ਕੀਨੀਆ 'ਚ Fuel Tanker 'ਚ ਜ਼ਬਰਦਸਤ ਧਮਾਕਾ, 13 ਹਲਾਕ

By Baljit Singh - July 18, 2021 3:07 pm

ਨੈਰੋਬੀ: ਪੱਛਮੀ ਕੀਨੀਆ ਵਿਚ ਇਕ ਤੇਲ ਟੈਂਕਰ ਤੋਂ ਬਾਲਣ ਚੋਰੀ ਕਰਦੇ ਸਮੇਂ ਉਸ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੜੋ ਹੋਰ ਖਬਰਾਂ: ਕਾਂਗਰਸ ਵਿਚ ਕਾਂਟੋ-ਕਲੇਸ਼ ਦੌਰਾਨ ਸੁਨੀਲ ਜਾਖੜ ਨੇ 19 ਜੁਲਾਈ ਨੂੰ ਸੱਦੀ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ

ਜੇਮ ਸਬਕਾਊਂਟੀ ਪੁਲਸ ਕਮਾਂਡਰ ਚਾਰਲਸ ਚੇਚਾ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਸਿਯਾਯਾ ਕਾਉਂਟੀ ਵਿਚ ਮਲੰਗਾ ਪਿੰਡ ਨੇੜੇ ਟੈਂਕਰ ਦੀ ਇਕ ਟ੍ਰੇਲਰ ਨਾਲ ਟੱਕਰ ਹੋ ਗਈ, ਜਿਸ ਮਗਰੋਂ ਇਲਾਕੇ ਦੇ ਵਸਨੀਕਾਂ ਨੇ ਉਸ ਵਿਚੋਂ ਬਾਲਣ ਚੋਰੀ ਕਰਨਾ ਸ਼ੁਰੂ ਕਰ ਦਿੱਤਾ।

ਪੜੋ ਹੋਰ ਖਬਰਾਂ: ਪੰਜਾਬੀ ਸਣੇ 11 ਖੇਤਰੀ ਭਾਸ਼ਾਵਾਂ ‘ਚ ਬੀ.ਟੈੱਕ ਕੋਰਸ ਨੂੰ ਪ੍ਰਵਾਨਗੀ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਚਾਰਲਸ ਚੇਚਾ ਨੇ ਦੱਸਿਆ,''ਇਸ ਦੇ ਕੁਝ ਦੇਰ ਬਾਅਦ ਬਾਲਣ ਟੈਂਕਰ ਵਿਚ ਧਮਾਕਾ ਹੋ ਗਿਆ ਅਤੇ ਉਸ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਘਟਨਾ ਵਿਚ 13 ਲੋਕਾਂ ਦੀ ਝੁਲਸ ਜਾਣ ਕਾਰਨ ਮੌਤ ਹੋ ਗਈ।

ਪੜੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਦਾ ਹਿੰਦੂ ਭਾਈਚਾਰੇ ਵੱਲੋਂ ਕੀਤਾ ਗਿਆ ਸਨਮਾਨ

-PTC News

adv-img
adv-img