Sat, May 11, 2024
Whatsapp

ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ

Written by  Shanker Badra -- July 27th 2020 12:49 PM
ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ

ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ

ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ:ਪੈਰਿਸ : ਫਰਾਂਸ ਵਿੱਚ ਸਾਰੇ ਕੋਵਿਡ -19 ਟੈਸਟ ਬਿਨਾਂ ਕਿਸੇ ਸ਼ਰਤ ਮੁਫ਼ਤ ਵਿੱਚ ਕੀਤੇ ਜਾਣਗੇ ,ਕਿਉਂਕਿ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਵਿਰੁੱਧ “ਅਸੀਂ ਅਜੇ ਲੜਾਈ ਨਹੀਂ ਜਿੱਤੀ। ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ 'ਚ ਕੋਰੋਨਾ ਦੀ ਟੈਸਟਿੰਗ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਬਿਨਾਂ ਕਿਸੇ ਲੱਛਣ ਦੇ ਟੈਸਟ ਕਰਵਾ ਸਕਦਾ ਹੈ। [caption id="attachment_420647" align="aligncenter" width="300"] ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ[/caption] ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 11 ਮਈ ਤੋਂ ਬਾਅਦ ਅਸੀਂ ਹਰ ਹਫ਼ਤੇ 200,000 ਤੋਂ  ਘੱਟ ਟੈਸਟ ਕਰ ਰਹੇ ਸੀ। ਹੁਣ ਅਸੀਂ ਇਹ ਕਹਿਣ ਦੇ ਯੋਗ ਹਾਂ ਕਿ ਅਸੀਂ ਹਰ ਹਫ਼ਤੇ 500,000 ਟੈਸਟਾਂ ਤੱਕ ਪਹੁੰਚ ਗਏ ਹਾਂ। ਇਸ ਨਾਲ ਜਿਵੇਂ ਕਿ ਅਸੀਂ ਵਧੇਰੇ ਜਾਂਚ ਕਰ ਰਹੇ ਹਾਂ ਤੇ ਅਸੀਂ ਹੋਰ ਬਿਮਾਰ ਲੋਕਾਂ ਨੂੰ ਲੱਭ ਰਹੇ ਹਾਂ। [caption id="attachment_420646" align="aligncenter" width="300"] ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ[/caption] ਉਸਨੇ ਅੱਗੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਲੋਕ ਤਬਦੀਲੀ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸਾਹ ਲੈਣ ਦੀ ਜ਼ਰੂਰਤ ਹੈ ਪਰ ਵਾਇਰਸ ਖ਼ਤਮ ਨਹੀਂ ਹੋ ਰਿਹਾ। ਅਸੀਂ ਅਜੇ ਤੱਕ ਕੋਰੋਨਾ ਖਿਲਾਫ਼ ਲੜਾਈ ਨਹੀਂ ਜਿੱਤੀ ਅਤੇ ਲੋਕਾਂ ਨੂੰ ਯਾਦ ਦਿਵਾਇਆ ਕਿ ਉਹ ਸਰੀਰਕ ਦੂਰੀਆਂ ਦਾ ਪਾਲਣ ਕਰਦੇ ਰਹਿਣ ਅਤੇ ਨਵੇਂ ਕੇਸ ਆਉਣ ਦੇ ਬਾਵਜੂਦ ਸਾਵਧਾਨ ਰਹਿਣ। [caption id="attachment_420645" align="aligncenter" width="300"] ਫਰਾਂਸ 'ਚ ਹੁਣ ਸਾਰਿਆਂ ਲਈ ਕੋਰੋਨਾ ਟੈਸਟ ਹੋਣਗੇ ਮੁਫ਼ਤ, ਵੱਧਦੇ ਕੇਸਾਂ ਕਰਕੇ ਲਿਆ ਫ਼ੈਸਲਾ[/caption] ਦੱਸ ਦੇਈਏ ਕਿ ਵਰਲਡਮੀਟਰ ਅਨੁਸਾਰ ਫਰਾਂਸ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 180,528 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 30,192 ਹੋ ਗਈ ਹੈ। ਇਸ ਦੇ ਨਾਲ ਹੀ 80,815 ਹੋ ਗਈ ਹੈ। ਇਸ ਵੇਲੇ  ਫਰਾਂਸ 'ਚ 69,521 ਐਕਟਿਵ ਕੇਸ ਹਨ। -PTCNews


Top News view more...

Latest News view more...