ਹਰ ਮਾਧਿਆਮ ਰਾਹੀਂ ਗੁਰਬਾਣੀ ਘਰ-ਘਰ ਪੁੱਜ ਰਹੀ ਹੈ : ਐਸਜੀਪੀਸੀ
ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਦੇ ਪ੍ਰਸਾਰ ਦੀ ਪੇਸ਼ਕਸ਼ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ। ਜਿਨ੍ਹਾਂ ਨੇ ਗੁਰਬਾਣੀ ਦੇ ਪ੍ਰਸਾਰ ਦੀ ਪੇਸ਼ਕਸ਼ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਮਾਧਿਆਮਾਂ ਰਾਹੀਂ ਪਹਿਲਾਂ ਹੀ ਗੁਰਬਾਣੀ ਦਾ ਪ੍ਰਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਮਾਧਿਆਮ ਰਾਹੀਂ ਹਰ ਘਰ-ਘਰ ਤੱਕ ਗੁਰਬਾਣੀ ਪੁੱਜ ਰਹੀ ਹੈ। ਸੰਗਤ ਉਚ ਤਕਨੀਕ ਰਾਹੀਂ ਗੁਰਬਾਣੀ ਦਾ ਆਨੰਦ ਮਾਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫੇਸਬੁੱਕ, ਯੂਟਿਊਬ ਤੇ ਹੋਰ ਮਾਧਿਅਮਾਂ ਰਾਹੀਂ ਗੁਰਬਾਣੀ ਲੋਕਾਂ ਤੱਕ ਪੁੱਜ ਰਹੀ ਹੈ। ਇਸ ਪੇਸ਼ਕਸ਼ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਹ ਵੀ ਪੜ੍ਹੋ : ADGP ਪ੍ਰਮੋਦ ਬੈਨ ਨੂੰ ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਮੁਖੀ ਨਿਯੁਕਤ ਕੀਤਾ