੰਮਾ ਵਾਸੀ ਗੋਨਿਆਣਾ, ਅਵਤਾਰ ਸਿੰਘ ਔਲਖ ਵਾਸੀ ਗੋਨਿਆਣਾ, ਸਾਬੂ ਵਾਸੀ ਗੋਨਿਆਣਾ ਅਤੇ ਯਾਦਵਿੰਦਰ ਸਿੰਘ ਵਾਸੀ ਖਿੜਕੀਆ, ਲੱਕੀ ਵਾਸੀ ਜੰਡਵਾਲੀ, ਸੋਨਾ ਵਾਸੀ ਜੰਡਵਾਲੀ, ਕੈਨੇਡਾ ਤੋਂ ਸੁੱਖਾ ਦੁੱਨੇਕੇ ਦੇ ਹੁਕਮਾਂ 'ਤੇ ਕਤਲ, ਅਗਵਾ, ਜਬਰੀ ਵਸੂਲੀ ਆਦਿ ਨੂੰ ਵਰਗੇ ਕੰਮਾਂ ਨੂੰ ਅੰਜਾਮ ਦੇਂਂਣ 'ਚ ਸ਼ਾਮਲ ਸਨ। ਮੁਢਲੀ ਤਫਤੀਸ਼ ਦੌਰਾਨ ਹੈਪੀ ਸਿੰਘ ਉਰਫ ਐਮੀ ਨੇ ਖੁਲਾਸਾ ਕੀਤਾ ਕਿ ਉਹ 20-12-2021 ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਉੱਘੇ ਡਾਕਟਰ ਨੂੰ ਅਗਵਾ ਕਰਨ ਵਿੱਚ ਸ਼ਾਮਲ ਸੀ, ਜਦੋਂ ਡਾਕਟਰ ਆਪਣੀ ਪਤਨੀ ਨਾਲ ਸਵੇਰ ਦੇ ਸਮੇਂ ਥਾਂਦੇਵਾਲਾ ਰੋਡ 'ਤੇ ਸੈਰ ਕਰਨ ਗਿਆ ਹੋਇਆ ਸੀ। ਐਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਡਾਕਟਰ ਨੂੰ ਅਗਵਾ ਕਰ ਲਿਆ ਅਤੇ ਉਸ ਦੀ ਰਿਹਾਈ ਲਈ 1 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਸਨੇ ਡਾਕਟਰ ਨੂੰ ਤਿੰਨ ਘੰਟੇ ਤੋਂ ਵੱਧ ਸਮਾਂ ਕੈਦ ਵਿੱਚ ਰੱਖਿਆ, ਫਿਰ ਉਸ ਦੇ ਪਰਿਵਾਰ ਤੋਂ 25 ਲੱਖ ਰੁਪਏ ਦੀ ਫਿਰੌਤੀ ਲੈ ਕੇ ਛੱਡ ਦਿੱਤਾ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 242 ਮਿਤੀ 22-12-2021 ਨੂੰ ਆਈ.ਪੀ.ਸੀ. ਦੀ ਧਾਰਾ 365, 384, 506, 534 ਅਤੇ 25, 27 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਇੱਕ ਅਣਸੁਲਝਿਆ ਮਾਮਲਾ ਸੀ। ਹੋਰ ਪੁੱਛਗਿੱਛ ਵਿੱਚ ਹੈਪੀ ਸਿੰਘ ਉਰਫ ਐਮੀ ਨੇ ਖੁਲਾਸਾ ਕੀਤਾ ਕਿ ਸੁੱਖਾ ਦੁੱਨੇਕੇ ਕੈਨੇਡਾ ਦੇ ਨਿਰਦੇਸ਼ਾਂ 'ਤੇ ਉਸ ਨੇ ਮਨਪ੍ਰੀਤ ਸਿੰਘ ਉਰਫ ਚੱਲਾ ਸਿੱਧੂ ਅਤੇ ਮਨਪ੍ਰੀਤ ਉਰਫ ਵਿੱਕੀ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਮ੍ਰਿਤਕ ਕੁਲਬੀਰ ਸਿੰਘ ਨਰੂਣਾ ਦੇ ਸਾਥੀ। ਥਾਣਾ ਨਥਾਣਾ, ਜਿਲ੍ਹਾ ਬਠਿੰਡਾ ਵਿਖੇ ਮੁਕੱਦਮਾ ਨੰਬਰ 5 ਮਿਤੀ 12-01-2022 ਨੂੰ ਆਈ.ਪੀ.ਸੀ. ਦੀ ਧਾਰਾ 302, 34 ਅਤੇ 25, 27 ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਚਲਦੀ ਬੱਸ 'ਚ ਲੱਗੀ ਅੱਗ, ਇੱਕ ਮਹਿਲਾ ਹਲਾਕ, ਵੀਡੀਓ ਤੇਜ਼ੀ ਨਾਲ ਵਾਇਰਲ ਉਪਰੋਕਤ ਦੋ ਘਟਨਾਵਾਂ ਤੋਂ ਇਲਾਵਾ ਐਮੀ ਅਤੇ ਉਸਦੇ ਗਿਰੋਹ ਦੇ ਮੈਂਬਰ ਪੰਜਾਬ ਰਾਜ ਵਿੱਚ ਦਸ ਤੋਂ ਵੱਧ ਅਪਰਾਧਿਕ ਘਟਨਾਵਾਂ ਵਿੱਚ ਵੀ ਸ਼ਾਮਲ ਹਨ। ਅਗਲੇਰੀ ਜਾਂਚ ਅੱਜੇ ਜਾਰੀ ਹੈ। - PTC News


Top News view more...

Latest News view more...