Sat, May 11, 2024
Whatsapp

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਸ਼ਟਰਪਤੀ ਕੋਵਿੰਦ ਨੇ ਰਾਜ ਸਭਾ ਲਈ ਕੀਤਾ ਨਾਮਜ਼ਦ

Written by  Shanker Badra -- March 17th 2020 10:28 AM -- Updated: March 17th 2020 10:29 AM
ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਸ਼ਟਰਪਤੀ ਕੋਵਿੰਦ ਨੇ ਰਾਜ ਸਭਾ ਲਈ ਕੀਤਾ ਨਾਮਜ਼ਦ

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਸ਼ਟਰਪਤੀ ਕੋਵਿੰਦ ਨੇ ਰਾਜ ਸਭਾ ਲਈ ਕੀਤਾ ਨਾਮਜ਼ਦ

ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਸ਼ਟਰਪਤੀ ਕੋਵਿੰਦ ਨੇ ਰਾਜ ਸਭਾ ਲਈ ਕੀਤਾ ਨਾਮਜ਼ਦ:ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।ਰਾਸ਼ਟਰਪਤੀ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਸਬੰਧ ਵਿਚ ਸੋਮਵਾਰ ਸ਼ਾਮ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕਰੀਬ 13 ਮਹੀਨਿਆਂ ਤੱਕ ਚੀਫ ਜਸਟਿਸ ਰਹੇ ਰੰਜਨ ਗੋਗੋਈ ਪਿਛਲੇ ਸਾਲ ਨਵੰਬਰ ਵਿੱਚ ਸੇਵਾਮੁਕਤ ਹੋਏ ਸਨ। ਗ੍ਰਹਿ ਮੰਤਰਾਲੇ ਦੁਆਰਾ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 80 ਤਹਿਤਸ਼ਕਤੀਆਂ ਦੀ ਵਰਤੋਂ ਕਰਦਿਆਂਰਾਸ਼ਟਰਪਤੀ ਨਾਮਜ਼ਦ ਮੈਂਬਰ ਦੀ ਰਿਟਾਇਰਮੈਂਟ ਦੇ ਕਾਰਨ ਖਾਲੀ ਥਾਂ ਨੂੰ ਭਰਨ ਲਈ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਹੈ। ਸਾਬਕਾ ਸੀਜੇਆਈ ਗੋਗੋਈ ਅਯੁੱਧਿਆ ਰਾਮ ਮੰਦਰ ਸਮੇਤ ਕਈ ਵੱਡੇ ਮਾਮਲਿਆਂ 'ਤੇ ਫ਼ੈਸਲਾ ਸੁਣਾ ਚੁੱਕੇ ਹਨ।ਤਤਕਾਲੀ ਸੀਜੇਆਈ ਗੋਗੋਈ ਦੀ ਅਗਵਾਈ 'ਚ ਪੰਜ ਜੱਜਾਂ ਦੀ ਬੈਂਚ ਨੇ 40 ਦਿਨਾਂ ਦੀ ਰੈਗੂਲਰ ਸੁਣਵਾਈ ਤੋਂ ਬਾਅਦ ਸਰਵਸੰਮਤੀ ਨਾਲ 161 ਸਾਲ ਤੋਂ ਲਟਕਦੇ ਆ ਰਹੇ ਅਯੁੱਧਿਆ ਵਿਵਾਦ 'ਤੇ ਰਾਮ ਮੰਦਰ ਬਣਾਉਣ ਦੇ ਪੱਖ 'ਚ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਇਹ ਇਤਿਹਾਸ 'ਚ ਦੂਜੀ ਸਭ ਤੋਂ ਲੰਮੀ ਸੁਣਵਾਈ ਰਹੀ ਹੈ। -PTCNews


Top News view more...

Latest News view more...