ਵਿਜੀਲੈਂਸ ਦੀ ਟੀਮ ਪਹੁੰਚੀ ਜਲੰਧਰ ਦੇ ਸਿਵਲ ਸਰਜਨ ਦਫਤਰ, ਮਚਿਆ ਹੜਕੰਪ

jalandhar

ਵਿਜੀਲੈਂਸ ਦੀ ਟੀਮ ਪਹੁੰਚੀ ਜਲੰਧਰ ਦੇ ਸਿਵਲ ਸਰਜਨ ਦਫਤਰ, ਮਚਿਆ ਹੜਕੰਪ,ਜਲੰਧਰ : ਜਲੰਧਰ ਦੇ ਸਿਵਲ ਹਸਪਤਾਲ ਵਿਖੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਵਿਜੀਲੈਂਸ ਦੀ ਇੱਕ ਟੀਮ ਨੇ ਸਿਵਲ ਸਰਜਨ ਦਫ਼ਤਰ’ਤੇ ਰੇਡ ਕੀਤੀ। ਟੀਮ ਨੇ ਉੱਥੇ ਫਾਈਲਾਂ ਦੀ ਛਾਣਬੀਣ ਸ਼ੁਰੂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਟੀਮ ਨੂੰ ਹਸਪਤਾਲ ਦੇ ਸੇਲ-ਪਰਚੇਸ ਦੇ ਰਿਕਾਰਡ ’ਚ ਵੱਡੇ ਘਪਲੇ ਹੋਣ ਦੀ ਸੂਚਨਾ ਮਿਲੀ ਹੈ।

ਹੋਰ ਪੜ੍ਹੋ: ਵਿਸ਼ਵ ਕੱਪ ਨਿਸ਼ਾਨੇਬਾਜ਼ੀ: ਸੌਰਭ-ਮੰਨੂ ਦੀ ਜੋੜੀ ਨੇ ਜਿੱਤਿਆ ਸੋਨ ਤਮਗਾ

ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ’ਚ ਵਰਤੀਆਂ ਜਾਣ ਵਾਲੀਆਂ ਕੁਝ ਅਜਿਹੀਆਂ ਵਸਤੂਆਂ ਸਨ ਜੋ ਮਾਰਕਿਟ ਤੋਂ ਸਸਤੇ ਭਾਅ ’ਚ ਲੈ ਕੇ ਉਸ ਦੇ ਮੁੱਲ ਵਧਾ ਦਿੱਤਾ ਜਾਂਦਾ ਸੀ। ਫਿਲਹਾਲ ਵਿਜੀਲੈਂਸ ਵੱਲੋਂ ਇਸ ਛਾਣਬੀਣ ਦਾ ਮਕਸਦ ਸਪਸ਼ਟ ਨਹੀਂ ਕੀਤਾ ਗਿਆ।

-PTC News