Sat, Dec 14, 2024
Whatsapp

ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾ

Reported by:  PTC News Desk  Edited by:  Ravinder Singh -- April 20th 2022 05:36 PM
ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾ

ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾ

ਜੈਪੁਰ: ਟੀਨਾ ਡਾਬੀ (IAS Tina Dabi) ਦਾ ਅੱਜ ਵਿਆਹ ਹੋਣ ਜਾ ਰਿਹਾ ਹੈ। ਇਸ ਵਿਆਹ ਸਮਾਗਮ ਵਿੱਚ ਕਈ ਵੱਡੀਆਂ ਹਸਤੀਆਂ ਪੁੱਜ ਰਹੀਆਂ ਹਨ, ਜਿਨ੍ਹਾਂ ਵਿੱਚ ਸਿਆਸੀ ਨੇਤਾਵਾਂ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹਨ। ਟੀਨਾ ਡਾਬੀ ਡਾਕਟਰ ਪ੍ਰਦੀਪ ਗਵਾਂਡੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਦੋਵਾਂ ਦਾ ਵਿਆਹ ਜੈਪੁਰ ਵਿੱਚ ਹੋਵੇਗਾ ਜਿਸ ਵਿੱਚ ਦੋਵਾਂ ਦੇ ਖਾਸ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਣਗੇ। ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾਖ਼ਬਰ ਇਹ ਵੀ ਹੈ ਕਿ ਡਾਬੀ ਤੇ ਗਵਾਂਡੇ ਨੇ ਵੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵਿਆਹ ਸਮਾਗਮ ਲਈ ਬੁਲਾਇਆ ਹੈ। ਉਮੀਦ ਹੈ ਕਿ ਅੱਜ ਸੀਐਮ ਅਸ਼ੋਕ ਗਹਿਲੋਤ ਵੀ ਸ਼ਿਰਕਤ ਕਰ ਸਕਦੇ ਹਨ। ਇਹ ਜੋੜਾ ਆਉਣ ਵਾਲੀ 22 ਅਪ੍ਰੈਲ ਨੂੰ ਵਿਆਹ ਦੀ ਖੁਸ਼ੀ ਵਿੱਚ ਸ਼ਾਨਦਾਰ ਰਿਸੈਪਸ਼ਨ ਦੇਵੇਗਾ। ਇਸ ਸਭ ਦੇ ਵਿਚਕਾਰ ਇਸ ਗੱਲ ਨੂੰ ਲੈ ਕੇ ਲੋਕ ਉਤਸੁਕ ਹਨ ਕਿ ਕੀ ਅਤਹਰ ਆਮਿਰ ਖ਼ਾਨ ਵਿਆਹ ਵਿੱਚ ਸ਼ਾਮਲ ਹੋ ਰਹੇ ਹਨ ਜਾਂ ਨਹੀਂ। ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾਜ਼ਿਕਰਯੋਗ ਹੈ ਕਿ ਟੀਨਾ ਡਾਬੀ ਦਾ ਪਹਿਲਾਂ ਵਿਆਹ ਬੈਚਮੇਟ ਅਤਹਰ ਖ਼ਾਨ ਨਾਲ ਹੋਇਆ ਸੀ। ਉਸ ਸਮੇਂ ਹਿੰਦੂ ਮੁਸਲਿਮ ਰੀਤੀ ਰਿਵਾਜਾਂ 'ਤੇ ਬਹੁਤ ਸਾਰੇ ਸਵਾਲ ਉਠਾਏ ਗਏ ਸਨ। ਟੀਨਾ ਡਾਬੀ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਧਰਮ ਪਰਿਵਰਤਨ ਬਾਰੇ ਵੀ ਕਈ ਸਵਾਲ ਪੁੱਛੇ ਗਏ। ਇਸ ਵਾਰ ਵੀ ਅਟਕਲਾਂ ਚੱਲ ਰਹੀਆਂ ਹਨ। ਲੋਕਾਂ ਵਿੱਚ ਉਤਸੁਕਤਾ ਬਣੀ ਹੋਈ ਹੈ ਕਿ ਕੀ ਵਿਆਹ ਮਹਾਰਾਸ਼ਟਰੀ ਤਰੀਕੇ ਨਾਲ ਹੋਵੇਗਾ ਜਾਂ ਦੋਵੇਂ ਕੋਰਟ ਮੈਰਿਜ ਕਰਨਗੇ। ਆਈਏਐਸ ਟੀਨਾ ਡਾਬੀ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਪਹਿਲੇ ਪਤੀ ਦੇ ਪੁੱਜਣ 'ਤੇ ਭੰਬਲਭੂਸਾਕਾਬਿਲੇਗੌਰ ਹੈ ਕਿ ਟੀਨਾ ਡਾਬੀ ਕਈ ਮੌਕਿਆਂ 'ਤੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿ ਚੁੱਕੀ ਹੈ। 2016 ਬੈਚ ਦੇ ਆਈਏਐਸ ਟਾਪਰ ਨੂੰ 'ਪਹਿਲਾ ਦਲਿਤ ਟਾਪਰ' ਦਾ ਟੈਗ ਦਿੱਤਾ ਗਿਆ। ਫਿਰ ਉਹ ਬੈਚਮੇਟ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੀ। ਇਸ ਤੋਂ ਬਾਅਦ 2018 'ਚ ਉਹ ਲਗਾਤਾਰ ਆਪਣੇ ਤਲਾਕ ਨੂੰ ਲੈ ਕੇ ਸਵਾਲਾਂ 'ਚ ਘਿਰੀ ਰਹੀ। ਟੀਨਾ ਸੋਸ਼ਲ ਪੋਸਟਾਂ ਰਾਹੀਂ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀ ਰਹਿੰਦੀ ਹੈ। ਟੀਨਾ ਡਾਬੀ ਦਾ ਇਹ ਵਿਆਹ ਵੀ ਕਾਫੀ ਚਰਚਾ ਵਿੱਚ ਹੈ ਤੇ ਸੋਸ਼ਲ ਮੀਡੀਆ ਉਤੇ ਉਨ੍ਹਾਂ ਦੇ ਕਾਫੀ ਫੋਲੋਅਰਸ ਹਨ। ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ


Top News view more...

Latest News view more...

PTC NETWORK