ਜੇਐਨਯੂ ਦੇ ਵਿਦਿਆਰਥੀ ਗੁੱਟਾਂ 'ਚ ਝੜਪ, ਕਈ ਜ਼ਖ਼ਮੀ
ਭਾਰਤੀ ਜਨਤਾ ਪਾਰਟੀ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਜੇਐਨਯੂ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਮੰਗ ਕੀਤੀ ਕਿ ਰਾਮ ਨੌਮੀ 'ਤੇ ਮੈੱਸ ਵਿੱਚ ਮਾਸਾਹਾਰੀ ਭੋਜਨ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਭਾਜਪਾ ਦੇ ਵਿਦਿਆਰਥੀ ਵਿੰਗ ਨੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਅਤੇ ਖੱਬੇ ਪੱਖੀ ਵਿਦਿਆਰਥੀਆਂ ਉਤੇ ਰਾਮ ਨੌਮੀ 'ਤੇ ਪੂਜਾ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ।
ਏਬੀਵੀਪੀ ਦੇ ਜੇਐਨਯੂ ਵਿੰਗ ਦੇ ਪ੍ਰਧਾਨ ਨੇ ਕਿਹਾ, "ਖੱਬੇ ਪੱਖੀ ਅਤੇ ਐਨਐਸਯੂਆਈ ਦੇ ਵਰਕਰਾਂ ਨੇ ਰਾਮ ਨੌਮੀ ਦੇ ਮੌਕੇ ਉਤੇ ਯੂਨੀਵਰਸਿਟੀ ਵਿੱਚ ਪੂਜਾ ਦੌਰਾਨ ਹੰਗਾਮਾ ਕੀਤਾ। ਇਸ ਦੌਰਾਨ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਮਾਸਾਹਾਰੀ ਖਾਣੇ ਦਾ ਮੁੱਦਾ ਉਠਿਆ। ਸਪਲਾਈ ਹੋਸਟਲ ਪਹੁੰਚੀ ਪਰ ਕਥਿਤ ਤੌਰ 'ਤੇ ਏਬੀਵੀਪੀ ਦੇ ਕਾਰਕੁੰਨਾਂ ਨੇ ਉਸ ਨੂੰ ਮੋੜ ਦਿੱਤਾ। ਇਸ ਤੋਂ ਬਾਅਦ, ਖੱਬੇ ਪੱਖੀ ਵਿਦਿਆਰਥੀ ਸਮੂਹ ਇੱਕ ਮੀਟਿੰਗ ਬੁਲਾਈ ਗਈ ਸੀ। ਇਸ ਵਿਚਕਾਰ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ ਜੋ ਜਲਦੀ ਹੀ ਹਿੰਸਕ ਹੋ ਗਈ।
ਦਿੱਲੀ ਪੁਲਿਸ ਨੂੰ ਸੋਮਵਾਰ ਸਵੇਰੇ ਅਣਪਛਾਤੇ ABVP ਵਿਦਿਆਰਥੀਆਂ ਦੇ ਖਿਲਾਫ JNUSU, SFI, DSF ਅਤੇ AISA ਦੇ ਮੈਂਬਰ ਵਿਦਿਆਰਥੀਆਂ ਦੇ ਇੱਕ ਵਫਦ ਤੋਂ ਸ਼ਿਕਾਇਤ ਮਿਲੀ ਹੈ।
ਦਿੱਲੀ ਪੁਲਿਸ ਨੇ ਕਿਹਾ, "ਇਸਦੇ ਅਨੁਸਾਰ, ਅਸੀਂ ਧਾਰਾ-323/341/509/506/34 ਆਈਪੀਸੀ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਸਬੂਤ ਇਕੱਠੇ ਕਰਨ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।'' ਏਬੀਵੀਪੀ ਨਾਲ ਸਬੰਧਤ ਵਿਦਿਆਰਥੀਆਂ ਨੇ ਪੁਲਿਸ ਨੂੰ ਇਹ ਵੀ ਸੂਚਿਤ ਕੀਤਾ ਹੈ ਕਿ ਉਹ ਸ਼ਿਕਾਇਤ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ : ਪਿੰਡ ਬੱਗਾ 'ਚ ਖ਼ੂਨੀ ਝੜਪ, ਟਰੈਕਟਰਾਂ ਨੂੰ ਲਗਾਈ ਅੱਗ