Mon, Jun 23, 2025
Whatsapp

ਗੈਂਗਸਟਰਾਂ ਦੀ ਜ਼ਮਾਨਤ ਠੁਕਰਾਉਣ ਵਾਲੇ ਜੱਜ ਨੂੰ ਆਟੋ ਨੇ ਮਾਰੀ ਟੱਕਰ, ਹੋਈ ਮੌਤ, ਦੇਖੋ ਵੀਡੀਓ

Reported by:  PTC News Desk  Edited by:  Jashan A -- July 29th 2021 09:16 AM
ਗੈਂਗਸਟਰਾਂ ਦੀ ਜ਼ਮਾਨਤ ਠੁਕਰਾਉਣ ਵਾਲੇ ਜੱਜ ਨੂੰ ਆਟੋ ਨੇ ਮਾਰੀ ਟੱਕਰ, ਹੋਈ ਮੌਤ, ਦੇਖੋ ਵੀਡੀਓ

ਗੈਂਗਸਟਰਾਂ ਦੀ ਜ਼ਮਾਨਤ ਠੁਕਰਾਉਣ ਵਾਲੇ ਜੱਜ ਨੂੰ ਆਟੋ ਨੇ ਮਾਰੀ ਟੱਕਰ, ਹੋਈ ਮੌਤ, ਦੇਖੋ ਵੀਡੀਓ

ਨਵੀਂ ਦਿੱਲੀ: ਝਾਰਖੰਡ (Jharkhand) ਦੇ ਧਨਬਾਦ ਵਿੱਚ ਜੱਜ ਉੱਤਮ ਆਨੰਦ (ADJ Uttam Anand) ਦੀ ਮੌਤ ਨੇ ਹੁਣ ਦਿਲਚਸਪ ਮੋੜ ਲੈ ਲਿਆ ਹੈ। ਸ਼ੁਰੂ ਵਿੱਚ ਇਹ ਮਾਮਲਾ ਹਿਟ ਐਂਡ ਰਣ ਕੇਸ ਦੇ ਰੂਪ ਵਿੱਚ ਸਾਹਮਣੇ ਆਇਆ ਸੀ, ਪਰ ਹੁਣ ਘਟਨਾ ਦਾ ਸੀਸੀਟੀਵੀ ਫੁਟੇਜ ਜਾਰੀ ਹੋਣ ਤੋਂ ਬਾਅਦ ਇਹ ਸਾਜਿਸ਼ਨ ਮਰਡਰ ਦਾ ਮਾਮਲਾ ਲੱਗ ਰਿਹਾ ਹੈ। ਧਨਬਾਦ ਵਿੱਚ ਤੈਨਾਤ ਉੱਤਮ ਆਨੰਦ ਬੁੱਧਵਾਰ ਦੀ ਸਵੇਰੇ ਮਾਰਨਿੰਗ ਵਾਕ ਕਰ ਰਹੇ ਸਨ, ਉਦੋਂ ਪਿੱਛੇ ਤੋਂ ਆਏ ਇੱਕ ਆਟੋ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਘਟਨਾ ਸਥਾਨ 'ਤੇ ਡਿੱਗ ਗਏ, ਜਿਸ ਦੌਰਾਨ ਉਹਨਾਂ ਦੀ ਹਸਪਤਾਲ 'ਚ ਇਲਾਜ਼ ਅਧੀਨ ਮੌਤ ਹੋ ਗਈ। ਬਾਅਦ ਵਿੱਚ ਜਾਰੀ ਕੀਤੇ ਗਏ ਸੀਸੀਟੀਵੀ ਫੁਟੇਜ ਦੇ ਵਿਸ਼ਲੇਸ਼ਣ 'ਚ ਇਹ ਸਪੱਸ਼ਟ ਹੈ ਕਿ ਟੱਕਰ ਜਾਣ ਬੁਝ ਕੇ ਮਾਰੀ ਗਈ ਹੈ। ਮਾਮਲੇ ਵਿੱਚ ਹੁਣ ਇਹ ਪਤਾ ਚੱਲਿਆ ਹੈ ਕਿ ਜਿਸ ਆਟੋ ਨਾਲ ਟੱਕਰ ਮਾਰੀ ਗਈ ਹੈ,ਉਹ ਆਟੋ ਰਾਤ ਵਿੱਚ ਹੀ ਚੋਰੀ ਹੋ ਗਿਆ ਸੀ ਅਤੇ ਚੋਰੀ ਦੀ ਵਾਰਦਾਤ ਦੇ ਤਿੰਨ ਘੰਟੇ ਬਾਅਦ ਹੀ ਉਸ ਤੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਸੀਸੀਟੀਵੀ ਫੁਟੇਜ ਤੋਂ ਸਾਫ਼ ਪਤਾ ਚੱਲਦਾ ਹੈ ਕਿ ਜੱਜ ਸੜਕ ਕੱਢੇ ਸੈਰ ਕਰ ਰਿਹਾ ਸੀ, ਪਿੱਛੇ ਤੋਂ ਆ ਰਿਹਾ ਆਟੋ ਖਾਲੀ ਸੜਕ 'ਤੇ ਸਿੱਧੇ ਜੱਜ ਦੇ ਕੋਲ ਪੁੱਜਦੇ ਹੀ ਉਨ੍ਹਾਂ ਦੀ ਤਰਫ ਮੁੜਿਆ ਅਤੇ ਤੁਰੰਤ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਉੱਤਮ ਆਨੰਦ ਧਨਬਾਦ ਸ਼ਹਿਰ ਵਿੱਚ ਗੈਂਗਸਟਰ ਅਮਨ ਸਿੰਘ ਸਮੇਤ 15 ਤੋਂ ਜ਼ਿਆਦਾ ਦਾ ਕੇਸ ਵੇਖ ਰਹੇ ਸਨ ਅਤੇ ਹਾਲ ਹੀ ਵਿੱਚ ਉਨ੍ਹਾਂਨੇ ਕਈ ਗੈਂਗਸਟਰ ਦੀ ਜ਼ਮਾਨਤ ਮੰਗ ਠੁਕਰਾਈ ਸੀ। -PTC News

Top News view more...

Latest News view more...

PTC NETWORK
PTC NETWORK