Advertisment

ਕੁੜੀਆਂ ਦੇ ਸੁੰਦਰਤਾ ਮੁਕਾਬਲੇ : ਸਮਾਜਸੇਵੀ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਮੁਜ਼ਾਹਰਾ

author-image
Ravinder Singh
Updated On
New Update
ਕੁੜੀਆਂ ਦੇ ਸੁੰਦਰਤਾ ਮੁਕਾਬਲੇ : ਸਮਾਜਸੇਵੀ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਮੁਜ਼ਾਹਰਾ
Advertisment
ਬਠਿੰਡਾ : ਬਠਿੰਡਾ ਸ਼ਹਿਰ ਦੇ ਇਕ ਨਿੱਜੀ ਹੋਟਲ ਵਿਚ ਸੁੰਦਰ ਕੁੜੀਆਂ ਦੇ ਮੁਕਾਬਲੇ ਦੇ ਸ਼ਹਿਰ ਵਿਚ ਲੱਗ ਪੋਸਟਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬੇਸ਼ੱਕ ਪੁਲਿਸ ਨੇ ਇਸ ਮਾਮਲੇ ਵਿਚ ਪੋਸਟਰ ਲਗਾਉਣ ਵਾਲੇ ਪਿਓ-ਪੁੱਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅੱਜ ਬਠਿੰਡਾ ਦੇ ਸਮਾਜਸੇਵੀ ਤੇ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਹੋਟਲ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੋਸਟਰ ਛਪਾਉਣ ਵਾਲੇ ਉਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਹੋਟਲ ਦੀ ਵੀ ਇਸ ਵਿਚ ਕੋਈ ਮਿਲੀਭੁਗਤ ਹੈ ਤਾਂ ਇਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ।
Advertisment
Bathindahotel ਕਾਬਿਲੇਗੌਰ ਹੈ ਕਿ ਬੀਤੇ ਦਿਨ ਬਠਿੰਡਾ ਸ਼ਹਿਰ ਵਿਚ ਇਕ ਹੋਟਲ ਵਿਚ ਰੱਖੇ ਸੁੰਦਰ ਲੜਕੀਆਂ ਦੇ ਮੁਕਾਬਲੇ ਦੇ ਸਬੰਧ ਵਿਚ ਸ਼ਹਿਰ ਵਿਚ ਲੱਗੇ ਪੋਸਟਰਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਵਿਵਾਦਤ ਪੋਸਟਰਾਂ ਵਿਚ ਲਿਖਿਆ ਗਿਆ ਸੀ ਕਿ ਇਹ ਮੁਕਾਬਲੇ ਜਨਰਲ ਕੈਟੇਗਿਰੀ ਦੀਆਂ ਕੁੜੀਆਂ ਲਈ ਰੱਖੇ ਗਏ ਹਨ ਅਤੇ ਸਭ ਤੋਂ ਸੁੰਦਰ ਲੜਕੀ ਨੂੰ ਐਨਆਰਆਈ ਜਨਰਲ ਕੈਟੇਗਿਰੀ ਲੜਕੇ ਦੇ ਨਾਲ ਵਿਆਹ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ। ਪੋਸਟਰਾਂ ਨੂੰ ਲੈ ਕੇ ਸ਼ਹਿਰ ਵਿਚ ਵਿਵਾਦ ਖੜ੍ਹਾ ਹੋ ਗਿਆ। ਬਠਿੰਡਾ ਪੁਲਿਸ ਨੇ ਇਸ਼ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੋਸਟਰ ਲਗਾਉਣ ਵਾਲੇ ਪਿਓ-ਪੁੱਤ ਖਿਲਾਫ਼ ਥਾਣਾ ਕੋਤਵਾਲੀ ਵਿਚ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਹੋਟਲ ਦੇ ਅੱਗੇ ਸਮਾਜਸੇਵੀ ਵਿਜੇ ਕੁਮਾਰ ਵੱਲੋਂ ਕੱਪੜੇ ਉਤਾਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਜੇ ਕੁਮਾਰ ਨੇ ਕਿਹਾ ਕਿ ਅਜਿਹੇ ਪੋਸਟਰ ਵਿਚ ਕਿਸੇ ਦਾ ਨਾਮ ਨਹੀਂ ਪ੍ਰਕਾਸ਼ਿਤ ਕਰ ਸਕਦਾ ਹੈ। ਇਸ ਵਿਚ ਹੋਟਲ ਦੀ ਵੀ ਮਿਲੀਭੁਗਤ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਡੂੰਘਿਆਈ ਨਾਲ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਪੜ੍ਹੋ : ਨਕੋਦਰ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, 3 ਸਾਲ ਪਹਿਲਾਂ ਗਿਆ ਸੀ ਪੜ੍ਹਾਈ ਕਰਨ ਉਧੇਰ ਮੌਕੇ ਉਤੇ ਪੁੱਜੀ ਥਾਣਾ ਕੋਤਵਾਲੀ ਪੁਲਿਸ ਨੇ ਹੋਟਲ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੋਤਵਾਲੀ ਮੁਖੀ ਨੇ ਦੱਸਿਆ ਕਿ ਜੇ ਹੋਟਲ ਦੀ ਇਸ ਵਿਚ ਭੂਮਿਕਾ ਹੋਵੇਗੀ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। publive-image -PTC News  
fir punjabinews latestnews bathinda police dharna arrested fatherson agiatation beautifulgirlscontest
Advertisment

Stay updated with the latest news headlines.

Follow us:
Advertisment