Sat, Mar 25, 2023
Whatsapp

ਪ੍ਰੇਮੀ ਨਾਲ ਹੋਈ ਫਰਾਰ ਹੋਈ ਪਤਨੀ, ਪਤੀ ਨੇ ਬੱਚਿਆਂ ਨਾਲ ਲਿਆ ਫਾਹਾ, ਹੋਈ ਮੌਤ

Written by  Jashan A -- August 01st 2021 03:51 PM
ਪ੍ਰੇਮੀ ਨਾਲ ਹੋਈ ਫਰਾਰ ਹੋਈ ਪਤਨੀ, ਪਤੀ ਨੇ ਬੱਚਿਆਂ ਨਾਲ ਲਿਆ ਫਾਹਾ, ਹੋਈ ਮੌਤ

ਪ੍ਰੇਮੀ ਨਾਲ ਹੋਈ ਫਰਾਰ ਹੋਈ ਪਤਨੀ, ਪਤੀ ਨੇ ਬੱਚਿਆਂ ਨਾਲ ਲਿਆ ਫਾਹਾ, ਹੋਈ ਮੌਤ

ਨਵੀਂ ਦਿੱਲੀ: ਹਰਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਕ ਪਿਤਾ ਨੇ ਆਪਣੇ ਦੋ ਮਾਸੂਮ ਬੱਚਿਆਂ ਨੂੰ ਫਾਂਸੀ ’ਤੇ ਲਟਕਾ ਦਿੱਤਾ ਅਤੇ ਫਿਰ ਖ਼ੁਦ ਵੀ ਖ਼ੁਦਕੁਸ਼ੀ ਕਰ ਲਈ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮਿ੍ਰਤਕ ਦੀ ਪਤਨੀ ਪਿੰਡ ਦੇ ਇਕ ਨੌਜਵਾਨ ਨਾਲ ਫਰਾਰ ਹੋ ਗਈ, ਜਿਸ ਤੋਂ ਬਾਅਦ ਦੁਖੀ ਪਤੀ ਨੇ ਇਹ ਖ਼ੌਫਨਾਕ ਕਦਮ ਚੁੱਕਿਆ।


ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਦੀ ਪਤਨੀ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਫਰਾਰ ਹੋ ਗਈ। ਇਸ ਘਟਨਾ ਤੋਂ ਉਹ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ।

ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਇਸ ਦੇ ਚੱਲਦੇ ਉਸ ਨੇ ਆਪਣੀ 6 ਸਾਲ ਦੀ ਧੀ ਅਤੇ 3 ਸਾਲ ਦੇ ਪੁੱਤਰ ਨੂੰ ਫਾਂਸੀ ’ਤੇ ਲਟਕਾ ਦਿੱਤਾ ਅਤੇ ਖ਼ੁਦ ਵੀ ਫੰਦੇ ਨਾਲ ਲਟਕ ਗਿਆ। ਤਿੰਨਾਂ ਦੀ ਮੌਕੇ ’ਤੇ ਮੌਤ ਹੋ ਗਈ।

ਉਧਰ ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਇਸ ਘਟਨਾ ਕਾਰਨ ਪਿੰਡ ’ਚ ਸੰਨਾਟਾ ਪਸਰਿਆ ਹੋਇਆ ਹੈ।

-PTC News

Top News view more...

Latest News view more...