Fri, May 10, 2024
Whatsapp

ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

Written by  Shanker Badra -- September 02nd 2019 04:57 PM
ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ

ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ:ਜੰਮੂ : ਦੇਸ਼ ਭਰ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜੰਮੂ ਤੋਂ ਸਾਹਮਣੇ ਆਇਆ ਹੈ। ਜਿਥੇ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾਉਣ ਮਨਾਉਣ ਜਾ ਰਹੇ ਨੌਜਵਾਨ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। [caption id="attachment_335424" align="aligncenter" width="300"]Jammu: birthday celebrate Going Youth dies in road accident
ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ 12ਵੀਂ ਜਮਾਤ ਦਾ ਵਿਦਿਆਰਥੀ ਰਿਤੇਸ਼ ਆਪਣਾ 19ਵਾਂ ਜਨਮ ਦਿਨ ਮਨਾਉਣ ਲਈ ਆਪਣੇ ਦੋਸਤਾਂ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਜੰਮੂ ਦੇ ਅਖਨੂਰ ਰੋਡ ਦੇ ਟੀ.ਵੀ. ਟਾਵਰ ਦੇ ਨਜ਼ਦੀਕ ਅਗਿਆਤ ਵਾਹਨ ਦੀ ਟੱਕਰ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਆਊਟ ਆਫ ਕੰਟਰੋਲ ਹੋ ਗਿਆ। ਜਿਸ ਕਾਰਨ ਮੋਟਰ ਸਾਈਕਲ ਦੇ ਪਿੱਛੇ ਬੈਠਾ ਰਿਤੇਸ਼ ਸੜਕ 'ਤੇ ਹੀ ਡਿੱਗ ਗਿਆ। ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਚਲਾ ਰਿਹਾ ਉਸਦਾ ਦੋਸਤ ਉਸ ਨੂੰ ਹਸਪਤਾਲ ਪਹੁੰਚਾਣ ਦੀ ਬਜਾਏ, ਉਸ ਨੂੰ ਉੱਧਰ ਹੀ ਛੱਡ ਕੇ ਫ਼ਰਾਰ ਹੋ ਗਿਆ। [caption id="attachment_335425" align="aligncenter" width="300"]Jammu: birthday celebrate Going Youth dies in road accident
ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ, ਜਿਥੇ ਇਸ ਸੜਕ ਹਾਦਸੇ 'ਚ ਵਿਦਿਆਰਥੀ ਰਿਤੇਸ਼ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਿਤੇਸ਼ ਦੇ ਪਰਿਵਾਰ ਵਾਲੇ ਹਸਪਤਾਲ ਪਹੁੰਚੇ। ਪੁਲਿਸ ਨੇ ਕਾਨੂੰਨੀ ਕਾਰਵਾਈ ਨੂੰ ਪੂਰੀ ਕਰ ਲਾਸ਼ ਨੂੰ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ। [caption id="attachment_335423" align="aligncenter" width="300"]Jammu: birthday celebrate Going Youth dies in road accident
ਜਨਮ ਦਿਨ ਮਨਾਉਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਹੋਈ ਮੌਤ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ’ਤੇ ਤਾਇਨਾਤ ਲੋਡਰਾਂ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਦੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਨਿੰਦਾ ਮ੍ਰਿਤਕ ਰਿਤੇਸ਼ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣਾ ਜਨਮ ਦਿਨ ਹਰ ਸਾਲ ਆਪਣੇ ਦੋਸਤਾਂ ਨਾਲ ਬਾਹਰ ਧੂਮਧਾਮ ਨਾਲ ਮਨਾਉਂਦਾ ਸੀ। ਐਤਵਾਰ ਸਵੇਰੇ 10 ਵਜੇ ਦੇ ਕਰੀਬ ਉਹ ਆਪਣੇ ਮਾਂ-ਬਾਪ ਕੋਲ ਪਾਰਟੀ ਲਈ ਰੁਪਏ ਮੰਗਣ ਲਈ ਆਇਆ ਸੀ। -PTCNews


Top News view more...

Latest News view more...