Wed, Oct 7, 2026
Whatsapp

Kiara Advani ਨੇ ਦਿੱਤੀ Good News

ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ

Reported by:  PTC News Desk  Edited by:  Jaswinder Kaur -- October 07th 2026 02:49 PM
Kiara Advani ਨੇ ਦਿੱਤੀ Good News

Kiara Advani ਨੇ ਦਿੱਤੀ Good News

Kiara Advani Second Pregnancy: ਬੌਲੀਵੁੱਡ ਦੀ ਚਰਚਿਤ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਨੇ ਪ੍ਰਸ਼ੰਸਕਾਂ ਨਾਲ ਵੱਡੀ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਦੋਵਾਂ ਨੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।

ਕਿਆਰਾ ਅਤੇ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਪਿਆਰੀ ਤਸਵੀਰ ਸਾਂਝੀ ਕਰਕੇ ਇਹ ਜਾਣਕਾਰੀ ਦਿੱਤੀ। ਤਸਵੀਰ ਵਿੱਚ ਕਿਆਰਾ, ਸਿਧਾਰਥ ਅਤੇ ਉਨ੍ਹਾਂ ਦੀ ਧੀ Saraayah ਦੇ ਹੱਥਾਂ ਵਿੱਚ ਨੰਨ੍ਹੇ ਬੱਚੇ ਦੇ ਸਫ਼ੈਦ ਬੂਟ ਨਜ਼ਰ ਆ ਰਹੇ ਹਨ।

ਤਸਵੀਰ ਦੇ ਨਾਲ ਕਿਆਰਾ ਨੇ ਲਿਖਿਆ, “ਸਭ ਤੋਂ ਵੱਡੇ ਤੋਹਫ਼ੇ ਨਾਲ ਇੱਕ ਵਾਰ ਫਿਰ ਆਸ਼ੀਰਵਾਦ ਮਿਲਿਆ ਹੈ। ਸਾਡੇ ਦਿਲ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਭਰੇ ਹੋਏ ਹਨ।”

ਦੱਸਣਯੋਗ ਹੈ ਕਿ ਕਿਆਰਾ ਅਤੇ ਸਿਧਾਰਥ ਦੀ ਪਹਿਲੀ ਮੁਲਾਕਾਤ ਸਾਲ 2021 ਵਿੱਚ ਫਿਲਮ ‘ਸ਼ੇਰਸ਼ਾਹ’ ਦੇ ਸੈੱਟ ’ਤੇ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ ਫਰਵਰੀ 2023 ਵਿੱਚ ਜੈਸਲਮੇਰ ਵਿਖੇ ਵਿਆਹ ਕਰਵਾ ਲਿਆ। ਜੁਲਾਈ 2025 ਵਿੱਚ ਜੋੜੇ ਨੇ ਆਪਣੀ ਧੀ Saraayah ਦਾ ਦੁਨੀਆ ਵਿੱਚ ਸਵਾਗਤ ਕੀਤਾ ਸੀ।

ਇੱਕ ਪੋਡਕਾਸਟ ਦੌਰਾਨ ਕਿਆਰਾ ਨੇ ਮਾਂ ਬਣਨ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਆਏ ਬਦਲਾਅ ਬਾਰੇ ਵੀ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਂ ਬਣਨ ਤੋਂ ਬਾਅਦ ਉਹ ਆਪਣੇ ਆਪ ਨੂੰ ਪਹਿਲਾਂ ਨਾਲੋਂ ਬਿਲਕੁਲ ਵੱਖਰਾ ਇਨਸਾਨ ਮਹਿਸੂਸ ਕਰਦੀ ਹੈ। ਕੰਮ ’ਤੇ ਵਾਪਸੀ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਇਹ ਵੀ ਕਿਹਾ ਸੀ ਕਿ ਮਾਂ ਬਣਨ ਤੋਂ ਬਾਅਦ ਉਸਨੂੰ ਆਪਣੇ ਅੰਦਰ ਇੱਕ ਸ਼ੇਰਨੀ ਵਰਗੀ ਤਾਕਤ ਮਹਿਸੂਸ ਹੁੰਦੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਕਿਆਰਾ ਅਡਵਾਨੀ ਨੂੰ ਫਿਲਮ ‘ਟੌਕਸਿਕ’ ਵਿੱਚ ਦੇਖਿਆ ਗਿਆ ਸੀ, ਜਦਕਿ ਸਿਧਾਰਥ ਮਲਹੋਤਰਾ ਦੀ ਫਿਲਮ ‘ਵਾਨ’ ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। 





- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK