ਨੌਜਵਾਨ ਨੇ ਸਕੇ ਚਾਚੇ ਦੀ 6 ਸਾਲਾ ਮਾਸੂਮ ਧੀ ਨਾਲ ਕੀਤਾ ਜਬਰ-ਜ਼ਨਾਹ

By Baljit Singh - June 23, 2021 8:06 am

ਭੋਗਪੁਰ- ਸ਼ਹਿਰ ’ਚ ਇਕ ਨੌਜਵਾਨ ਵੱਲੋਂ ਆਪਣੇ ਸਕੇ ਚਾਚੇ ਦੀ 6 ਸਾਲ ਦੀ ਮਾਸੂਮ ਧੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

ਪੜੋ ਹੋਰ ਖਬਰਾਂ: SC ਨੇ ਦਿੱਤੀ ਮਨਜ਼ੂਰੀ, 31 ਜੁਲਾਈ ਨੂੰ ਐਲਾਨੇ ਜਾਣਗੇ CBSE ਦੇ ਨਤੀਜੇ

ਉਕਤ ਬੱਚੀ ਦੇ ਮਾਪਿਆਂ ਅਨੁਸਾਰ ਉਨ੍ਹਾਂ ਨੇ ਆਪਣੇ ਭਰਾ ਤੇ ਭਰਜਾਈ ਦੀ ਮੌਤ ਹੋ ਜਾਣ ਤੋਂ ਬਾਅਦ ਭਤੀਜੇ ਨੂੰ ਘਰ ’ਚ ਰੱਖਿਆ ਹੋਇਆ ਸੀ। ਅੱਜ ਦੇਰ ਰਾਤ 10 ਵਜੇ ਦੇ ਕਰੀਬ ਉਕਤ ਨੌਜਵਾਨ ਆਪਣੀ ਚਚੇਰੀ ਭੈਣ ਨੂੰ ਆਪਣੇ ਕਮਰੇ ’ਚ ਲੈ ਗਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੀੜਤ ਬੱਚੀ ਨਹਾਉਣ ਲਈ ਗਈ ਤਾਂ ਉਸ ਦੀ ਮਾਂ ਨੇ ਬੱਚੀ ਦੇ ਸ਼ਰੀਰ ’ਤੇ ਖੂਨ ਦੇ ਧੱਬੇ ਦੇਖੇ। ਮਾਂ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਬੱਚੀ ਨੇ ਮਾਂ ਨੂੰ ਸਭ ਕੁੱਝ ਦੱਸ ਦਿੱਤਾ। ਇਸ ਤੋਂ ਬਾਅਦ ਉਹ ਭਤੀਜੇ ਦੇ ਕਮਰੇ ਵੱਲ ਗਈ ਤਾਂ ਉਹ ਘਰੋਂ ਫਰਾਰ ਹੋ ਗਿਆ। ਪੀੜਤ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ ਨੂੰ ਸੂਚਨਾ ਦਿੱਤੀ ਗਈ। ਥਾਣਾ ਮੁਖੀ ਮਨਜੀਤ ਸਿੰਘ ਪੁਲਸ ਪਾਰਟੀ ਅਤੇ ਮਹਿਲਾ ਪੁਲਸ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੇ । ਇਸ ਤੋਂ ਬਾਅਦ ਪੀੜਤ ਬੱਚੀ ਨੂੰ ਮੈਡੀਕਲ ਜਾਂਚ ਲਈ ਕਾਲਾ ਬੱਕਰਾ ਹਸਪਤਾਲ ਭੇਜ ਦਿੱਤਾ ਗਿਆ । ਦੇਰ ਰਾਤ ਪੁਲਸ ਵੱਲੋਂ ਪੀੜਤ ਬੱਚੀ ਦੀ ਮਾਤਾ ਦੇ ਬਿਆਨ ਦਰਜ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

-PTC News

adv-img
adv-img