Sat, May 11, 2024
Whatsapp

ਫ਼ਿਲਮ ਮਨਮਰਜੀਆਂ ਦੇ ਖਿਲਾਫ ਸਿੱਖ ਸੰਗਤ 'ਚ ਭਾਰੀ ਰੋਸ ,ਸੈਂਸਰ ਬੋਰਡ ਨੇ ਲਿਆ ਇਹ ਫ਼ੈਸਲਾ

Written by  Shanker Badra -- September 19th 2018 07:53 PM
ਫ਼ਿਲਮ ਮਨਮਰਜੀਆਂ ਦੇ ਖਿਲਾਫ ਸਿੱਖ ਸੰਗਤ 'ਚ ਭਾਰੀ ਰੋਸ ,ਸੈਂਸਰ ਬੋਰਡ ਨੇ ਲਿਆ ਇਹ ਫ਼ੈਸਲਾ

ਫ਼ਿਲਮ ਮਨਮਰਜੀਆਂ ਦੇ ਖਿਲਾਫ ਸਿੱਖ ਸੰਗਤ 'ਚ ਭਾਰੀ ਰੋਸ ,ਸੈਂਸਰ ਬੋਰਡ ਨੇ ਲਿਆ ਇਹ ਫ਼ੈਸਲਾ

ਫ਼ਿਲਮ ਮਨਮਰਜੀਆਂ ਦੇ ਖਿਲਾਫ ਸਿੱਖ ਸੰਗਤ 'ਚ ਭਾਰੀ ਰੋਸ ,ਸੈਂਸਰ ਬੋਰਡ ਨੇ ਲਿਆ ਇਹ ਫ਼ੈਸਲਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਾਂਝੇ ਤੌਰ ’ਤੇ ਹਿੰਦੀ ਫਿਲਮ ਮਨਮਰਜੀਆਂ ਦੇ ਖਿਲਾਫ ਦਿੱਲੀ ਵਿਖੇ 5 ਥਾਂਵਾ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਅਕਾਲੀ ਦਲ ਦੇ ਕਾਰਕੁਨਾ ਨੇ ਦੱਖਣੀ ਦਿੱਲੀ ਦੇ ਨੇਹਿਰੂ ਪਲੇਸ ਦੇ ਸਤਿਅਮ ਸਿਨੇਮਾ, ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਵਿਖੇ ਪੈਸਫ਼ਿਕ ਮਾੱਲ, ਉੱਤਰੀ ਦਿੱਲੀ ਦੇ ਪੀਤਮਪੁਰਾ ਦੇ ਫੰਨ ਸਿਨੇਮਾ, ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਦੇ ਰਾਧੂ ਪਲੈਸ ਅਤੇ ਮੱਧ ਦਿੱਲੀ ਦੇ ਕਨਾਟ ਪਲੇਸ ਦੇ ਪਲਾਜ਼ਾ ਸਿਨੇਮਾ ਦੇ ਬਾਹਰ ਪ੍ਰਦਰਸ਼ਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਨੇ ਦਖਣੀ ਦਿੱਲੀ ਵਿਖੇ ਪ੍ਰਦਰਸ਼ਨ ਦੀ ਅਗਵਾਈ ਕੀਤੀ।ਜਦਕਿ ਪੱਛਮੀ ਦਿੱਲੀ ’ਚ ਮੋਰਚਾ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਨੇ ਸੰਭਾਲਿਆ।ਬਾਕੀ ਥਾਵਾਂ ’ਤੇ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਪ੍ਰਦਰਸ਼ਨ ਦੀ ਅਗਵਾਈ ਕੀਤੀ।ਪ੍ਰਦਰਸ਼ਨਾਂ ਤੋਂ ਪਹਿਲੇ ਹੀ ਸੈਂਸਰ ਬੋਰਡ ਵੱਲੋਂ ਅੱਜ ਫਿਲਮ ਦੇ ਇਤਰਾਜ਼ਯੋਗ ਸੀਨ ਪਹਿਲੇ ਹੀ ਕੱਟਣ ਦਾ ਐਲਾਨ ਕਰ ਦਿੱਤਾ ਗਿਆ।ਸੈਂਸਰ ਬੋਰਡ ਦੇ ਮੁੰਬਈ ਵਿਖੇ ਖੇਤਰੀ ਅਧਿਕਾਰੀ ਤੁਸ਼ਾਰ ਕਰਮਾਰਕਰ ਵੱਲੋਂ ਇਸ ਸੰਬੰਧੀ ਫਿਲਮ ਦੇ ਨਿਰਮਾਤਾ ਵੱਲੋਂ ਪ੍ਰਾਪਤ ਹੋਈ ਬੇਨਤੀ ਦਾ ਹਵਾਲਾ ਦਿੰਦੇ ਹੋਏ ਫਿਲਮਕਾਰ ਨੂੰ ਉਕਤ 3 ਸੀਨ ਹਟਾਉਣ ਦੀ ਮਨਜੂਰੀ ਦਿੱਤੀ ਗਈ ਹੈ।ਜਿਸ ’ਚ ਅਭਿਸ਼ੇਕ ਬੱਚਨ ਦਾ ਸਿਗਰਟ ਪੀਣ ਦਾ 29 ਸੈਂਕੰਡ ਦਾ ਸੀਨ, ਅਭਿਸੇਕ ਬੱਚਨ ਅਤੇ ਤਾਪਸੀ ਪੰਨੂੰ ਦਾ ਗੁਰਦੁਆਰੇ ਜਾਣ ਦਾ 1.1 ਮਿੰਟ ਦਾ ਸੀਨ ਅਤੇ ਤਾਪਸੀ ਪੰਨੂੰ ਦਾ ਸਿਗਰਟ ਪੀਣ ਦਾ 11 ਸੈਂਕੰਡ ਸਾਮਿਲ ਹੈ।ਇਸ ਮਾਮਲੇ ’ਤੇ ਬੋਲਦੇ ਹੋਏ ਜੀ.ਕੇ. ਨੇ ਫਿਲਮ ਦੇ ਨਿਰਦੇਸ਼ਕ ਅਨੁਰਾਗ ਕਸ਼ਯੱਪ ’ਤੇ ਸਿੱਖ ਮਰਿਆਦਾ ਨੂੰ ਭੰਗ ਕਰਨ ਦਾ ਦੋਸ਼ ਲਗਾਇਆ। ਜੀ.ਕੇ. ਨੇ ਕਿਹਾ ਕਿ ਅਨੁਰਾਗ ਨੇ ਪਹਿਲੇ ਉੜਤਾ ਪੰਜਾਬ ਫਿਲਮ ਬਣਾ ਕੇ ਪੰਜਾਬੀਆਂ ਨੂੰ ਨਸ਼ੇੜੀ ਦੱਸਣ ਦੀ ਗੁਸਤਾਖ਼ੀ ਕੀਤੀ ਸੀ, ਤੇ ਹੁਣ ਸਿੱਖ ਕਿਰਦਾਰ ਦੇ ਹੱਕ ’ਚ ਸਿਗਰਟ ਫੜਾ ਕੇ ਸਿੱਖਾਂ ਨੂੰ ਸਿਗਰਟ ਪੀਣ ਵਾਲਾ ਦੱਸਿਆ ਹੈ।ਇਸ ਸਿੱਧੇ ਤੌਰ ’ਤੇ ਸਿੱਖਾਂ ਨੂੰ ਪ੍ਰਦਰਸ਼ਨ ਵਾਸਤੇ ਮਜਬੂਰ ਕਰਨ ਦਾ ਮਾਮਲਾ ਹੈ।ਇਸ ਸੰਬੰਧ ’ਚ ਅਸੀਂ ਪਹਿਲਾ ਕੇਂਦਰੀ ਅਤੇ ਸੂਚਨਾ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਕੋਲ ਆਪਣੀ ਇਤਰਾਜ਼ ਦਰਜ ਕਰਾ ਚੁੱਕੇ ਹਾਂ ਅਤੇ ਨਾਲ ਹੀ ਅਸੀਂ ਮੰਤਰੀ ਤੋਂ ਮਿਲਣ ਦਾ ਸਮਾਂ ਵੀ ਮੰਗਿਆ ਹੈ।ਸਾਡੀ ਮੰਗ ਹੈ ਕਿ ਸੈਂਸਰ ਬੋਰਡ ’ਚ ਸਿੱਖ ਮੈਂਬਰ ਵੀ ਨਿਯੁਕਤ ਕੀਤਾ ਜਾਵੇ।ਅਸੀਂ ਧੰਨਵਾਦ ਕਰਦੇ ਹਾਂ ਸੈਂਸਰ ਬੋਰਡ ਦਾ ਜਿਸ ਨੇ ਸਾਡੀ ਮੰਗ ਨੂੰ ਮੰਨਦੇ ਹੋਏ ਇਤਰਾਜਯੋਗ ਸੀਨ ਨੂੰ ਕੱਟਿਆ ਹੈ।ਜਿਆਦਾਤਰ ਸਿਨੇਮਾ ਮਾਲਿਕਾਂ ਵਲੋਂ ਪ੍ਰਦਰਸ਼ਨਾਂ ਅਤੇ ਸਿੱਖਾਂ ਦੇ ਰੋਹ ਨੂੰ ਵੇਖਦੇ ਹੋਏ ਪਹਿਲਾ ਹੀ ਸਿਨੇਮਾ ਹਾਲਾਂ ਵਿੱਚ ਮਨਮਰਜੀਆਂ ਫਿਲਮ ਨਾ ਪ੍ਰਦਰਸ਼ਿਤ ਕਰਨ ਦੇ ਸੂਚਨਾ ਬੋਰਡ ਲਗਾ ਦਿੱਤੇ ਗਏ ਸਨ। -PTCNews


Top News view more...

Latest News view more...