Advertisment

ਵੈਕਸੀਨੇਸ਼ਨ ਦੇ ਬਾਵਜੂਦ UK 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ

author-image
Baljit Singh
New Update
ਵੈਕਸੀਨੇਸ਼ਨ ਦੇ ਬਾਵਜੂਦ UK 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ
Advertisment
publive-image ਲੰਡਨ: ਯੂਕੇ ਵਿਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਮੰਡਰਾਉਣ ਲੱਗਿਆ ਹੈ। ਉੱਥੇ ਲਗਾਤਾਰ ਨਵੇਂ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਇਹ ਵਾਧਾ B.1.617.2 ਵੈਰੀਏਂਟ ਦੀ ਵਜ੍ਹਾ ਨਾਲ ਹੋ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਨਵਾਂ ਵੈਰੀਏਂਟ ਯੂਕੇ ਵਿਚ ਤੀਜੀ ਲਹਿਰ ਦਾ ਖ਼ਤਰਾ ਪੈਦਾ ਕਰ ਸਕਦਾ ਹੈ। ਇਕ ਡਰਾਉਣ ਵਾਲੀ ਗੱਲ ਇਹ ਵੀ ਹੈ ਕਿ ਚੰਗੇ ਵੈਕਸੀਨ ਕਵਰੇਜ ਦੇ ਬਾਅਦ ਵੀ ਇਹ ਵੈਰੀਏਂਟ ਤੇਜ਼ੀ ਨਾਲ ਫੈਲ ਰਿਹਾ ਹੈ।
Advertisment
publive-image ਪੜ੍ਹੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਯੂਕੇ ਵਿਚ ਹੁਣ ਤੱਕ 3.8 ਕਰੋੜ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਜੋ ਉੱਥੇ ਦੀ ਨੌਜਵਾਨ ਆਬਾਦੀ ਦਾ 70 ਫੀਸਦੀ ਤੇ ਕੁੱਲ ਆਬਾਦੀ ਦਾ 58 ਫੀਸਦੀ ਹੈ। ਉਥੇ ਹੀ 2.4 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਦੋਵੇਂ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਅਜਿਹੇ ਵਿਚ ਦੋ ਸਵਾਲ ਖੜੇ ਹੁੰਦੇ ਹਨ। ਪਹਿਲਾ ਤਾਂ ਇਹ ਕਿ ਕੀ ਵੈਕਸੀਨੇਸ਼ਨ ਵੀ ਕੋਰੋਨਾ ਨੂੰ ਰੋਕਣ ਵਿਚ ਨਾਕਾਮ ਹੈ? ਦੂਜਾ ਇਹ ਕਿ ਕੀ ਵੈਕਸੀਨੇਸ਼ਨ ਪਿੱਛਲੀਆਂ ਲਹਿਰਾਂ ਦੀ ਤੁਲਣਾ ਵਿਚ ਇਸ ਲਹਿਰ ਨੂੰ ਵੱਖ ਬਣਾ ਸਕਦਾ ਹੈ? publive-image ਪੜ੍ਹੋ ਹੋਰ ਖਬਰਾਂ: ਸਾਗਰ ਕਤਲ ਮਾਮਲੇ ‘ਚ ਵੀਡੀਓ ਆਈ ਸਾਹਮਣੇ , ਮੌਤ ਤੋਂ ਪਹਲੇ ਕਿੰਝ ਤੜਫਿਆ ਪਹਿਲਵਾਨ ਯੂਕੇ ਦੇ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੇ ਭਰਤੀ ਹੋਣ ਦੀ ਗਿਣਤੀ ਵਧਣ ਲੱਗੀ ਹੈ। ਉੱਥੇ B.1.617.2 ਵੈਰੀਏਂਟ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ। ਪੂਰੇ ਯੂਕੇ ਵਿਚ ਪਿਛਲੇ ਇਕ ਹਫਤੇ ਵਿਚ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 20 ਫੀਸਦੀ ਵਧ ਗਈ ਹੈ। ਨਾਰਥ-ਵੈਸਟ ਵਿਚ ਇਹ ਸੰਖਿਆ 25 ਫੀਸਦੀ ਹੈ ਅਤੇ ਸਕਾਟਲੈਂਡ ਦੇ ਕਈ ਇਲਾਕਿਆਂ ਵਿਚ ਇਸ ਤੋਂ ਵੀ ਜ਼ਿਆਦਾ। ਸਕਾਟਲੈਂਡ ਦੇ ਐੱਨਐੱਚਐੱਸ ਹਸਪਤਾਲ ਦੇ ਡਾਕਟਰ ਅਵਿਰਲ ਵਤਸ ਦਾ ਕਹਿਣਾ ਹੈ ਕਿ ਲਾਕਡਾਊਨ ਖੁੱਲਣ ਦੀ ਵਜ੍ਹਾ ਨਾਲ ਕੇਸ ਵਧਣ ਦਾ ਸ਼ੱਕ ਪਹਿਲਾਂ ਤੋਂ ਹੀ ਸੀ। ਯੂਕੇ ਵਿਚ ਜੂਨ ਵਿਚ ਆਖਰੀ ਫੇਜ਼ ਦਾ ਅਨਲਾਕ ਹੋਣਾ ਬਾਕੀ ਹੈ। -PTC News publive-image-
new-coronavirus-strain-b16172-could-lead-uk-third-wave
Advertisment

Stay updated with the latest news headlines.

Follow us:
Advertisment