ਜਲੰਧਰ 'ਚ ਭਿਆਨਕ ਕੈਮੀਕਲ ਬਲਾਸਟ , ਪਾਈਪ ਫੈਕਟਰੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਮਚਿਆ ਹੜਕੰਪ
ਜਲੰਧਰ : ਜਲੰਧਰ ਦੇ ਸੋਡਲ ਰੋਡ 'ਤੇ ਸਥਿਤ ਪਲਾਸਟਿਕ ਪਾਈਪ ਫੈਕਟਰੀ ਦੇ ਗੋਦਾਮ ਸਟੋਰ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ ਹੈ। ਇਹ ਫ਼ੈਕਟਰੀ ਪਲਾਸਟਿਕ ਦੇ ਪਾਈਪ ਬਣਾਉਂਦੀ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਵਿੱਚ ਇਸ ਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਜਲੰਧਰ 'ਚ ਭਿਆਨਕ ਕੈਮੀਕਲ ਬਲਾਸਟ , ਪਾਈਪ ਫੈਕਟਰੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਮਚਿਆ ਹੜਕੰਪ
ਪੜ੍ਹੋ ਹੋਰ ਖ਼ਬਰਾਂ : ਗੋਲਡ ਜਿੱਤਦੇ ਹੀ ਨੀਰਜ ਚੋਪੜਾ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ , ਜਾਣੋ ਕਿਸਨੇ ਐਲਾਨਿਆ ਕਿੰਨਾ ਇਨਾਮ ?
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਫੈਕਟਰੀ ਮਾਲਕ ਅਜੈ ਅਨੁਸਾਰ ਅੱਗ ਦਾ ਕਾਰਨ ਗੋਦਾਮ ਦੇ ਬਾਹਰ ਲੱਗੇ ਬਿਜਲੀ ਦੇ ਟਰਾਂਸਫਾਰਮਰ ਵਿੱਚ ਧਮਾਕਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਫੈਕਟਰੀ ਦੇ ਅੰਦਰ ਸ਼ਾਰਟ ਸਰਕਟ ਹੋਇਆ।
ਜਲੰਧਰ 'ਚ ਭਿਆਨਕ ਕੈਮੀਕਲ ਬਲਾਸਟ , ਪਾਈਪ ਫੈਕਟਰੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਮਚਿਆ ਹੜਕੰਪ
ਅੱਗ ਦੀਆਂ ਉੱਚੀਆਂ - ਉੱਚੀਆਂ ਲਾਟਾਂ ਨੂੰ ਵੇਖ ਕੇ ਆਲੇ ਦੁਆਲੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਇੰਨਾ ਹੀ ਨਹੀਂ ਇਸ ਅੱਗ ਕਾਰਨ ਫੈਕਟਰੀ ਨੂੰ ਹੋਏ ਲੱਖਾਂ ਦੇ ਨੁਕਸਾਨ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਾਫੀ ਮਸ਼ੱਕਤ ਤੋਂ ਬਾਅਦ ਇਸ ਅੱਗ 'ਤੇ ਕਾਬੂ ਪਾਇਆ ਗਿਆ ਹੈ। ਸੋਡਲ ਰੋਡ 'ਤੇ ਸਥਿਤ ਫੈਕਟਰੀ ਵਿੱਚ ਪਲਾਸਟਿਕ ਦੇ ਪਾਈਪ ਬਣਦੇ ਸਨ।
ਜਲੰਧਰ 'ਚ ਭਿਆਨਕ ਕੈਮੀਕਲ ਬਲਾਸਟ , ਪਾਈਪ ਫੈਕਟਰੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਮਚਿਆ ਹੜਕੰਪ
ਦੱਸ ਦੇਈਏ ਕਿ ਇਸ ਫੈਕਟਰੀ ਵਿੱਚ ਕਈ ਤਰ੍ਹਾਂ ਦੇ ਰਸਾਇਣ ਵੀ ਮੌਜੂਦ ਸਨ, ਜਿਸ ਕਾਰਨ ਧਮਾਕਾ ਵੀ ਹੋਇਆ ਹੈ। ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਅਨੁਸਾਰ ਕਰੀਬ 8 ਫਾਇਰ ਟੈਂਡਰ ਜਿਨ੍ਹਾਂ ਨੂੰ ਵਾਰ -ਵਾਰ ਲੋਡ ਕੀਤਾ ਜਾ ਰਿਹਾ ਸੀ ਤਾਂ ਜੋ ਅੱਗ 'ਤੇ ਕਾਬੂ ਪਾਇਆ ਜਾ ਸਕੇ ਅਤੇ ਕਰੀਬ 3 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਪੀਟਰ : ਜਲੰਧਰ