ਗੁਰਦਾਸਪੁਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ ,7 ਲੋਕ ਜਖ਼ਮੀ

Gurdaspur in Bus Accident, 7 Injured

ਗੁਰਦਾਸਪੁਰ ‘ਚ ਸਵਾਰੀਆਂ ਨਾਲ ਭਰੀ ਬੱਸ ਪਲਟੀ ,7 ਲੋਕ ਜਖ਼ਮੀ:ਗੁਰਦਾਸਪੁਰ ਦੇ ਪਿੰਡ ਵਾਰਸੋਲਾ ‘ਚ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਪਲਟਨ ਦੀ ਜਾਣਕਾਰੀ ਮਿਲੀ ਹੈ।ਇਸ ਹਾਦਸੇ ‘ਚ 7 ਲੋਕ ਜ਼ਖਮੀ ਹੋਏ ਹਨ।

ਜਿਨ੍ਹਾਂ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਪਿੰਡ ਦੋਸਤਪੁਰ ਤੋਂ ਗੁਰਦਾਸਪੁਰ ਆ ਰਹੀ ਸੀ ਤਾਂ ਪਿੰਡ ਚਗੁਵਾਲ ਦੇ ਮੋੜ ਨੇੜੇ ਸੰਤੁਲਨ ਵਿਗੜਨ ਕਾਰਨ ਇਹ ਬੱਸ ਪਲਟ ਗਈ।
-PTCNews