ਕੇਂਦਰੀ ਜੇਲ੍ਹ 'ਚ 2 ਗੁੱਟਾਂ ਦਰਮਿਆਨ ਹੋਇਆ ਝਗੜਾ, ਹਸਪਤਾਲ 'ਚ ਹੋਈ ਮੌਤ
ਅੰਮ੍ਰਿਤਸਰ: ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿਚ ਇਕ ਨੌਜਵਾਨ ਕੈਦੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ 36 ਸਾਲਾ ਮ੍ਰਿਤਿਕ ਦੀ ਪਛਾਣ ਦਵਿੰਦਰ ਸਿੰਘ ਵਾਸੀ ਪਿੰਡ ਅਲੀਵਾਲ ਕੋਟਲੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਪਰਿਵਾਰ ਵਲੋਂ ਪੁਲਿਸ ਤੇ ਗੈਰ ਮਨੁੱਖੀ ਵਤੀਰੇ ਦਾ ਦੋਸ਼ ਸੀ।
ਬੀਤੇ ਕੱਲ੍ਹ ਜੇਲ 'ਚ 2 ਗੁੱਟਾਂ ਦਰਮਿਆਨ ਝਗੜਾ ਤੇ ਕੁੱਟਮਾਰ ਹੋਇਆ ਸੀ ਜਿਸ ਦੇ ਚਲਦੇ ਪਰਿਵਾਰ ਅਨੁਸਾਰ ਦੋਨੋ ਗੁੱਟਾਂ 'ਚ ਸਮਝੌਤੇ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਦੌਰਾਨ ਦਵਿੰਦਰ ਦੀ ਲੱਤ ਟੁੱਟੀ ਤੇ ਸਿਰ ਤੇ ਡੂੰਘੀ ਸੱਟ ਲੱਗੀ।
ਹੁਣ ਉਨ੍ਹਾਂ ਨੂੰ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਦੌਰਾਨ ਭਾਰਤੀ ਕਰਵਾਇਆ ਗਿਆ ਸੀ। ਬੀਤੀ ਸ਼ਾਮ ਜ਼ਖ਼ਮੀ ਦਵਿੰਦਰ ਦੀ ਮੌਤ ਹੋ ਗਈ ਹੈ। ਪੋਸਟਮਾਰਟਮ ਲਈ ਹੁਣ ਗਈ ਮ੍ਰਿਤਿਕ ਦੇਹ ਲਿਆਂਦੀ ਗਈ ਹੈ ਤੇ ਹੁਣ ਪਰਿਵਾਰ ਵੱਲੋਂ ਜੇਲ੍ਹ ਦੇ ਬਾਹਰ ਧਰਨੇ ਦੀ ਤਿਆਰੀ ਹੈ।
(ਮਨਿੰਦਰ ਸਿੰਘ ਮੋਂਗਾ ਦੀ ਰਿਪੋਰਟ)
-PTC News