Advertisment

ਭਾਰਤੀ ਦੂਤਾਵਾਸ ਦੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਸਲਾਹ

author-image
ਜਸਮੀਤ ਸਿੰਘ
Updated On
New Update
ਭਾਰਤੀ ਦੂਤਾਵਾਸ ਦੀ ਯੂਕਰੇਨ 'ਚ ਫਸੇ ਵਿਦਿਆਰਥੀਆਂ ਨੂੰ ਸਲਾਹ
Advertisment
ਕੀਵ (ਯੂਕਰੇਨ): ਕੀਵ ਵਿੱਚ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਸੂਚਿਤ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਵਿੱਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਪੱਛਮੀ ਹਿੱਸਿਆਂ ਦੀ ਯਾਤਰਾ ਲਈ ਰੇਲਵੇ ਸਫ਼ਰ ਦੀ ਸਲਾਹ ਦਿੱਤੀ ਗਈ ਹੈ। ਦੂਤਾਵਾਸ ਨੇ ਇੱਕ ਟਵੀਟ ਵਿੱਚ ਕਿਹਾ "ਕੀਵ ਵਿੱਚ ਵੀਕੈਂਡ ਕਰਫਿਊ ਹਟਾ ਦਿੱਤਾ ਗਿਆ ਹੈ। ਸਾਰੇ ਵਿਦਿਆਰਥੀਆਂ ਨੂੰ ਪੱਛਮੀ ਹਿੱਸਿਆਂ ਦੀ ਅੱਗੇ ਦੀ ਯਾਤਰਾ ਲਈ ਰੇਲਵੇ ਸਟੇਸ਼ਨ ਤੱਕ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਯੂਕਰੇਨ ਰੇਲਵੇ ਰਾਹੀਂ ਨਿਕਾਸੀ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ।"
Advertisment
Weekend curfew lifted in Kiev ਇਹ ਵੀ ਪੜ੍ਹੋ: ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫਟ AN-225 'Mriya' ਰੂਸੀ ਹਮਲੇ 'ਚ ਤਬਾਹ ਬੀਤੇ ਐਤਵਾਰ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਗੰਗਾ' ਸਿਰਲੇਖ ਇੱਕ ਬਹੁ-ਪੱਖੀ ਨਿਕਾਸੀ ਯੋਜਨਾ ਸ਼ੁਰੂ ਕੀਤੀ ਹੈ। ਖਾਰਕਿਵ, ਸੁਮੀ ਅਤੇ ਕੀਵ ਵਿੱਚ ਤਿੱਖੀ ਲੜਾਈ ਚੱਲ ਰਹੀ ਹੈ ਇਸ ਦਰਮਿਆਨ ਸ਼੍ਰਿੰਗਲਾ ਨੇ 'ਆਪ੍ਰੇਸ਼ਨ ਗੰਗਾ' ਬਾਰੇ ਇੱਕ ਵਿਸ਼ੇਸ਼ ਬ੍ਰੀਫਿੰਗ ਕੀਤੀ ਅਤੇ ਕਿਹਾ ਕਿ ਭਾਰਤ ਸਰਕਾਰ ਨੇ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ 'ਆਪ੍ਰੇਸ਼ਨ ਗੰਗਾ' ਨਾਮਕ ਇੱਕ ਬਹੁ-ਪੱਖੀ ਨਿਕਾਸੀ ਯੋਜਨਾ ਸ਼ੁਰੂ ਕੀਤੀ ਹੈ। Weekend curfew lifted in Kiev ਸੰਕਟਕਾਲੀਨ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨਿਕਾਸੀ ਦਾ ਖਰਚਾ ਚੁੱਕ ਰਹੀ ਹੈ। ਕੀਵ ਵਿੱਚ ਭਾਰਤੀ ਦੂਤਾਵਾਸ ਅਤੇ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਨੇ ਕਈ ਸਲਾਹਾਂ ਜਾਰੀ ਕੀਤੀਆਂ ਅਤੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਬੇਨਤੀ ਕੀਤੀ ਹੈ। ਹਰੇਕ ਦੇਸ਼ ਦੇ ਨਾਲ ਖਾਸ ਸਰਹੱਦ ਪਾਰ ਕਰਨ ਵਾਲੇ ਬਿੰਦੂਆਂ ਦੀ ਪਛਾਣ ਕੀਤੀ ਗਈ ਅਤੇ ਵਿਦੇਸ਼ ਮੰਤਰਾਲੇ ਨੇ ਉੱਥੇ ਜਾਣ ਅਤੇ ਨਿਕਾਸੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਲਈ ਰੂਸੀ ਬੋਲਣ ਵਾਲੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ। ਸ਼੍ਰਿੰਗਲਾ ਨੇ ਅੱਗੇ ਕਿਹਾ ਕਿ ਹੰਗਰੀ ਅਤੇ ਰੋਮਾਨੀਆ ਲਈ ਬਾਰਡਰ ਕਰਾਸਿੰਗ ਕੰਮ ਕਰ ਰਹੀ ਹੈ ਹਾਲਾਂਕਿ ਪੋਲੈਂਡ ਲਈ ਨਿਕਾਸ ਪੁਆਇੰਟ ਬੰਦ ਹੋ ਗਿਆ ਹੈ ਕਿਉਂਕਿ ਲੱਖਾਂ ਯੂਕਰੇਨੀ ਅਤੇ ਵਿਦੇਸ਼ੀ ਨਾਗਰਿਕ ਉਸ ਸਥਾਨ ਤੋਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।
Advertisment
ਇਹ ਵੀ ਪੜ੍ਹੋ: ਯੁਕਰੇਨ 'ਚ ਫਸੇ ਭਾਰਤੀਆਂ ਦੀ ਦਸ਼ਾ ਦੇਖ ਭਾਵੁਕ ਹੋਏ ਰਾਹੁਲ ਗਾਂਧੀ, ਕੀਤਾ ਵੀਡੀਓ ਸ਼ੇਅਰ ਇਸ ਤੋਂ ਪਹਿਲਾਂ ਅੱਜ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਓਪਰੇਸ਼ਨ ਗੰਗਾ ਤਹਿਤ ਲਗਭਗ 500 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਦੋ ਹੋਰ ਉਡਾਣਾਂ ਬੁਡਾਪੇਸਟ ਤੋਂ ਦਿੱਲੀ ਲਈ ਰਵਾਨਾ ਹੋਈਆਂ ਹਨ। - ਏਐਨਆਈ ਦੇ ਸਹਿਯੋਗ ਨਾਲ publive-image -PTC News-
india russia indian-students ukraine ukraine-crisis external-affairs latest-development
Advertisment

Stay updated with the latest news headlines.

Follow us:
Advertisment