Advertisment

ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਨੌਜਵਾਨਾਂ ਨੂੰ ਸੱਦਾ

author-image
ਜਸਮੀਤ ਸਿੰਘ
Updated On
New Update
ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਨੌਜਵਾਨਾਂ ਨੂੰ ਸੱਦਾ
Advertisment
ਚੰਡੀਗੜ੍ਹ, 6 ਅਕਤੂਬਰ: ਪੰਜਾਬ ਦੇ ਜਿਹੜੇ ਨੌਜਵਾਨ ਪੁਲਿਸ 'ਚ ਸੇਵਾ ਨਿਭਾਉਣ ਦਾ ਸੁਪਨਾ ਵੇਖ ਰਹੇ ਨੇ ਉਨ੍ਹਾਂ ਲਈ ਵੱਡੀ ਖੁਸ਼ਖਬਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਦੱਸਿਆ ਕਿ ਪੰਜਾਬ ਸਰਕਾਰ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਉਨ੍ਹਾਂ ਵਲੋਂ ਪੰਜਾਬ ਪੁਲਿਸ 'ਚ ਕਾਂਸਟੇਬਲ, ਹੈੱਡ ਕਾਂਸਟੇਬਲ ਤੇ ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ, "ਨੌਜਵਾਨਾਂ ਨੂੰ ਨੌਕਰੀਆਂ ਦੇਣਾ ਸਾਡਾ ਪਹਿਲਾ ਟੀਚਾ ਹੈ..ਪਿਛਲੇ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਤੇ ਹੁਣ ਪੁਲਿਸ ਮਹਿਕਮੇ 'ਚ ਨਵੀਆਂ ਭਰਤੀਆਂ ਕਰਨ ਜਾ ਰਹੇ ਹਾਂ...ਜਿਸਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਿਹਾਂ...ਇੱਕ ਗਰੰਟੀ ਐ ਕਿ ਸਾਰੀ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਰਾਸ਼ ਤੋਂ ਹੋਵੇਗੀ.."
Advertisment
ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਹੁਣ ਸਰਕਾਰ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ, ਜਿਸ ਦੇ ਵੇਰਵੇ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਸ ਗੱਲ ਦੀ ਗਾਰੰਟੀ ਹੈ ਕਿ ਇਹ ਸਾਰੀ ਭਰਤੀ ਯੋਗਤਾ ਦੇ ਆਧਾਰ 'ਤੇ ਅਤੇ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਕੀਤੀ ਜਾਵੇਗੀ। ਪੰਜਾਬ ਪੁਲਿਸ ਭਰਤੀ ਦਾ ਵੇਰਵਾ
  • ਕਾਂਸਟੇਬਲ (ਇੰਟੈਲੀਜੈਂਸ ਅਤੇ ਜਾਂਚ ਕਾਡਰ) ਲਈ 1156 ਅਸਾਮੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਪ੍ਰੀਖਿਆ ਮਿਤੀ 14-10-2022 ਹੈ।
  • ਹੈੱਡ ਕਾਂਸਟੇਬਲ (ਜਾਂਚ ਕਾਡਰ) ਦੀਆਂ 787 ਅਸਾਮੀਆਂ ਹਨ ਜਿਨ੍ਹਾਂ ਦੀ ਪ੍ਰੀਖਿਆ 15-10-2022 ਨੂੰ ਹੋਵੇਗੀ।
  • ਸਬ-ਇੰਸਪੈਕਟਰ (ਜਾਂਚ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਹਥਿਆਰਬੰਦ ਪੁਲਿਸ ਕਾਡਰ) ਦੀਆਂ 560 ਅਸਾਮੀਆਂ ਹਨ ਜਿਨ੍ਹਾਂ ਦੀ ਪ੍ਰੀਖਿਆ 16-10-2022 ਨੂੰ ਹੋਵੇਗੀ।
publive-image -PTC News
punjab-police bhagwant-mann punjabi-news punjab chief-minister employment-news youth ptc-news
Advertisment

Stay updated with the latest news headlines.

Follow us:
Advertisment