ਹੋਰ ਖਬਰਾਂ

IPL 2019: ਸਾਬਕਾ ਕਪਤਾਨ ਸੌਰਭ ਗਾਂਗੁਲੀ ਹੁਣ ਇਸ ਟੀਮ ਵੱਲੋਂ ਨਿਭਾਉਣਗੇ ਇਹ ਮਹੱਤਵਪੂਰਨ ਰੋਲ

By Jashan A -- March 14, 2019 4:14 pm -- Updated:March 14, 2019 5:29 pm

IPL 2019: ਸਾਬਕਾ ਕਪਤਾਨ ਸੌਰਭ ਗਾਂਗੁਲੀ ਹੁਣ ਇਸ ਟੀਮ ਵੱਲੋਂ ਨਿਭਾਉਣਗੇ ਇਹ ਮਹੱਤਵਪੂਰਨ ਰੋਲ,ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਕ੍ਰਿਕਟ ਦੀ ਦੁਨੀਆਂ 'ਚ ਵੱਖਰਾ ਨਾਮ ਬਣਾਉਣ ਵਾਲੇ ਭਾਰਤੀ ਸਲਾਮੀ ਬੱਲੇਬਾਜ ਸੌਰਭ ਗਾਂਗੁਲੀ ਹੁਣ ਆਈ. ਪੀ. ਐੱਲ. 'ਚ ਇਕ ਵੱਖਰੇ ਰੰਗ 'ਚ ਦਿਖਾਈ ਦੇਣਗੇ।

ਦਰਅਸਲ ਦਿੱਲੀ ਕੈਪੀਟਲਸ ਨੇ ਵੀਰਵਾਰ ਸੌਰਭ ਗਾਂਗੁਲੀ ਨੂੰ ਆਪਣਾ ਸਲਾਹਕਾਰ ਨਿਯੁਕਤ ਕਰਨ ਦੀ ਜਾਣਕਾਰੀ ਦਿੱਤੀ।'ਦਾਦਾ' ਆਪਣੇ ਇਸ ਨਵੇਂ ਰੋਲ ਵਿਚ ਦਿੱਲੀ ਕੈਪੀਟਲਸ ਦੇ ਕੋਚ ਅਤੇ ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੌਂਟਿੰਗ ਦੇ ਨਾਲ ਕੰਮ ਟੀਮ ਦੀ ਰਣਨੀਤੀ ਬਣਾਉਂਦੇ ਦਿਸਣਗੇ।

ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟਰਾਈਡਰਸ ਅਤੇ ਫਿਰ ਸਹਾਰਾ ਪੁਣੇ ਵਰੀਅਰਸ ਦੀ ਕਮਾਨ ਸੰਭਾਲ ਚੁੱਕੇ ਸੌਰਭ ਗਾਂਗੁਲੀ ਦੇ ਆਉਣ ਨਾਲ ਕੀ ਦਿੱਲੀ ਫ੍ਰੈਂਚਾਈਜ਼ੀ ਆਪਣਾ ਪਹਿਲਾ ਆਈ.ਪੀ.ਐੱਲ. ਜਿੱਤ ਸਕੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

-PTC News

  • Share