Advertisment

ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ ਕਾਰਵਾਈ

author-image
ਜਸਮੀਤ ਸਿੰਘ
Updated On
New Update
ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਵਿੱਢੀ  ਕਾਰਵਾਈ
Advertisment
ਮੋਹਾਲੀ, 26 ਅਪ੍ਰੈਲ 2022: ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ਼ ਕਾਰਵਾਈ ਦਾ ਮਨ ਬਣਾ ਲਿਆ ਹੈ। ਪਾਵਰਕੌਮ ਨੇ ਸਰਕਾਰੀ ਤੇ ਗੈਰ ਸਰਕਾਰੀ ਖਪਤਕਾਰਾਂ ਨੂੰ ਬਕਾਇਆ ਬਿੱਲ ਰਾਸ਼ੀ ਤੁਰੰਤ ਜਮਾਂ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਅਜਿਹਾ ਨਾ ਹੋਣ ’ਤੇ ਬਿੱਲ ਕਨੈਕਸ਼ਨ ਕੱਟਣ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਗਈ ਹੈ।
Advertisment
publive-image ਇਹ ਵੀ ਪੜ੍ਹੋ: ਆਰਥਿਕ ਤੰਗੀ ਦੇ ਚਲਦਿਆਂ ਪਿਤਾ ਨੇ 9 ਸਾਲਾ ਪੁੱਤ ਸਣੇ ਮਾਰੀ ਨਹਿਰ 'ਚ ਛਾਲ ਮੁੱਖ ਇੰਜੀਨੀਅਰ (ਵੰਡ) ਦੱਖਣ ਜ਼ੋਨ, ਪਟਿਆਲਾ ਵੱਲੋਂ ਦੱਖਣ ਜ਼ੋਨ ਅਧੀਨ ਆੳਂਦੇ ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਅਧੀਨ ਪੈਂਦੇ ਨਿੱਜੀ ਅਤੇ ਸਰਕਾਰੀ ਡਿਫਾਲਟਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਖੜੀ ਬਕਾਇਆ ਰਾਸ਼ੀ ਨੂੰ ਉਗਰਾਹੁਣ ਲਈ 22 ਅਪ੍ਰੈਲ 2022 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ 24 ਅਪ੍ਰੈਲ ਤੱਕ ਸਰਕਾਰੀ ਖਪਤਕਾਰਾਂ ਤੋਂ 352.55 ਲੱਖ ਰੁਪਏ ਅਤੇ ਗੈਰ ਸਰਕਾਰੀ ਖਪਤਕਾਰਾਂ ਤੋਂ 464.6 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਜਾ ਚੁੱਕੀ ਹੈ। ਇਸ ਤਰਾਂ ਹੁਣ ਤੱਕ ਕੁੱਲ 817.15 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। publive-image ਇਸ ਰਿਕਵਰੀ ਮੁਹਿੰਮ ਦੌਰਾਨ ਧਿਆਨ ਵਿੱਚ ਆਇਆ ਹੈ ਕਿ ਖਪਤਕਾਰਾਂ ਦੇ ਬਿਜਲੀ ਸਪਲਾਈ ਕੁਨੈਕਸ਼ਨ ਕੱਟਣ ਨਾਲ ਉਨ੍ਹਾਂ ਵੱਲੋਂ ਰਕਮ ਭਰਵਾਉਣ ਉਪਰੰਤ ਕੁਨੈਕਸ਼ਨ ਨੂੰ ਮੁੜ ਚਾਲੂ ਕਰਵਾਉਣ ਲਈ ਕਈ ਵਾਰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮੁੱਖ ਇੰਜੀਨੀਅਰ ਜ਼ੋਨ ਦੱਖਣ, ਇੰਜ. ਸੰਦੀਪ ਗੁਪਤਾ ਨੇ ਸਮੂਹ ਖਪਤਕਾਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਉਦਯੋਗਿਕ, ਵਪਾਰਿਕ, ਘਰੇਲੂ, ਟੈਂਪਰੇਰੀ ਆਦਿ ਸਰਕਾਰੀ ਜਾਂ ਗੈਰ ਸਰਕਾਰੀ ਖਪਤਕਾਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜੀ ਹੈ ਉਹ ਇਸ ਰਕਮ ਦੀ ਨਗਦੀ ਜਾਂ ਮਹਿਕਮੇ ਵੱਲੋਂ ਜਾਰੀ ਵੱਖ ਵੱਖ ਡਿਜੀਟਲ ਮੋਡ ਦੀ ਸੁਵਿਧਾ ਮੁਤਾਬਿਕ ਆਪਣੀ ਰਕਮ ਤੁਰੰਤ ਜਮਾਂ ਕਰਵਾਉਣ। ਇਹ ਵੀ ਪੜ੍ਹੋ: ਪਟਿਆਲਾ ਦੇ ਅਰਬਨ ਅਸਟੇਟ ਮਾਰਕੀਟ ਵਿਚ ਚੱਲੀਆਂ ਗੋਲੀਆਂ, ਹਲਾਤ ਤਣਾਅਪੂਰਨ publive-image ਇਸ ਤੋਂ ਇਲਾਵਾ ਇੰਜੀਨੀਅਰ ਸੰਦੀਪ ਗੁਪਤਾ ਮੁੱਖ ਇੰਜੀਨੀਅਰ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਖਪਤਕਾਰਾਂ ਵੱਲੋਂ ਇਸ ਕੁਤਾਹੀ ਰਕਮ ਦੀ ਕੀਤੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖੀ ਜਾਵੇ ਤਾਂ ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੁਤਾਹੀ ਰਕਮ ਦੀ ਉਗਰਾਹੀ ਕਰਨ ਆਉਣ ਸਮੇਂ ਪੈਸੇ ਜਮਾਂ ਕਰਵਾਉਣ ਦੀ ਰਸੀਦ ਬਤੌਰ ਸਬੂਤ ਉਨ੍ਹਾਂ ਨੂੰ ਦਿਖਾਈ ਜਾ ਸਕੇ ਤਾਂ ਜੋ ਖਪਤਕਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। publive-image -PTC News-
punjabi-news fine aap-government electricity government powercom consumers
Advertisment

Stay updated with the latest news headlines.

Follow us:
Advertisment