ਮੁੱਖ ਖਬਰਾਂ

ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ

By Shanker Badra -- January 05, 2021 3:03 pm -- Updated:January 05, 2021 3:10 pm

ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇ DSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ:ਆਂਧਰਾ ਪ੍ਰਦੇਸ਼ : ਹਰ ਮਾਂ -ਪਿਓ ਦੀ ਇਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਧੀ-ਪੁੱਤਰ ਉਨ੍ਹਾਂ ਤੋਂ ਵੀ ਜ਼ਿਆਦਾ ਕਾਮਯਾਬੀ ਹਾਸਲ ਕਰੇ ਅਤੇ ਖ਼ੂਬ ਨਾਮ ਰੌਸ਼ਨ ਕਰੇ। ਬੱਚਿਆਂ ਦੀ ਸਫਲਤਾ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਅਜਿਹਾ ਹੀ ਕੁਝ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਦੇਖਣ ਨੂੰ ਮਿਲਿਆ ਹੈ।

Father Saluting DSP Daughter of Andhra Pradesh Police shares wholesome post ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇDSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਮੌਸਮ ਦਾ ਵਿਗੜਿਆ ਮਿਜਾਜ਼, ਤੇਜ਼ ਮੀਂਹ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

ਜਿੱਥੇ ਡੀਐੱਸਪੀ ਬੇਟੀ ਨੂੰ ਸਲੂਟ ਕਰਦੇ ਹੋਏ ਆਂਧਰਾ ਪ੍ਰਦੇਸ਼ ਪੁਲਿਸ (Andhra Pradesh Police) 'ਚ ਕੰਮ ਕਰਨ ਵਾਲੇ ਇਕ ਪਿਤਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਹੀ ਧੀ ਨੂੰ ਨਮਸਤੇ ਮੈਡਮ ਕਹਿੰਦੇ ਹੋਏ ਸਲਾਮ ਕਰਦੇ ਨਜ਼ਰ ਆ ਰਹੇ ਹਨ।

Father Saluting DSP Daughter of Andhra Pradesh Police shares wholesome post ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇDSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ

father salutes daughter : ਇਸ ਦੌਰਾਨ ਜੈਸੀ ਪ੍ਰਸ਼ਾਂਤੀ ਨੇ ਵੀ ਪਿਤਾ ਸੁੰਦਰ ਨੂੰ ਸੈਲਿਊਟ ਕੀਤਾ ਹੈ। ਇਸ ਤੋਂ ਬਾਅਦ ਲੋਕ ਪਿਓ-ਧੀ ਦੋਵਾਂ ਦੀ ਖ਼ੂਫ ਤਰੀਫ਼ ਕਰ ਰਹੇ ਹਨ। ਆਂਧਰ ਪ੍ਰਦੇਸ਼ ਪੁਲਿਸ ਨੇ ਇਸ ਨੂੰ ਫ਼ੋਟੋ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਲੋਕ ਪਿਤਾ ਤੇ ਧੀ ਦੋਵਾਂ ਦੀ ਪ੍ਰਸ਼ੰਸਾ ਕਰ ਰਹੇ ਹਨ।

Salutes DSP Daughter : ਇਸ ਦੇ ਨਾਲ ਹੀ ਪੋਸਟ 'ਚ ਲਿਖਿਆ - 'ਸਾਲ ਦੀ ਪਹਿਲੀ ਡਿਊਟੀ ਮੀਟ ਨੇ ਇਕ ਪਰਿਵਾਰ ਨੂੰ ਮਿਲਾ ਦਿੱਤਾ। ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਆਪਣੀ ਬੇਟੀ ਜੇਸੀ ਪ੍ਰਸ਼ਾਂਤੀ ਨੂੰ ਸੈਲਿਊਟ ਕਰਦੇ ਹੋਏ, ਜੋ ਡਿਪਟੀ ਸੁਪਰਡੈਂਟ ਆਫ ਪੁਲਿਸ ਹੈ। ਸਹੀ ਮਾਅਨੇ 'ਚ ਇਕ ਦੁਰਲੱਭ ਤੇ ਭਾਵੁਕ ਕਰ ਦੇਣ ਵਾਲਾ ਦ੍ਰਿਸ਼!'

Father Saluting DSP Daughter of Andhra Pradesh Police shares wholesome post ਡਿਊਟੀ ਦੇ ਰਹੇ ਇੰਸਪੈਕਟਰ ਪਿਤਾ ਨੇDSP ਧੀ ਨੂੰ ਮਾਰਿਆ ਸਲੂਟ, ਤਸਵੀਰ ਵਾਇਰਲ

ਪੜ੍ਹੋ ਹੋਰ ਖ਼ਬਰਾਂ : ਕੜਾਕੇ ਦੀ ਠੰਢ 'ਚ ਕਿਸਾਨ ਅੰਦੋਲਨ 41ਵੇਂ ਦਿਨ 'ਚ ਵੀ ਜਾਰੀ , ਅੱਜ ਹੋਵੇਗੀ ਕਿਸਾਨਾਂ ਦੀ ਮੀਟਿੰਗ

ਦੱਸ ਦੇਈਏ ਕਿ ਜੈਸੀ ਪ੍ਰਸ਼ਾਂਤੀ, 2018 ਬੈਚ ਦੀ ਇੱਕ ਪੁਲਿਸ ਅਧਿਕਾਰੀ ਹੈ। ਉਹ ਆਂਧਰਾ ਪ੍ਰਦੇਸ਼ ਦੇ ਗੁੰਟੂਰ ਦੱਖਣ (ਸ਼ਹਿਰ) ਵਿੱਚ ਡੀਐਸਪੀ ਵਜੋਂ ਤਾਇਨਾਤ ਹੈ। ਉਸ ਦੇ ਪਿਤਾ ਸੁੰਦਰ 1996 ਵਿੱਚ ਇੱਕ ਸਬ ਇੰਸਪੈਕਟਰ ਵਜੋਂ ਪੁਲਿਸ ਵਿਭਾਗ 'ਚ ਸ਼ਾਮਲ ਹੋਏ ਸੀ। ਸ਼ਿਆਮ ਸੁੰਦਰ ਤਿਰੂਪਤੀ ਕਲਿਆਣੀ ਡੈਮ ਪੁਲਿਸ ਸਿਖਲਾਈ ਕੇਂਦਰ ਵਿੱਚ ਸੀਆਈ ਵਜੋਂ ਤਾਇਨਾਤ ਹੈ। ਦੋਵੇਂ ਪੁਲਿਸ ਮੀਟ ਦੌਰਾਨ ਮਿਲੇ ਸੀ।

Father Saluting ।  DSP Daughter ।  Salutes DSP Daughter ।  father salutes daughter
-PTCNews

  • Share