Thu, Apr 18, 2024
Whatsapp

ਵੱਡੀ ਖ਼ਬਰ: ਦਿੱਲੀ 'ਚ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ

Written by  Jagroop Kaur -- April 25th 2021 10:55 AM -- Updated: April 25th 2021 12:17 PM
ਵੱਡੀ ਖ਼ਬਰ: ਦਿੱਲੀ 'ਚ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ

ਵੱਡੀ ਖ਼ਬਰ: ਦਿੱਲੀ 'ਚ ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਸੰਕਟ ਨੂੰ ਦੇਖਦਿਆਂ ਦਿੱਲੀ ਵਿਚ ਅਗਲੇ ਸੋਮਵਾਰ ਤੱਕ ਲਾਕਡਾਊਨ 'ਚ ਵਾਧਾ ਕੀਤਾ ਗਿਆ ਹੈ। ਇਹ ਲਾਕਡਾਊਨ ਸੋਮਵਾਰ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਦਿੱਲੀ ਸਰਕਾਰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਪਿਛਲੇ ਦਿਨੀਂ ਦਿੱਲੀ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਕਾਫ਼ੀ ਤੇਜ਼ੀ ਆਈ ਹੈ, ਜਦੋਂ ਕਿ ਸੰਕਰਮਣ ਦੀ ਦਰ ਵੀ 36 ਫ਼ੀਸਦੀ ਤੱਕ ਪਹੁੰਚ ਗਈ ਹੈ। Coronavirus India Updates: Amid second wave of coronavirus, India continued to record the world's biggest single-day spike of COVID-19 cases. ਤਾਲਾਬੰਦੀ ਲਾਗੂ ਕਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਿਚ ਕੋਈ ਖ਼ਾਸ ਗਿਰਾਵਟ ਨਹੀਂ ਹੈ ਪਰ ਦੋ ਦਿਨ ਤੋਂ ਸੰਕਰਮਣ ਦੀ ਦਰ ਵਿਚ ਹਲਕੀ ਗਿਰਾਵਟ ਆਈ ਹੈ, ਅਜਿਹੀ ਸਥਿਤੀ ਵਿਚ ਸੰਭਾਵਨਾ ਹੈ ਕਿ ਤਾਲਾਬੰਦੀ 30 ਅਪ੍ਰੈਲ ਤੱਕ ਵਧਾਈ ਜਾ ਸਕਦੀ ਹੈ। ਦਿੱਲੀ ਸਰਕਾਰ ਨੇ 19 ਅਪ੍ਰੈਲ ਨੂੰ ਰਾਤ 10 ਵਜੇ ਤੋਂ 6 ਦਿਨਾਂ ਦੀ ਤਾਲਾਬੰਦੀ ਲਗਾਈ ਸੀ ਅਤੇ ਐਤਵਾਰ ਤਾਲਾਬੰਦੀ ਦਾ ਆਖਰੀ ਦਿਨ ਹੈ। ਇਸ ਇਕ ਹਫ਼ਤੇ ਦੌਰਾਨ ਰਾਜਧਾਨੀ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਕੋਈ ਖ਼ਾਸ ਕਮੀ ਨਹੀਂ ਆਈ ਹੈ ਉਲਟਾ ਆਕਸੀਜਨ ਸੰਕਟ ਕਾਰਨ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਸਿਰਫ 5 ਦਿਨਾਂ ਵਿਚ ਹੀ 1500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।Coronavirus India Updates: Amid second wave of coronavirus, India continued to record the world's biggest single-day spike of COVID-19 cases. ਤਾਲਾਬੰਦੀ ਲਗਾਉਣ ਤੋਂ ਪਹਿਲਾਂ ਲਾਗੂ ਕੀਤੇ ਗਏ ਰਾਤ ਦੇ ਕਰਫਿਊ ਸਮੇਂ ਵੀ ਇਹ ਲਗਭਗ ਸਪੱਸ਼ਟ ਹੋ ਗਿਆ ਸੀ ਕਿ ਜਦੋਂ ਤੱਕ ਲੋਕਾਂ ਨੂੰ ਗੈਰ-ਜ਼ਰੂਰੀ ਘਰੋਂ ਬਾਹਰ ਜਾਣ ਤੋਂ ਰੋਕਿਆ ਨਹੀਂ ਜਾਂਦਾ ਸੰਕਰਮਣ ਦੇ ਫ਼ੈਲਣ ਦੀ ਰਫ਼ਤਾਰ ਨੂੰ ਨਹੀਂ ਰੋਕਿਆ ਜਾ ਸਕਦਾ| Click here to follow PTC News on Twitter


Top News view more...

Latest News view more...