
ਰਾਜਾਸਾਂਸੀ : ਗੋ ਫਸਟ ਏਅਰ ਲਾਇਨ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਨਵੀਆਂ 6 ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ।
ਜਿਨ੍ਹਾਂ ਦਾ ਉਦਘਾਟਨ ਅੱਜ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਕੇਕ ਕੱਟ ਕੇ ਕੀਤਾ।
ਇਸ ਮੌਕੇ ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਇਹ ਤਿੰਨ ਉਡਾਣਾਂ ਦਿੱਲੀ, 2 ਮੁੰਬਈ ਤੇ ਇਕ ਸ੍ਰੀ ਨਗਰ ਲਈ ਇੱਥੋਂ ਰੋਜ਼ਾਨਾ ਰਵਾਨਾ ਹੋਣਗੀਆਂ।
ਇਸ ਮੌਕੇ ਏਅਰਪੋਰਟ ਦੇ ਡਾਇਰੈਕਟਰ, ਗੋ ਫਸਟ ਹਵਾਈ ਏਅਰਲਾਈਨ ਲਾਇਨ ਦੇ ਸਟਾਫ ਤੇ ਅੰਮਿ੍ਤਸਰ ਵਿਕਾਸ ਮੰਚ ਦੇ ਮੈਂਬਰ ਹਾਜ਼ਰ ਸਨ।
-PTCNews