Thu, May 16, 2024
Whatsapp

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਨਿਕਲੀ ਫੂਕ

Written by  Ravinder Singh -- August 01st 2022 05:16 PM
ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਨਿਕਲੀ ਫੂਕ

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਨਿਕਲੀ ਫੂਕ

ਜਲੰਧਰ : ਪੰਜਾਬ ਸਰਕਾਰ ਨੇ ਸਰਕਾਰੀ ਕੰਮਕਾਜ ਵਿੱਚ ਅਸ਼ਟਾਮ ਪੇਪਰਾਂ ਦੀ ਵਰਤੋਂ ਉਤੇ ਮੁਕੰਮਲ ਰੋਕ ਲਗਾ ਕੇ ਅੱਜ ਤੋਂ ਪੰਜਾਬ ਵਿੱਚ ਈ ਸਟੈਂਪਿੰਗ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਬੇ ਭਰ ਵਿੱਚ ਅੱਜ ਤੋਂ ਅਸ਼ਟਾਮ ਪੇਪਰਾਂ ਦੀ ਵਿਕਰੀ ਆਨਲਾਈਨ ਸ਼ੁਰੂ ਹੋ ਗਈ ਹੈ। ਇਸ ਨਾਲ ਕਾਗਜ਼ੀ ਸਟੈਂਪ ਪੇਪਰਾਂ ਦੀ ਵਰਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਸਰਕਾਰ ਨੇ ਇਸ ਦਾ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਸੋ ਅੱਜ ਭਾਵ 1 ਅਗਸਤ ਤੋਂ 50 ਰੁਪਏ ਦੇ ਅਸ਼ਟਾਮ ਤੋਂ ਲੈ ਕੇ ਸਾਰੇ ਅਸ਼ਟਾਮ ਆਨਲਾਈਨ ਮਿਲਣੇ ਸ਼ੁਰੂ ਹੋ ਗਏ ਹਨ। ਪਰ ਸਰਕਾਰ ਦਾ ਇਹ ਫ਼ੈਸਲਾ ਲੋਕਾਂ ਨੂੰ ਰਾਸ ਆਉਂਦਾ ਨਜ਼ਰ ਨਹੀਂ ਆ ਰਿਹਾ ਹੈ।ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਨਿਕਲੀ ਫੂਕ ਪੰਜਾਬ ਸਰਕਾਰ ਦੇ ਅਸ਼ਟਾਮ ਪੇਪਰਾਂ ਦੀ ਵਰਤੋਂ ਉਤੇ ਰੋਕ ਕੇ ਈ-ਸਟੈਂਪਿੰਗ ਦੀ ਸ਼ੁਰੂਆਤ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਫੂਕ ਨਿਕਲ ਗਈ ਹੈ। ਤਹਿਸੀਲਾਂ ਵਿੱਚ ਲੋਕ ਕਾਫੀ ਖੱਜਲ-ਖੁਆਰ ਹੁੰਦੇ ਨਜ਼ਰ ਆਏ। ਅਸ਼ਟਾਮ ਫਰੋਸ਼ਾਂ ਅਤੇ ਈ-ਸਟੈਂਪਿੰਗ ਵੈਂਡਰਾਂ ਨੇ ਪੰਜਾਬ ਸਰਕਾਰ ਦੇ ਫ਼ੈਸਲੇ ਉਤੇ ਸਵਾਲ ਵੀ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਇਸ ਦਾ ਕੋਈ ਲਾਹਾ ਨਹੀਂ ਹੋਵੇਗਾ। ਸਰਕਾਰ ਆਪਣੇ ਫ਼ੈਸਲੇ ਉਤੇ ਮੁੜ ਵਿਚਾਰ ਕਰੇ। ਖੱਜਲ-ਖੁਆਰ ਹੋਏ ਲੋਕ ਕਾਫੀ ਨਿਰਾਸ਼ ਨਜ਼ਰ ਆਏ। ਲੋਕਾਂ ਨੇ ਭੜਾਸ ਕੱਢਦੇ ਹੋਏ ਸਰਕਾਰ ਨੂੰ ਫ਼ੈਸਲੇ ਉਤੇ ਮੁੜ ਵਿਚਾਰ ਲੈਣ ਲਈ ਕਿਹਾ। ਲੋਕਾਂ ਦਾ ਕਹਿਣਾ ਹੈ ਕਿ ਦਾਅਵੇ ਵੱਡੇ-ਵੱਡੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਪੰਜਾਬ 'ਚ ਅੱਜ ਤੋਂ ਸ਼ੁਰੂ ਹੋਈ ਈ ਸਟੈਂਪਿੰਗ, ਸਰਕਾਰ ਦੇ ਫ਼ੈਸਲੇ ਦੀ ਪਹਿਲੇ ਹੀ ਦਿਨ ਨਿਕਲੀ ਫੂਕਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਤੇ ਮਾਲੀਏ ਨੂੰ ਲੱਗਦੇ ਚੂਨੇ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ ਸੀ। ਹੁਣ ਹਰ ਕੀਮਤ ਦੇ ਸਟੈਂਪ ਪੇਪਰ ਨੂੰ ਈ-ਸਟੈਂਪ ਰਾਹੀਂ ਭਾਵ ਕੰਪਿਊਟਰ ਤੋਂ ਪ੍ਰਿੰਟਆਊਟ ਰਾਹੀਂ ਕਿਸੇ ਵੀ ਅਸ਼ਟਾਮ ਫ਼ਰੋਸ਼ ਜਾਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਂਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ। ਅਸ਼ਟਾਮ ਫ਼ਰੋਸ਼ਾਂ ਨੂੰ ਇਕ ਰੁਪਏ ਤੋਂ ਲੈ ਕੇ 19999 ਰੁਪਏ ਤੱਕ ਦੇ ਈ-ਸਟੈਂਪ ਉਤੇ 2 ਫ਼ੀਸਦੀ ਦੀ ਦਰ ਨਾਲ ਸਰਕਾਰ ਵੱਲੋਂ ਕਮਿਸ਼ਨ ਦਿੱਤਾ ਜਾਵੇਗਾ ਜਦਕਿ ਆਮ ਲੋਕਾਂ ਨੂੰ ਸਟੈਂਪ ਪੇਪਰ ਪੂਰੇ ਰੇਟ ਉਤੇ ਹੀ ਮਿਲਣਗੇ। ਕਾਬਿਲੇਗੌਰ ਹੈ ਕਿ ਪਹਿਲਾਂ ਇਹ ਸਹੂਲਤ ਕੇਵਲ 20000 ਰੁਪਏ ਤੋਂ ਉੱਪਰ ਦੇ ਸਟੈਂਪ ਪੇਪਰਾਂ ਲਈ ਸੀ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਇਸ ਫ਼ੈਸਲੇ ਨਾਲ ਸਾਲਾਨਾ ਤਕਰੀਬਨ 35 ਕਰੋੜ ਰੁਪਏ ਦੀ ਬੱਚਤ ਹੋਵੇਗੀ, ਜੋ ਸਟੈਂਪ ਪੇਪਰਾਂ ਦੀ ਛਪਾਈ ਉਤੇ ਖ਼ਰਚ ਹੁੰਦੇ ਸਨ। ਇਹ ਵੀ ਪੜ੍ਹੋ : ਲਾਹੌਲ ਸਪਿਤੀ 'ਚ ਆਏ ਹੜ੍ਹ ਕਾਰਨ 150 ਤੋਂ ਵੱਧ ਲੋਕ ਫਸੇ, ਬਚਾਅ ਕਾਰਜ ਜਾਰੀ  


Top News view more...

Latest News view more...