Thu, Apr 25, 2024
Whatsapp

ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

Written by  Pardeep Singh -- May 19th 2022 05:56 PM
ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

ਅੰਮ੍ਰਿਤਸਰ: ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਅੰਮ੍ਰਿਤਸਰ ਦੇ ਵੱਖ ਵੱਖ ਗੰਭੀਰ ਮੁੱਦਿਆਂ ਬਾਰੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਗੰਭੀਰ ਮੁੱਦਿਆਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ ਜਿਸ ’ਚ ਸਭ ਤੋਂ ਮਹੱਤਵਪੂਰਨ ਮੁੱਦਾ ‘ਤੁੰਗ ਢਾਬ ਡਰੇਨ’ ਦਾ ਚੁੱਕਿਆ ਗਿਆ ਜਿਸ ਨਾਲ ਅੰਮ੍ਰਿਤਸਰ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ’ਚ ਕਾਫੀ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ।  ਔਜਲਾ ਨੇ ਹਰਦੀਪ ਪੁਰੀ ਨੂੰ ‘ਤੁੰਗ ਢਾਬ ਡਰੇਨ’ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਸ ਡਰੇਨ ਨੂੰ ਸਾਫ ਤੇ ਪ੍ਰਦੂਸ਼ਨ ਮੁਕਤ ਕਰਨ ਹਿੱਤ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹੱਦ ਅੰਦਰ ਪੈਦੀਆਂ ਡੇਅਰੀਆਂ, ਪੰਚਾਇਤਾਂ ਅਤੇ ਉਦਯੋਗਾਂ ਦਾ ਪਾਣੀ ਇਸ ਡਰੇਨ ’ਚ ਮਿਕਸ ਹੋ ਰਿਹਾ ਹੈ ਅਤੇ ਇੰਨ੍ਹਾਂ ਤਿੰਨਾਂ ਦੇ ਮਿਕਸ ਪਾਣੀ ਨਾਲ ਇਹ ਹੋਰ ਵੀ ਜ਼ਹਿਰੀਲਾ ਹੋ ਜਾਂਦਾ ਹੈ ਜਿਸ ਨਾਲ ਇਹ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਡੇਅਰੀਆਂ ਦੇ ਪਾਣੀ ਨੂੰ ਰੋਕਣ ਲਈ ਬਾਇਓਗੈਸ ਪਲਾਂਟ ਲਗਾਇਆ ਜਾਵੇ ਤੇ ਫਿਰ ਇੰਡਸਟਰੀ ਤੇ ਘਰਾਂ ਦੇ ਗੰਦਲੇ ਪਾਣੀ ਨੂੰ ਰੋਕਣ ਲਈ ਟਰੀਟਮੈਂਟ ਪਲਾਂਟ ਵੀ ਲਗਾਇਆ ਜਾਵੇ ਤਾਂ ਕਿ ਇਸ ਦਾ ਪੱਕਾ ਹੱਲ ਹੋਵੇ। ਔਜਲਾ ਨੇ ਪੁਰੀ ਨੂੰ ਕਿਹਾ ਕਿ ਇਸ ਨਾਲ ਡਰੇਨ ਨੂੰ ਮੁੜ ਪੁਨਰ ਸੁਰਜੀਤ ਕੀਤਾ ਜਾਵੇ ਅਤੇ ਅੰਮ੍ਰਿਤਸਰ ਸ਼ਹਿਰ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇਗਾ।।ਉਨ੍ਹਾਂ ਕਿਹਾ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਨ ਮੁਕਤ ਕਰਾਉਣਾ ਮੇਰਾ ਪਹਿਲਾ ਮਕਸਦ ਹੈ ਤੇ ਮੇਰਾ ਫਰਜ਼ ਵੀ ਹੈ ਕਿ ਮੈਂ ਅੰਮ੍ਰਿਤਸਰ ਸ਼ਹਿਰ ਦੀ ਬੇਹਤਰੀ ਤੇ ਖੂਬਸੂਰਤੀ ਲਈ ਦਿਨ ਰਾਤ ਇਕ ਕਰ ਸ਼ਹਿਰ ਨੂੰ ਹਰ ਪੱਖੋਂ ਖੂਬਸੂਰਤ ਬਣਾਉਣ ਵਿਚ ਸਹਾਈ ਹੋਵਾ।ਔਜਲਾ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀ ਦੂਸਰੇ ਮੁੱਖ ਮੁੱਦੇ ਭਗਤਾਵਾਲਾ ਡੰਪ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਜਾਣੂੰ ਕਰਵਾਇਆ ਕਿ ਉੁਸਦੇ ਆਲੇ ਦੁਆਲੇ ਸੰਘਣੀ ਆਬਾਦੀ ਹੈ ਜਿੰਨ੍ਹਾਂ ਨੂੰ ਇਸ ਕੂੜੇ ਦੇ ਡੰਪ ਦੀ ਬਦਬੂ ਅਤੇ ਉਥੋਂ ਪੈਦਾ ਹੋ ਰਹੀਆਂ ਜ਼ਹਿਰਲੀ ਗੈਸਾਂ ਨਾਲ ਉਥੋਂ ਦੇ ਲੋਕਾਂ ਦੀ ਸਿਹਤ ਲਈ ਘਾਤਕ ਸਿੱਧ ਹੋ ਸਕਦੀ ਹੈ ਉਸ ਦੇ ਪੱਕੇ ਹੱਲ ਦੀ ਸਿਫਾਰਸ਼ ਕੀਤੀ। ਅੰਮ੍ਰਿਤਸਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਔਜਲਾ ਨੇ ਸ਼ਹਿਰ ਦੇ ਚੱਲ ਰਹੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਬਾਰੇ ਵੀ ਵਿਚਾਰਾਂ ਕੀਤੀਆਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਰੋਜ਼ਾਨਾ ਲੱਖਾਂ ਸ਼ਰਧਾਲੂ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ, ਭਗਵਾਨ ਵਾਲੀਮੀਕੀ ਤੀਰਥ ਆਉਂਦੇ ਹਨ ਤੇ ਇਥੇ ਹੀ ਵਾਹਗਾ ਬਾਰਡਰ ਸਮੇਤ ਆਦਿ ਮਹੱਤਵਪੂਰਨ ਸਥਾਨ ਜਿਸ ਨੂੰ ਵੇਖਣ ਲੋਕ ਆਉਂਦੇ ਹਨ ਜਿਸ ਲਈ ਅੰਮ੍ਰਿਤਸਰ ਸ਼ਹਿਰ ਦੀ ਖੂਬਸੂਰਤੀ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ।ਔਜਲਾ ਨੇ ਸ਼ਹਿਰ ’ਚ ਪ੍ਰਦੂਸ਼ਨ ਦੇ ਪੂਰਨ ਖਾਤਮੇ ਲਈ ਹਰਦੀਪ ਪੁਰੀ ਨੂੰ ਸ਼ਹਿਰਾਂ ਤੇ ਪਿੰਡਾਂ ’ਚ ਗੈਸ ਪੰਪ ਜ਼ਿਆਦਾ ਲਗਾਏ ਜਾਣ ਦੀ ਵੀ ਸਿਫਾਰਸ਼ ਕੀਤੀ ਤਾਂ ਜੋ ਕਿ ਆਉਣ ਵਾਲੇ ਸਮੇਂ ਇਲੈਕਟ੍ਰੋਨਿਕ ਉਪਕਰਨ ਗੈਸ ਤੇ ਚੱਲ ਸਕਣ ਤੇ ਅੰਮ੍ਰਿਤਸਰ ਸ਼ਹਿਰ ਦਾ ਪ੍ਰਦੂਸ਼ਨ ਘੱਟ ਕੀਤਾ ਜਾਵੇ। ਇਹ ਵੀ ਪੜ੍ਹੋ:ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਭਾਰਤੀਆਂ ਨੂੰ 60 ਲੱਖ ਵੀਜ਼ੇ ਹੋਣਗੇ ਜਾਰੀ ! -PTC News


Top News view more...

Latest News view more...