Thu, Jun 19, 2025
Whatsapp

ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆ

Reported by:  PTC News Desk  Edited by:  Ravinder Singh -- March 07th 2022 09:42 PM
ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆ

ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆ

ਨਵੀਂ ਦਿੱਲੀ : ਸੀਬੀਆਈ (CBI)ਨੇ ਸੋਮਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਤੇ ਸਾਬਕਾ ਸੀਓਓ ਆਨੰਦ ਸੁਬਰਾਮਨੀਅਮ ਨੂੰ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਅਤੇ ਆਨੰਦ ਸੁਬਰਾਮਨੀਅਮ ਨੂੰ 2 ਦਿਨ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚਿੱਤਰਾ ਨੂੰ 4 ਦਿਨ ਦੀ ਪੁੱਛਗਿੱਛ ਪਿੱਛੋਂ ਦੇਰ ਸ਼ਾਮ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ ਜਦਕਿ ਆਨੰਦ ਸੁਬਰਾਮਨੀਅਮ ਪਹਿਲਾਂ ਹੀ ਸੀਬੀਆਈ ਰਿਮਾਂਡ ਉਤੇ ਸਨ। ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆਸੀਬੀਆਈ ਨੇ ਅਦਾਲਤ ਵਿੱਚ ਕਿਹਾ ਕਿ 6 ਮਾਰਚ ਨੂੰ ਚਿੱਤਰਾ ਰਾਮਕ੍ਰਿਸ਼ਨ ਤੇ ਆਨੰਦ ਸੁਬਰਾਮਨੀਅਮ ਦਾ ਆਹਮੋ-ਸਾਹਮਣਾ ਹੋਇਆ ਸੀ ਪਰ ਚਿੱਤਰਾ ਨੇ ਆਨੰਦ ਸੁਬਰਾਮਨੀਅਮ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ। ਚਿਤਰਾ ਬੇਤੁਕੇ ਜਵਾਬ ਦੇ ਕੇ ਸੀਬੀਆਈ ਦੇ ਸਵਾਲਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਸੀਬੀਆਈ ਦਾ ਕਹਿਣਾ ਹੈ ਕਿ ਚਿੱਤਰਾ ਤੇ ਆਨੰਦ ਵਿਚਾਲੇ 2500 ਈਮੇਲਾਂ ਟਰੇਸ ਹੋਈਆਂ ਹਨ। ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆਸੀਬੀਆਈ ਦਾ ਅਦਾਲਤ ਵਿੱਚ ਇਹ ਵੀ ਕਹਿਣਾ ਸੀ ਕਿ ਸੇਬੀ ਤੇ ਐਨਐਸਈ ਦੇ ਉਨ੍ਹਾਂ ਅਧਿਕਾਰੀਆਂ ਨੂੰ ਵੀ ਟਰੇਸ ਕੀਤਾ ਜਾਣਾ ਹੈ ਜੋ ਉਨ੍ਹਾਂ ਨਾਲ ਜੁੜੇ ਹੋਏ ਸਨ। ਹਾਲਾਂਕਿ ਚਿਤਰਾ ਰਾਮਕ੍ਰਿਸ਼ਨ ਦੇ ਵਕੀਲ ਨੇ ਕਿਹਾ ਕਿ ਉਹ ਖੁਦ ਸੀਬੀਆਈ ਦੇ ਸਾਹਮਣੇ ਪੁੱਜ ਕੇ ਜਾਂਚ ਵਿੱਚ ਸ਼ਾਮਲ ਹੋਏ ਹਨ ਤੇ ਸੀਬੀਆਈ ਨੇ ਵੀ ਕਰੀਬ 4 ਦਿਨ ਪੁੱਛਗਿੱਛ ਕੀਤੀ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਚਿੱਤਰਾ ਨੂੰ 14 ਮਾਰਚ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ। ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ 7 ਦਿਨ ਲਈ ਰਿਮਾਂਡ 'ਤੇ ਭੇਜਿਆਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਵਿੱਚ ਬੇਨਿਯਮੀਆਂ ਬਾਰੇ ਖੁਲਾਸੇ ਦੇ ਵਿਚਕਾਰ, ਕੋ-ਲੋਕੇਸ਼ਨ (ਸਹਿ-ਸਥਾਨ) ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ, ਜਿਸ ਲਈ ਮਈ 2018 ਵਿੱਚ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਸੀ। ਇਹ ਵੀ ਪੜ੍ਹੋ : Exit Poll 2022 Result: ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤੇਗਾ ਕੌਣ, ਜਾਣੋ ਐਗਜ਼ਿਟ ਪੋਲ ਜ਼ਰੀਏ


Top News view more...

Latest News view more...

PTC NETWORK