ਡੈਲਟਾ ਵੇਰੀਐਂਟ ਬਣਿਆ ਸਭ ਤੋਂ ਖਤਰਨਾਕ ਸਟ੍ਰੇਨ, WHO ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਕੋਰੋਨਾ ਦਾ ਡੈਲਟਾ ਵੇਰੀਐਂਟ ਤਕਰੀਬਨ ਦੁਨੀਆ ਦੇ 100 ਦੇਸ਼ਾਂ ਵਿਚ ਫੈਲ ਚੁੱਕਿਆ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਬਣ ਜਾਵੇਗਾ। ਇਸ ਤਰ੍ਹਾਂ ਇਹ ਦੁਨੀਆ ਦਾ ਸਭ ਤੋਂ ਜ਼ਿਆਦਾ ਕੋਰੋਨਾ ਦਾ ਇਨਫੈਕਟਿਡ ਵੇਰੀਐਂਟ ਹੋਵੇਗਾ।
ਪੜੋ ਹੋਰ ਖਬਰਾਂ: ਡਾਕਟਰਸ ਡੇਅ ‘ਤੇ PM ਮੋਦੀ ਦਾ ਸੰਬੋਧਨ, ਕਿਹਾ- ਈਸ਼ਵਰ ਦਾ ਦੂਜਾ ਰੂਪ ਕਹਾਉਂਦੇ ਹਨ ਡਾਕਟਰ
ਇਕ ਨਿਊਜ਼ ਏਜੰਸੀ ਮੁਤਾਬਕ ਆਪਣੇ ਹਫਤਾਵਾਰ ਕੋਰੋਨਾ ਮਹਾਮਾਰੀ ਅਪਡੇਟ ਵਿਚ ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ 29 ਜੂਨ 20201 ਤੱਕ ਦੇ ਅੰਕੜਿਆਂ ਮੁਤਾਬਕ 96 ਦੇਸ਼ਾਂ ਵਿਚ ਡੈਲਟਾ ਵੇਰੀਐਂਟ ਦੇ ਮਾਮਲੇ ਪਾਏ ਗਏ ਹਨ। ਹਾਲਾਂਕਿ ਇਸ ਦਾ ਖਦਸ਼ਾ ਘੱਟ ਹੈ ਕਿ ਇੰਨੇ ਦੇਸ਼ਾਂ ਵਿਚ ਕੋਰੋਨਾ ਦਾ ਇਹ ਵੇਰੀਐਂਟ ਦਸਤਕ ਦੇ ਚੁੱਕਿਆ ਹੈ, ਕਿਉਂਕਿ ਕਈ ਦੇਸ਼ਾਂ ਵਿਚ ਜੀਨੋਮ ਸਿਕਵੇਂਸਿੰਗ ਦੇ ਲਈ ਸੰਸਾਧਨ ਘੱਟ ਹਨ। ਲਿਹਾਜ਼ਾ ਡੈਲਟਾ ਵੇਰੀਐਂਟ ਦਾ ਪਛਾਣ ਦੇ ਲਈ ਹੋਰ ਸੰਸਾਧਨ ਦੀ ਲੋੜ ਹੈ। ਪਰ ਇਹ ਸੱਚ ਹੈ ਕਿ ਡੈਲਟਾ ਵੇਰੀਐਂਟ ਦੇ ਚੱਲਦੇ ਕਈ ਦੇਸ਼ਾਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਉਛਾਲ ਆਇਆ ਹੈ ਤੇ ਇਨਫੈਕਟਿਡ ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ ਹੈ। ਕੋਰੋਨਾ ਇਨਫੈਕਸ਼ਨ ਦੀ ਦਰ ਵਧਣ ਦੇ ਬਾਰੇ ਵਿਚ ਦੱਸਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਸਾਵਧਾਨ ਕੀਤਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਡੈਲਟਾ ਵੇਰੀਐਂਟ ਫੈਲਣ ਦੇ ਮਾਮਲੇ ਵਿਚ ਕੋਵਿਡ-19 ਦੇ ਹੋਰ ਰੂਪਾਂ ਨੂੰ ਪਿੱਛੇ ਛੱਡ ਦੇਵੇਗਾ।
ਪੜੋ ਹੋਰ ਖਬਰਾਂ: ਬੰਗਲਾਦੇਸ਼ ‘ਚ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ, ਐਮਰਜੈਂਸੀ ਨੰਬਰ ਜਾਰੀ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਚਨ ਦੇ ਲਈ ਹੁਣ ਤੱਕ ਜੋ ਉਪਾਅ ਅਪਣਾਏ ਜਾ ਰਹੇ ਸਨ, ਉਹ ਕਾਰਗਰ ਹਨ। ਜਿਵੇਂ ਮਾਸਕ ਲਾਉਣਾ, ਸੋਸ਼ਲ ਡਿਸਟੈਂਸਿੰਗ, ਵਾਰ-ਵਾਰ ਹੱਥ ਧੋਂਦੇ ਰਹਿਣਾ, ਭੋਜਨ ਸਬੰਧੀ ਆਦਤਾਂ ਸੁਧਾਰਨਾ। ਡੈਲਟਾ ਵੇਰੀਐਂਟ ਤੋਂ ਬਚਨ ਲਈ ਇਹ ਉਪਾਅ ਕਾਰਗਰ ਸਾਬਿਤ ਹੋ ਰਹੇ ਹਨ। ਸੰਗਠਨ ਨੇ ਕਿਹਾ ਕਿ ਵੇਰੀਐਂਟਸ ਆਫ ਕੰਸਰਨ ਵਾਲੇ ਵੇਰੀਐਂਟ ਦੀ ਇਨਫੈਕਸ਼ਨ ਦੀ ਸਮਰੱਥਾ ਵਧ ਰਹੀ ਹੈ। ਇਸ ਲਈ ਡੈਲਟਾ ਵੇਰੀਐਂਟ ਤੋਂ ਬਚਣ ਦੇ ਲਈ ਵੈਕਸੀਨੇਸ਼ਨ ਨੂੰ ਤੇਜ਼ ਕੀਤੇ ਜਾਣ ਦੀ ਲੋੜ ਹੈ। ਟੀਕਾਕਰਨ ਵਿਚ ਉਨ੍ਹਾਂ ਦੇਸ਼ਾਂ ਨੂੰ ਤੇਜ਼ੀ ਦਿਖਾਉਣ ਦੀ ਲੋੜ ਹੈ, ਜਿਥੇ ਕੋਰੋਨਾ ਵੈਕਸੀਨੇਸ਼ਨ ਸੁਸਤ ਰਫਤਾਰ ਨਾਲ ਚੱਰ ਰਿਹਾ ਹੈ।
ਪੜੋ ਹੋਰ ਖਬਰਾਂ: ਛਾਪੇਮਾਰੀ ਦੌਰਾਨ UK ਦੇ ਘਰ ‘ਚੋਂ ਬਰਾਮਦ ਕੀਤੇ ਲੱਖਾਂ ਪੌਂਡ ਅਤੇ ਭੰਗ
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬ੍ਰੇਯਿਅਸ ਨੇ ਕਿਹਾ ਕਿ ਜਿਵੇਂ ਜਿਵੇਂ ਕੁਝ ਦੇਸ਼ਾਂ ਵਿਚ ਸਖਤੀਆਂ ਵਿਚ ਢਿੱਲ ਦਿੱਤੀ, ਉਵੇਂ-ਉਵੇਂ ਦੁਨੀਆਭਰ ਵਿਚ ਕੋਰੋਨਾ ਦੇ ਕੇਸਾਂ ਵਿਚ ਤੇਜ਼ੀ ਆਈ। ਤਾਜ਼ਾ ਅੰਕੜਿਆਂ ਮੁਤਾਬਕ ਅਲਫਾ ਵੇਰੀਐਂਟ 172 ਦੇਸ਼ਾਂ, ਬੀਟਾ ਵੇਰੀਐਂਟ 120, ਗਾਮਾ 72 ਤੇ ਡੈਲਟਾ ਵੇਰੀਐਂਟ 96 ਦੇਸ਼ਾਂ ਵਿਚ ਪਾਇਆ ਗਿਆ ਹੈ। ਇਸ ਵਿਚਾਲੇ ਕਈ ਹਫਤਿਆਂ ਬਾਅਦ ਭਾਰਤ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ।
-PTC News