69 ਸਾਲ ਦੇ ਹੋਏ PM ਮੋਦੀ, ਅਮਿਤ ਸ਼ਾਹ, ਵੈਕਈਆਂ ਨਾਇਡੂ ਤੇ ਜੇ. ਪੀ ਨੱਢਾ ਨੇ ਦਿੱਤੀ ਵਧਾਈ

Happy Birthday Narendra Modi

69 ਸਾਲ ਦੇ ਹੋਏ PM ਮੋਦੀ, ਅਮਿਤ ਸ਼ਾਹ, ਵੈਕਈਆਂ ਨਾਇਡੂ ਤੇ ਜੇ. ਪੀ ਨੱਢਾ ਨੇ ਦਿੱਤੀ ਵਧਾਈ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 69 ਸਾਲ ਦੇ ਹੋ ਗਏ ਹਨ। ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਵਾਦਨਗਰ ‘ਚ ਹੋਇਆ ਸੀ। ਉਹਨਾਂ ਦੇ ਜਨਮ ਦਿਨ ‘ਤੇ ਜਿਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਸ਼ੁਭਕਾਮਨਾਵਾਂ ਦੇ ਰਹੇ ਨੇ, ਉਥੇ ਹੀ ਰਾਜਨੀਤਿਕ ਨੇਤਾ ਵੀ ਮੋਦੀ ਨੂੰ ਵਧਾਈਆਂ ਦੇ ਰਹੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਪ ਰਾਸ਼ਟਰਪਤੀ ਵੈਕਈਆਂ ਨਾਇਡੂ ਨੇ ਵੀ ਉਹਨਾਂ ਨੂੰ ਜਨਮਦਿਨ ਮੌਕੇ ਵਧਾਈਆਂ ਦਿੱਤੀਆਂ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ, ”ਦ੍ਰਿੜ ਇੱਛਾ ਸ਼ਕਤੀ, ਫੈਸਲਾਕੁੰਨ ਅਗਵਾਈ ਅਤੇ ਅਣਥੱਕ ਮਿਹਨਤ ਦੇ ਪ੍ਰਤੀਕ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਨਮ ਦਿਨ ਦੀ ਦਿਲੋਂ ਵਧਾਈ। ਤੁਹਾਡੀ ਅਗਵਾਈ ‘ਚ ਉੱਭਰਦੇ ਨਵੇਂ ਭਾਰਤ ਨੇ ਵਿਸ਼ਵ ‘ਚ ਇਕ ਮਜ਼ਬੂਤ, ਸੁਰੱਖਿਅਤ ਤੇ ਵਿਸ਼ਵਾਸਯੋਗ ਰਾਸ਼ਟਰ ਦੇ ਰੂਪ ‘ਚ ਆਪਣੀ ਪਛਾਣ ਬਣਾਈ ਹੈ।”

ਉਥੇ ਹੀ ਨਾਇਡੂ ਨੇ ਟਵੀਟ ਕੀਤਾ, ”ਭਾਰਤ ਨੇ ਤੁਹਾਡੀ ਅਗਵਾਈ ‘ਚ ਤੁਹਾਡੀ ਸਰਕਾਰ ਵੱਲੋਂ ਕੀਤੇ ਗਏ ਸੁਧਾਰਾਂ ਦੀ ਬਦੌਲਤ ਵਿਸ਼ਵ ਪੱਧਰ ‘ਤੇ ਨਵਾਂ ਮੁਕਾਮ ਹਾਸਲ ਕੀਤਾ ਹੈ। ਤੁਹਾਨੂੰ ਜਨਮ ਦਿਨ ਦੀ ਵਧਾਈ। ਤੁਸੀਂ ਸਿਹਤਮੰਦ ਰਹੋ।”

ਇਸ ਤੋਂ ਇਲਾਵਾ ਜੇ. ਪੀ ਨੱਢਾ ਨੇ ਮੋਦੀ ਨੂੰ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।

ਜ਼ਿਕਰ ਏ ਖਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਜਨਮ ਦਿਨ ਮੌਕੇ ਆਪਣੇ ਗ੍ਰਹਿ ਸੂਬੇ ਗੁਜਰਾਤ  ‘ਤੇ ਹਨ, ਜਿੱਥੇ ਉਹ ਵੱਖ-ਵੱਖ ਪ੍ਰੋਗਰਾਮਾਂ ‘ਚ ਸ਼ਿਰਕਤ ਕਰਨਗੇ।

-PTC News