Sun, Dec 14, 2025
Whatsapp

ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਜਨਮਦਿਨ ਮੌਕੇ ਲਿਖਿਆ ਰੋਮਾਂਟਿਕ ਸੰਦੇਸ਼, ਦੇਖੋ POST

Reported by:  PTC News Desk  Edited by:  Riya Bawa -- September 22nd 2022 04:13 PM
ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਜਨਮਦਿਨ ਮੌਕੇ ਲਿਖਿਆ ਰੋਮਾਂਟਿਕ ਸੰਦੇਸ਼, ਦੇਖੋ POST

ਹਰਭਜਨ ਮਾਨ ਨੇ ਪਤਨੀ ਹਰਮਨ ਮਾਨ ਦੇ ਜਨਮਦਿਨ ਮੌਕੇ ਲਿਖਿਆ ਰੋਮਾਂਟਿਕ ਸੰਦੇਸ਼, ਦੇਖੋ POST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਨੇ ਇਸ ਮੌਕੇ ਪਤਨੀ ਨਾਲ ਸੋਸ਼ਲ ਮੀਡੀਆ 'ਤੇ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਪਤਨੀ ਲਈ ਪਿਆਰਾ ਸੰਦੇਸ਼ ਵੀ ਲਿਖਿਆ। ਇਸ ਵਾਰ ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ। HarbhajanMann ਹਰਭਜਨ ਮਾਨ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ 'ਚ ਲਿਖਿਆ, "ਮੇਰੀ ਸਾਹਾਂ ਤੋਂ ਵੀ ਪਿਆਰੀ, ਮੇਰਾ ਹੌਸਲਾ, ਮੇਰੀ ਹਿੰਮਤ, ਮੇਰੀ ਪਿਆਰੀ ਹਰਮਨ, ਜਨਮਦਿਨ ਮੁਬਾਰਕ। ਤੂੰ ਜੋ ਕੁਝ ਮੇਰੇ ਲਈ ਕੀਤਾ, ਉਸ ਦੇ ਲਈ ਮੈਂ ਜਿੰਨੀਂ ਵਾਰੀ ਤੇਰਾ ਧੰਨਵਾਦ ਕਰਾਂ ਘੱਟ ਹੋਵੇਗਾ। ਤੂੰ ਬੇਹੱਦ ਖਾਸ, ਦੁਨੀਆ 'ਚ ਸਭ ਤੋਂ ਅਲੱਗ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਅਹਿਮ ਇਨਸਾਨ ਹੈ। HarbhajanMannWife ਮੇਰੀ ਪਿਆਰੀ ਪਤਨੀ ਹਰਮਨ। ਜਨਮਦਿਨ ਮੁਬਾਰਕ। ਮੇਰੀ ਜ਼ਿੰਦਗੀ ਦੇ ਹਰ ਮੋੜ, ਜ਼ਿੰਦਗੀ ਦੀ ਹਰ ਖੁਸ਼ੀ, ਗ਼ਮੀ ਕਿਸੇ ਵੀ ਚੁਣੌਤੀ `ਤੇ ਨਾਲ ਖਲੋਣ ਵਾਲੀ ਤੇ ਸਾਡੇ ਪਰਿਵਾਰ ਦਾ ਧੁਰਾ ਹਰਮਨ ਇੱਕ ਵਾਰ ਫ਼ਿਰ ਜਨਮਦਿਨ ਮੁਬਾਰਕ।"

  ਦੱਸ ਦਈਏ ਕਿ ਹਰਭਜਨ ਮਾਨ ਇੰਨੀਂ ਦਿਨੀਂ ਵਰਲਡ ਟੂਰ 'ਚ ਬਿਜ਼ੀ ਹਨ। ਇਸ ਦੇ ਵਿੱਚ ਉਨ੍ਹਾਂ ਦੀ ਪਤਨੀ ਹਰਮਨ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਿਆ ਰੱਖਿਆ। ਜਿਸ ਕਰਕੇ ਉਨ੍ਹਾਂ ਦੇ ਤਿੰਨੋਂ ਬੱਚਿਆਂ ਦੀ ਪੰਜਾਬੀ ਭਾਸ਼ਾ ਨਾਲ ਮੋਹ ਹੈ। Harbhajan Mann   -PTC News

Top News view more...

Latest News view more...

PTC NETWORK
PTC NETWORK