ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 2,000 ਮੀਟਰਿਕ ਟਨ ਕਣਕ ਦੀ ਤੀਜੀ ਖੇਪ ਭੇਜੀ ਹੈ
ਪੰਜਾਬ [ਭਾਰਤ], 8 ਮਾਰਚ: ਮੰਗਲਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ 40 ਟਰੱਕਾਂ ਵਿੱਚ 2,000 ਮੀਟ੍ਰਿਕ ਟਨ ਕਣਕ ਦੀ ਤੀਜੀ ਖੇਪ ਅਫ਼ਗ਼ਾਨਿਸਤਾਨ ਲਈ ਰਵਾਨਾ ਕੀਤੀ ਜਾ ਰਹੀ ਹੈ।
ਕਸਟਮ ਦੇ ਸੰਯੁਕਤ ਕਮਿਸ਼ਨਰ ਬਲਬੀਰ ਸਿੰਘ ਮਾਂਗਟ ਨੇ ਦੱਸਿਆ "2,000 ਮੀਟ੍ਰਿਕ ਟਨ ਕਣਕ ਦੀ ਤੀਜੀ ਖੇਪ ਅੱਜ 40 ਟਰੱਕਾਂ (ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ ਰਾਹੀਂ) ਅਫ਼ਗ਼ਾਨਿਸਤਾਨ ਲਈ ਰਵਾਨਾ ਕੀਤੀ ਜਾ ਰਹੀ ਹੈ। ਕੁੱਲ ਖੇਪਾਂ ਜਿਹੜੀਆਂ ਭੇਜੀ ਜਾਣੀਆਂ ਨੇ ਉਹ 50,000 ਮੀਟ੍ਰਿਕ ਟਨ ਕਣਕ ਹੈ।"
ਇਹ ਵੀ ਪੜ੍ਹੋ: ਟਰਾਂਟੋ ਤੇ ਅੰਮ੍ਰਿਤਸਰ ਵਿਚਾਲੇ ਸ਼ੁਰੂ ਹੋ ਸਕਦੀ ਹੈ ਸਿੱਧੀ ਉਡਾਨ
ਭਾਰਤ ਤੋਂ 2500 ਟਨ ਕਣਕ ਦੀ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ 26 ਫਰਵਰੀ ਨੂੰ ਪਾਕਿਸਤਾਨ ਦੇ ਰਸਤੇ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਪਹੁੰਚੀ ਸੀ। ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਫਰੀਦ ਮਾਮੁੰਦਜ਼ੇ ਨੇ ਕਿਹਾ ਕਿ "2500 ਮੀਟਰਿਕ ਟਨ ਕਣਕ ਦੀ ਸਹਾਇਤਾ ਦਾ ਪਹਿਲਾ ਕਾਫਲਾ ਅੱਜ ਸਵੇਰੇ ਜਲਾਲਾਬਾਦ ਪਹੁੰਚਿਆ। ਅਟਾਰੀ ਤੋਂ ਰਵਾਨਾ ਕੀਤੇ ਗਏ 50 ਟਰੱਕਾਂ ਨੇ ਪਾਕਿਸਤਾਨ ਰਾਹੀਂ ਅਫ਼ਗ਼ਾਨਿਸਤਾਨ ਦੀ ਯਾਤਰਾ ਕੀਤੀ ਹੈ।"
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਦੀ ਮਾਨਵਤਾਵਾਦੀ ਸਹਾਇਤਾ ਦਾ ਦੂਜਾ ਕਾਫਲਾ 2000 ਮੀਟਰਕ ਟਨ ਕਣਕ ਲੈ ਕੇ 3 ਮਾਰਚ ਨੂੰ ਅੰਮ੍ਰਿਤਸਰ ਦੇ ਅਟਾਰੀ ਤੋਂ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਰਵਾਨਾ ਹੋਇਆ।
ਇਸ ਤੋਂ ਪਹਿਲਾਂ 22 ਫਰਵਰੀ ਨੂੰ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵੀ ਸ਼੍ਰਿੰਗਲਾ ਨੇ ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਵਿੱਚ ਅਫ਼ਗ਼ਾਨਿਸਤਾਨ ਦੇ ਸਫ਼ੀਰ ਫਰੀਦ ਮਾਮੁੰਦਜ਼ੇ ਦੀ ਮੌਜੂਦਗੀ ਵਿੱਚ ਅਫ਼ਗ਼ਾਨਿਸਤਾਨ ਲਈ 50,000 ਟਨ ਕਣਕ ਦੀ ਮਨੁੱਖੀ ਸਹਾਇਤਾ ਦੀ ਪਹਿਲੀ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।
ਸੰਯੁਕਤ ਰਾਸ਼ਟਰ ਦੁਆਰਾ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਸਹਾਇਤਾ ਲਈ ਕੀਤੀਆਂ ਗਈਆਂ ਅਪੀਲਾਂ ਦੇ ਜਵਾਬ ਵਿੱਚ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ 50,000 ਮੀਟਰਿਕ ਟਨ ਕਣਕ ਤੋਹਫੇ ਵਜੋਂ ਦੇਣ ਦਾ ਫੈਸਲਾ ਕੀਤਾ ਹੈ। ਇਹ ਸਪਲਾਈ ਫੂਡ ਕਾਰਪੋਰੇਸ਼ਨ ਆਫ ਇੰਡੀਆ (FCI) ਦੁਆਰਾ ਪ੍ਰਭਾਵਿਤ ਹੋਵੇਗੀ ਅਤੇ ਅਫ਼ਗ਼ਾਨ ਟਰਾਂਸਪੋਰਟਰਾਂ ਦੁਆਰਾ ਅਟਾਰੀ ਤੋਂ ਜਲਾਲਾਬਾਦ ਤੱਕ ਪਹੁੰਚਾਈ ਜਾਵੇਗੀ।
ਜਦੋਂ ਤੋਂ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਉਥੇ ਦੀ ਸਥਿਤੀ ਨਾਜ਼ੁਕ ਹੈ ਤੇ ਲੱਖਾਂ ਲੋਕ ਭੁੱਖਮਰੀ ਅਤੇ ਭੋਜਨ ਸੰਕਟ ਨਾਲ ਜੂਝ ਰਹੇ ਹਨ। ਅਫ਼ਗ਼ਾਨਿਸਤਾਨ ਦੇ ਜ਼ਿਆਦਾਤਰ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ, ਅਜਿਹੇ 'ਚ ਭਾਰਤ ਵੱਲੋਂ ਅਫ਼ਗ਼ਾਨਿਸਤਾਨ ਨੂੰ ਦਿੱਤੀ ਜਾ ਰਹੀ ਮਨੁੱਖੀ ਮਦਦ ਉਮੀਦ ਦੀ ਕਿਰਨ ਵਾਂਗ ਹੈ।
ਇਹ ਵੀ ਪੜ੍ਹੋ: ਭਾਰਤ ਵਿੱਚ ਹਰ ਸਾਲ 5 ਲੱਖ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਜੋ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਧ ਹਨ
ਇਸ ਕੋਸ਼ਿਸ਼ ਵਿੱਚ ਭਾਰਤ ਪਹਿਲਾਂ ਹੀ ਕੋਵੈਕਸਿਨ ਦੀਆਂ 500,000 ਖੁਰਾਕਾਂ, 13 ਟਨ ਜ਼ਰੂਰੀ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਸਰਦੀਆਂ ਦੇ ਕੱਪੜਿਆਂ ਦੀਆਂ 500 ਯੂਨਿਟਾਂ ਦੀ ਸਪਲਾਈ ਕਰ ਚੁੱਕਾ ਹੈ। ਇਹ ਖੇਪ ਵਿਸ਼ਵ ਸਿਹਤ ਸੰਗਠਨ ਅਤੇ ਇੰਦਰਾ ਗਾਂਧੀ ਹਸਪਤਾਲ, ਕਾਬੁਲ ਨੂੰ ਸੌਂਪੀਆਂ ਗਈਆਂ ਸਨ।
- ਏ.ਐਨ.ਆਈ ਦੇ ਸਹਿਯੋਗ ਨਾਲ
-PTC News