6 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰ ਕੇ 40 ਹਜ਼ਾਰ ਰੁਪਏ 'ਚ ਵੇਚਿਆ , 2 ਦੋਸ਼ੀ ਲੜਕੀਆਂ ਗ੍ਰਿਫਤਾਰ

By Shanker Badra - August 13, 2021 2:08 pm

ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਇੱਕ 6 ਸਾਲਾ ਬੱਚੀ ਦੇ ਅਗਵਾ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। 17 ਜੁਲਾਈ ਨੂੰ ਰਾਂਚੀ ਦੇ ਬੂਟੀ ਮੋਰ ਇਲਾਕੇ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ 6 ਸਾਲਾ ਮਾਸੂਮ ਬੱਚੀ ਅਚਾਨਕ ਗਾਇਬ ਹੋ ਗਈ ਸੀ। ਆਂਚਲ ਦੀ ਮਾਂ ਬਾਲ ਦੇਵੀ ਨੇ ਰਾਂਚੀ ਸਦਰ ਥਾਣੇ ਵਿੱਚ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਨੇ ਲੜਕੀ ਨੂੰ ਬੰਗਲੌਰ ਤੋਂ ਬਰਾਮਦ ਕੀਤਾ। ਇਸ ਮਾਮਲੇ ਵਿੱਚ ਦੋ ਦੋਸ਼ੀ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

6 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰ ਕੇ 40 ਹਜ਼ਾਰ ਰੁਪਏ 'ਚ ਵੇਚਿਆ , 2 ਦੋਸ਼ੀ ਲੜਕੀਆਂ ਗ੍ਰਿਫਤਾਰ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਡਿੱਗੀ ਤਿੰਨ ਮੰਜ਼ਿਲਾਂ ਬਿਲਡਿੰਗ , ਕਈ ਲੋਕਾਂ ਦੇ ਮਲਬੇ ਹੇਠਾਂ ਫ਼ਸੇ ਹੋਣ ਦੀ ਸ਼ੰਕਾ

ਦਰਅਸਲ, ਪੁਲਿਸ ਨੂੰ ਪਹਿਲਾਂ ਇਹ ਮਾਮਲਾ ਗੁੰਮਸ਼ੁਦਗੀ ਦਾ ਲੱਗ ਰਿਹਾ ਸੀ ਪਰ ਜਦੋਂ ਪੁਲਿਸ ਨੇ ਬੂਟੀ ਮੋੜ ਸਥਿਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆ ਗਈ। ਸੀਸੀਟੀਵੀ ਫੁਟੇਜ ਵਿੱਚ ਦੋ ਮੁਟਿਆਰਾਂ ਲੜਕੀ ਨੂੰ ਆਪਣੇ ਨਾਲ ਲੈ ਕੇ ਜਾਂਦੀਆਂ ਵੇਖੀਆਂ ਗਈਆਂ। ਉਹ ਦੋਵੇਂ ਇੱਕ ਆਟੋ ਵਿੱਚ ਬਿਠਾ ਕੇ ਉਸ ਨੂੰ ਲੈ ਕੇ ਫ਼ਰਾਰ ਹੋ ਗਈਆਂ। ਜਿਵੇਂ ਹੀ ਪੁਲਿਸ ਨੂੰ ਇਸ ਮਾਮਲੇ ਦੀ ਸਮਝ ਆਈ ਤਾਂ ਲੜਕੀ ਦੇ ਅਗਵਾ ਹੋਣ ਦੀ ਐਫਆਈਆਰ ਦਰਜ ਕੀਤੀ ਗਈ ਅਤੇ ਪੁਲਿਸ ਟੀਮ ਜਾਂਚ ਵਿੱਚ ਜੁੱਟ ਗਈ।

6 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰ ਕੇ 40 ਹਜ਼ਾਰ ਰੁਪਏ 'ਚ ਵੇਚਿਆ , 2 ਦੋਸ਼ੀ ਲੜਕੀਆਂ ਗ੍ਰਿਫਤਾਰ

ਪੁਲਿਸ ਦੇ ਹੱਥਾਂ ਦਾ ਪਹਿਲਾ ਸੁਰਾਗ ਸੀਸੀਟੀਵੀ ਫੁਟੇਜ ਰਾਹੀਂ ਹੀ ਮਿਲਿਆ ਹੈ। ਅਗਵਾ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਆਟੋ ਨੂੰ ਟਰੇਸ ਕੀਤਾ , ਜਿਸ ਵਿੱਚ ਲੜਕੀਆਂ ਗਈਆਂ ਸਨ। ਆਟੋ ਚਾਲਕ ਨੇ ਲੜਕੀਆਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਫੜੀ ਗਈ। ਮਾਮਲੇ 'ਚ ਹੈਰਾਨ ਕਰਨ ਵਾਲੀ ਗੱਲ ਇਹ ਆਈ ਕਿ ਦੋਵਾਂ ਨੇ ਲੜਕੀ ਨੂੰ ਸਿਰਫ 40 ਹਜ਼ਾਰ ਰੁਪਏ 'ਚ ਅਗਵਾ ਕੀਤਾ ਸੀ, ਫਿਰ ਉਸ ਨੂੰ ਅੱਗੇ ਵੇਚ ਦਿੱਤਾ।

6 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰ ਕੇ 40 ਹਜ਼ਾਰ ਰੁਪਏ 'ਚ ਵੇਚਿਆ , 2 ਦੋਸ਼ੀ ਲੜਕੀਆਂ ਗ੍ਰਿਫਤਾਰ

ਪੁੱਛਗਿੱਛ ਦੌਰਾਨ ਦੋਵਾਂ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੇ 40 ਹਜ਼ਾਰ ਰੁਪਏ 'ਚ ਬੇਔਲਾਦ ਔਰਤ ਨੂੰ ਲੜਕੀ ਦਿੱਤੀ ਸੀ। ਦੋਵੇਂ ਦੋਸ਼ੀ ਬੂਟੀ ਇਲਾਕੇ ਦੇ ਵਸਨੀਕ ਹਨ। ਜਿਸ ਔਰਤ ਨੂੰ ਬੱਚਾ ਵੇਚਿਆ ਗਿਆ ਸੀ ,ਉਸ ਨੂੰ ਦੱਸਿਆ ਗਿਆ ਕਿ ਬੱਚੇ ਦੇ ਕੋਈ ਮਾਪੇ ਨਹੀਂ ਹਨ। ਬੇਸਹਾਰਾ ਲੜਕੀ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ। ਲੜਕੀ ਖਰੀਦਣ ਵਾਲੀ ਔਰਤ ਨੇ ਦੱਸਿਆ ਕਿ ਲੜਕੀ ਦੇ ਲਾਲਚ ਵਿੱਚ ਉਸ ਨੇ 40 ਹਜ਼ਾਰ ਰੁਪਏ ਦੀ ਸੌਦੇਬਾਜ਼ੀ ਕੀਤੀ।

6 ਸਾਲਾਂ ਮਾਸੂਮ ਬੱਚੀ ਨੂੰ ਅਗਵਾ ਕਰ ਕੇ 40 ਹਜ਼ਾਰ ਰੁਪਏ 'ਚ ਵੇਚਿਆ , 2 ਦੋਸ਼ੀ ਲੜਕੀਆਂ ਗ੍ਰਿਫਤਾਰ

ਇਸ ਮਾਮਲੇ ਵਿੱਚ ਪੁਲਿਸ ਦੀ ਗੰਭੀਰਤਾ ਦੇ ਕਾਰਨ ਸੌਦੇਬਾਜ਼ੀ ਅਤੇ ਲੜਕੀ ਨੂੰ ਗਲਤ ਤਰੀਕੇ ਨਾਲ ਗੋਦ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਲੜਕੀ ਨੂੰ ਗੋਦ ਲੈਣ ਵਾਲੀ ਔਰਤ ਦਾ ਕਹਿਣਾ ਹੈ ਕਿ ਗੋਦ ਲੈਣ ਦੀ ਪ੍ਰਕਿਰਿਆ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਫਸ ਗਈ। ਔਰਤ ਦੇ ਬਿਆਨ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਪੁਲਿਸ ਦੀ ਜਾਂਚ ਵਿੱਚ ਹੀ ਸਾਹਮਣੇ ਆਏਗਾ ਪਰ ਲੜਕੀ ਦੇ ਲਾਲਚ ਨੇ ਉਸਨੂੰ ਅਪਰਾਧੀ ਬਣਾ ਦਿੱਤਾ ਹੈ।
-PTCNews

adv-img
adv-img