Sat, May 11, 2024
Whatsapp

ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ

Written by  Shanker Badra -- January 09th 2021 12:39 PM -- Updated: January 09th 2021 12:43 PM
ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ

ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 45ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਹੱਡ ਠਾਰਵੀਂ ਠੰਢ 'ਚ ਵੀ ਲੱਖਾਂ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਸੰਘਰਸ਼ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ [caption id="attachment_464779" align="aligncenter" width="300"]Farmers Protest in Delhi against the Central Government's Farmers laws 2020 ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ[/caption] ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਸਰਕਾਰ ਨੇ ਕਿਸਾਨ ਆਗੂਆਂ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਓਧਰ ਕਿਸਾਨ ਵੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ 'ਤੇ ਅੜੇ ਹੋਏ ਹਨ ਅਤੇ ਸਰਕਾਰ ਨੂੰ ਦੋ ਟੁੱਕ ਕਿਹਾ ਕਿ 'ਜਿੱਤਾਂਗੇ ਜਾਂ ਮਰਾਂਗੇ'। ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰ ਵਾਪਸੀ ਉਦੋਂ ਹੀ ਹੋਵੇਗੀ, ਜਦੋਂ ਖੇਤੀ ਕਾਨੂੰਨ ਸਰਕਾਰ ਵਾਪਸ ਲੈ ਲਵੇਗੀ। [caption id="attachment_464778" align="aligncenter" width="300"]Farmers Protest in Delhi against the Central Government's Farmers laws 2020 ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ[/caption] ਇਸ ਦੌਰਾਨ ਅੱਜ ਸਿੰਘੂ ਸਰਹੱਦ 'ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਨਹੀਂ ਹੋਵੇਗੀ ,ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਕੀਲਾਂ ਨੂੰ ਮਿਲਣ ਜਾਣਾ ਹੈ। ਸੁਪਰੀਮ ਕੋਰਟ 'ਚ 11 ਜਨਵਰੀ ਨੂੰ ਹੋਣ ਜਾ ਰਹੀ ਸੁਣਵਾਈ ਤੋਂ ਪਹਿਲਾਂ ਕਿਸਾਨਾਂ ਵੱਲੋਂ ਕਾਨੂੰਨੀ ਮਸੌਦਾ ਤਿਆਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬਲਬੀਰ ਸਿੰਘ ਰਾਜੇਵਾਲ ,ਜਗਜੀਤ ਸਿੰਘ ਡੱਲੇਵਾਲ ,ਰਜਿੰਦਰ ਦੀਪ ਸਿੰਘ ਵਾਲਾ ਤੇ ਯੋਗਿੰਦਰ ਯਾਦਵ ਮੌਜੂਦ ਰਹਿਣਗੇ। ਪ੍ਰਸ਼ਾਂਤ ਭੂਸ਼ਣ ਲੀਗਲ ਪੈਨਲ ਦੀ ਅਗਵਾਈ ਕਰ ਰਹੇ ਹਨ। [caption id="attachment_464776" align="aligncenter" width="300"]Farmers Protest in Delhi against the Central Government's Farmers laws 2020 ਕਿਸਾਨੀ ਸੰਘਰਸ਼ ਦਾ ਅੱਜ 45ਵਾਂ ਦਿਨ, ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਕੇਂਦਰ ਸਰਕਾਰ[/caption] ਪੜ੍ਹੋ ਹੋਰ ਖ਼ਬਰਾਂ :ਮਹਾਰਾਸ਼ਟਰ : ਭੰਡਾਰਾ ਦੇ ਜ਼ਿਲ੍ਹਾ ਹਸਪਤਾਲ 'ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਹੋਈ ਮੌਤ ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ 8 ਜਨਵਰੀ ਨੂੰ ਅੱਠਵੇਂ ਗੇੜ ਦੀ ਮੀਟਿੰਗ ਹੋਈ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਇਸ ਮੀਟਿੰਗ ਦੌਰਾਨ ਕਿਸਾਨ ਆਗੂ ਅਤੇ ਸਰਕਾਰ ਆਪਣੇ-ਆਪਣੇ ਸਟੈਂਡ 'ਤੇ ਅੜੇ ਰਹੇ। ਹੁਣ ਤੱਕ ਹੋਈਆਂ 8 ਦੌਰ ਦੀਆਂ ਮੀਟਿੰਗਾਂ 'ਚ ਗੱਲਬਾਤ ਕਿਸੇ ਸਿਰੇ 'ਤੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। -PTCNews


Top News view more...

Latest News view more...