Mon, Dec 8, 2025
Whatsapp

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ

Reported by:  PTC News Desk  Edited by:  Jashan A -- November 04th 2019 07:27 PM
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਬਣੇ ਗਿਆਨਚੰਦ ਗੁਪਤਾ,ਚੰਡੀਗੜ੍ਹ: ਪੰਚਕੂਲਾ ਤੋਂ ਭਾਜਪਾ ਵਿਧਾਇਕ ਗਿਆਨ ਚੰਦ ਗੁਪਤਾ ਨੂੰ ਅੱਜ ਸਰਬ ਸੰਮਤੀ ਨਾਲ ਹਰਿਆਣਾ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ।ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪੰਚਕੂਲਾ ਦੇ ਵਿਧਾਇਕ ਗੁਪਤਾ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਪ੍ਰੋਟੇਮ ਸਪੀਕਰ (ਅਸਥਾਈ ਸਪੀਕਰ) ਰਘੁਬੀਰ ਸਿੰਘ ਕਾਦਿਯਾਨ ਨੇ ਖੱਟੜ, ਦੁਸ਼ਯੰਤ ਅਤੇ ਹੋਰ ਵਿਧਾਇਕਾਂ ਨੂੰ ਸਹੁੰ ਚੁੱਕਾਈ। ਦੱਸ ਦੇਈਏ ਕਿ ਸੂਬੇ ਦੀਆਂ 90 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 40 ਵਿਧਾਇਕ ਹਨ, ਜਦਕਿ ਉਸ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ 10, ਕਾਂਗਰਸ ਦੇ 31, ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਹਰਿਆਣਾ ਲੋਕ ਹਿੱਤ ਪਾਰਟੀ (ਐੱਚ. ਐੱਲ. ਪੀ.) ਦੇ ਇਕ-ਇਕ ਵਿਧਾਇਕ ਹਨ, ਜਦਕਿ ਆਜ਼ਾਦ ਵਿਧਾਇਕਾਂ ਦੀ ਗਿਣਤੀ 7 ਹੈ। ਹੋਰ ਪੜ੍ਹੋ: 69 ਸਾਲ ਦੇ ਹੋਏ PM ਮੋਦੀ, ਅਮਿਤ ਸ਼ਾਹ, ਵੈਕਈਆਂ ਨਾਇਡੂ ਤੇ ਜੇ. ਪੀ ਨੱਢਾ ਨੇ ਦਿੱਤੀ ਵਧਾਈ ਜ਼ਿਕਰਯੋਗ ਹੈ ਕਿ ਸੂਬੇ 'ਚ 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ। ਭਾਜਪਾ ਨੇ ਜੇ. ਜੇ. ਪੀ. ਦੇ ਸਹਿਯੋਗ ਨਾਲ ਸਰਕਾਰ ਬਣਾਈ ਹੈ। -PTC News


Top News view more...

Latest News view more...

PTC NETWORK
PTC NETWORK