ਕਰਜ਼ੇ ਨੇ ਨਿਗਲਿਆ ਇਕ ਹੋਰ ਪੁੱਤ, ਮਹਿਲਪੁਰ ਦੇ ਕਿਸਾਨ ਨੇ ਕੀਤੀ ਜੀਵਨ ਲੀਲਾ ਸਮਾਪਤ

By Baljit Singh - May 29, 2021 2:05 pm

ਮਹਿਲਪੁਰ: ਪੰਜਾਬ ਦਾ ਇਕ ਹੋਰ ਪੁੱਤ ਕਰਜ਼ੇ ਦੀ ਬਲੀ ਚੜ੍ਹ ਗਿਆ ਹੈ। ਚੱਕ ਨਰੀਅਲ ਦੇ ਹਰਮੇਸ਼ ਸਿੰਘ ਨੇ 4 ਲੱਖ ਦੇ ਕਰਜ਼ੇ ਤੋਂ ਤੰਗ ਆਕੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ

ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਕੌਰ ਵਾਸੀ ਚੱਕ ਨਰਿਆਲ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਖ਼ੇਤੀ ਵਿਚ ਪੈ ਰਹੇ ਘਾਟੇ ਕਾਰਨ ਮਾਹਿਲਪੁਰ ਦੀ ਇੱਕ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ। ਉਸ ਨੇ ਦੱਸਿਆ ਕਿ ਕਿਸ਼ਤਾਂ ਨਾ ਮੋੜ ਹੋਣ ਕਾਰਨ ਬੈਂਕ ਵਾਲੇ ਲਗਾਤਾਰ ਉਨ੍ਹਾਂ ਦੇ ਘਰ ਚੱਕਰ ਕੱਟ ਰਹੇ ਹਨ ਜਿਸ ਕਾਰਨ ਉਸ ਦਾ ਪਤੀ ਹਰਮੇਸ਼ ਸਿੰਘ ਪੁੱਤਰ ਜਗਤ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ।

ਪੜ੍ਹੋ ਹੋਰ ਖਬਰਾਂ: CGBSE: 01 ਜੂਨ ਤੋਂ ਸ਼ੁਰੂ ਹੋ ਰਹੇ ਬੋਰਡ ਐਗਜ਼ਾਮ, ਘਰੋਂ ਪ੍ਰੀਖਿਆ ਦੇਣ ਦੇ ਇਹ ਹਨ ਨਿਯਮ

ਉਸਨੇ ਦੱਸਿਆ ਕਿ ਉਸ ਨੇ ਬੈਂਕ ਤੋਂ ਚਾਰ ਲੱਖ਼ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ ਅਤੇ ਬੈਂਕ ਵਲੋਂ ਉਸ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਅਤੇ ਸੋਮਵਾਰ ਨੂੰ ਬੈਂਕ ਦੀ ਤਰੀਕ ਸੀ ਜਿਸ ਕਾਰਨ ਉਹ ਚੁੱਪਚਾਪ ਰਹਿਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਕੱਲ ਸਵੇਰੇ ਉਹ ਘਰੋਂ ਰੋਟੀ ਖ਼ਾ ਕੇ ਚਲਾ ਗਿਆ ਅਤੇ ਸਾਰਾ ਦਿਨ ਵਾਪਿਸ ਨਾ ਮੁੜਿਆ। ਸ਼ਾਮ ਨੂੰ ਪਤਾ ਲੱਗਾ ਕਿ ਉਸ ਨੇ ਟਿਊਬਵੈਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਹੋਰ ਖਬਰਾਂ: 12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ

-PTC News

adv-img
adv-img