Delhi girl becomes British high commissioner for a day: ਦਿੱਲੀ ਦੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਨ ਦਾ ਮਿਲਿਆ ਮੌਕਾ : ਲੜਕੀਆਂ ਕਿਸੇ ਵੀ ਖੇਤਰ 'ਚ ਅਗਾਂਹ ਵੱਧਣ ਦੀ ਸਮਰੱਥਾ ਰੱਖਦੀਆਂ ਹਨ, ਉਨ੍ਹਾਂ ਦੀ ਕਾਬਲੀਅਤ ਦੇ ਦੇਸ਼ੋ-ਦੁਨੀਆਂ 'ਚ ਚਰਚੇ ਹੁੰਦੇ ਹਨ, ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਲੜਕੀਆਂ 'ਚ ਦੁਨੀਆਂ 'ਤੇ ਛਾ ਜਾਣ ਦਾ ਹੁਨਰ
ਹੈ । ਦਿੱਲੀ ਦੀ ਇੱਕ ਅਜਿਹੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ ਹੈ । ਚੈਤਨਿਆ ਵੈਂਕਟੇਸ਼ਵਰਨ, ਜੋ ਕਿ ਦਿੱਲੀ ਦੀ ਨਿਵਾਸੀ ਹੈ , ਇਸ ਅਹੁਦੇ 'ਤੇ ਤਕਰੀਬਨ 24 ਘੰਟੇ ਰਹੀ । ਦੱਸ ਦੇਈਏ ਕਿ ਚੈਤਨਿਆ 18 ਸਾਲ ਦੀ ਛੋਟੀ ਉਮਰ 'ਚ ਇਸ ਪੋਸਟ 'ਤੇ ਰਹਿਣ ਵਾਲੀ ਇਹ ਚੌਥੀ ਔਰਤ ਹੈ ।
ਦਿੱਲੀ ਦੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਦੀ ਹਾਈ ਕਮਿਸ਼ਨਰ ਬਣਨ ਦਾ ਮਿਲਿਆ ਮੌਕਾ
ਦਰਅਸਲ ਬ੍ਰਿਟਿਸ਼ ਹਾਈ ਕਮਿਸ਼ਨ 2017 ਤੋਂ ਹਰ ਸਾਲ ' 'ਅੰਤਰਰਾਸ਼ਟਰੀ ਲੜਕੀ ਬਾਲ ਦਿਵਸ' 'ਤੇ ਇੱਕ ਦਿਨ ਲਈ ਹਾਈ ਕਮਿਸ਼ਨਰ 'ਪ੍ਰਤੀਯੋਗਤਾ ਆਯੋਜਿਤ ਕਰਦਾ ਹੈ , ਜਿਸ 'ਚ 18 ਤੋਂ 23 ਸਾਲ ਤੱਕ ਦੀਆਂ ਲੜਕੀਆਂ ਭਾਗ ਲੈ ਸਕਦੀਆਂ ਹਨ । ਜੋ ਵੀ ਜੇਤੂ ਘੋਸ਼ਿਤ ਹੁੰਦਾ ਹੈ , ਉਸਨੂੰ ਇੱਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਾਇਆ ਜਾਂਦਾ ਹੈ ।
ਦੱਸ ਦੇਈਏ ਕਿ ਚੈਤਨਿਆ ਨੇ ਆਪਣੇ 24 ਘੰਟਿਆਂ ਦੇ ਕਾਰਜਕਾਲ ਦੌਰਾਨ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਬੈਠਕਾਂ ਕੀਤੀਆਂ ਅਤੇ ਵਿਚਾਰ-ਚਰਚਾ ਕੀਤੀ , ਸਿਰਫ ਇਹੀ ਉਸਨੂੰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ । ਚੈਤਨਿਆ ਨੇ ਸਕਾਲਰਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੀਡੀਆ ਨੂੰ ਸੰਬੋਧਨ ਵੀ ਕੀਤਾ ।
ਦਿੱਲੀ ਦੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਦੀ ਹਾਈ ਕਮਿਸ਼ਨਰ ਬਣਨ ਦਾ ਮਿਲਿਆ ਮੌਕਾ
ਚੈਤਨਿਆ ਵੈਂਕਟੇਸ਼ਵਰਨ ਨੇ ਹਾਈ ਕਮਿਸ਼ਨਰ ਦੇ ਰੂਪ 'ਚ High Commissioner ਵਿਭਾਗ ਦੇ ਪ੍ਰਮੁੱਖ ਅਧਿਕਾਰੀਆਂ ਨੂੰ ਉਹਨਾਂ ਦੇ ਕੰਮ ਸੌੰਪੇ ਅਤੇ ਮਹਿਲਾ ਪੁਲਿਸ ਅਫ਼ਸਰਾਂ ਨਾਲ ਵੀ ਗੱਲਬਾਤ ਕੀਤੀ । ਇਸ ਉਪਲਬਧੀ 'ਤੇ Chaitanya Venkateswaran ਨੇ ਕਿਹਾ " ਜਦੋਂ ਮੈਂ ਛੋਟੀ ਸੀ , ਓਦੋਂ ਨਵੀਂ ਦਿੱਲੀ ਸਥਿੱਤ ਬ੍ਰਿਟਿਸ਼ ਕਾਉਂਸਿਲ ਦੀ ਲਾਇਬਰੇਰੀ 'ਚ ਜਾਇਆ ਕਰਦੀ ਸੀ ਅਤੇ ਓਦੋਂ ਮੇਰੇ ਅੰਦਰ ਕੁਝ ਸਿੱਖਣ ਦੀ ਇੱਛਾ ਪ੍ਰਫੁੱਲਤ ਹੋਈ । ਇੱਕ ਦਿਨ ਲਈ ਮੇਰਾ ਬ੍ਰਿਟੇਨ ਦਾ ਹਾਈ ਕਮਿਸ਼ਨਰ ਬਣਨਾ ਇੱਕ ਸੁਨਿਹਰੀ ਮੌਕਾ ਹੈ , ਜੋ ਮੈਨੂੰ ਹਾਸਿਲ ਹੋਇਆ ਹੈ ।
ਦਿੱਲੀ ਦੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਦੀ ਹਾਈ ਕਮਿਸ਼ਨਰ ਬਣਨ ਦਾ ਮਿਲਿਆ ਮੌਕਾ
ਇਸ ਮੌਕੇ ਭਾਰਤ 'ਚ ਬ੍ਰਿਟੇਨ ਦੀ Jan Thompson, the Deputy High Commissioner ਨੇ ਕਿਹਾ ਕਿ ਇਹ ਪ੍ਰਤੀਯੋਗਤਾ ਉਹਨਾਂ ਨੂੰ ਬੇਹੱਦ ਪਸੰਦ ਹੈ , ਜੋ ਵਿਲੱਖਣ young ਔਰਤਾਂ ਨੂੰ ਮੰਚ ਪ੍ਰਦਾਨ ਕਰਵਾਉਂਦੀ ਹੈ ਤਾਂ ਜੋ ਉਹ ਆਪਣੀ ਕਾਬਲੀਅਤ ਨੂੰ ਦੁਨੀਆਂ ਸਾਹਮਣੇ ਦਰਸਾ ਸਕਣ ।