Mon, Aug 24, 2026
Whatsapp

Punjab ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਹਾਸਿਲ ਕਰਨ ਦਾ ਸੁਨਹਿਰਾ ਮੌਕਾ; 1401 ਅਸਾਮੀਆਂ ਲਈ ਭਰਤੀ ਲਈ ਮੁੜ ਖੁਲ੍ਹਿਆ ਪੋਰਟਲ

ਦੱਸ ਦਈਏ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਤੋਂ ਇਸ਼ਤਿਹਾਰ ਨੰਬਰ 04 ਆਫ 2026 ਤਹਿਤ ਗਰੁੱਪ-ਡੀ ਦੀਆਂ ਕੁੱਲ 1401 ਅਸਾਮੀਆਂ ਲਈ ਆਨਲਾਈਨ ਪੋਰਟਲ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- August 24th 2026 08:58 PM -- Updated: August 24th 2026 09:14 PM
Punjab ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਹਾਸਿਲ ਕਰਨ ਦਾ ਸੁਨਹਿਰਾ ਮੌਕਾ; 1401 ਅਸਾਮੀਆਂ ਲਈ ਭਰਤੀ ਲਈ ਮੁੜ ਖੁਲ੍ਹਿਆ ਪੋਰਟਲ

Punjab ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਹਾਸਿਲ ਕਰਨ ਦਾ ਸੁਨਹਿਰਾ ਮੌਕਾ; 1401 ਅਸਾਮੀਆਂ ਲਈ ਭਰਤੀ ਲਈ ਮੁੜ ਖੁਲ੍ਹਿਆ ਪੋਰਟਲ

ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਇੱਕ ਹੋਰ ਸੁਨਹਿਰਾ ਮੌਕਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ ਤੋਂ ਇਸ਼ਤਿਹਾਰ ਨੰਬਰ 04 ਆਫ 2026 ਤਹਿਤ ਗਰੁੱਪ-ਡੀ ਦੀਆਂ ਕੁੱਲ 1401 ਅਸਾਮੀਆਂ ਲਈ ਆਨਲਾਈਨ ਪੋਰਟਲ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। 

ਭਰਤੀ ਨਾਲ ਜੁੜੀਆਂ ਕੁਝ ਖ਼ਾਸ ਗੱਲ੍ਹਾ 

  • ਕੁੱਲ ਅਸਾਮੀਆਂ: 1401 
  • ਅਹੁਦਾ : ਸੇਵਾਦਾਰ, ਚੌਕੀਦਾਰ, ਸਫਾਈ ਸੇਵਕ, ਮਾਲੀ, ਬੇਲਦਾਰ, ਵਾਟਰ ਕੈਰੀਅਰ, ਐਨੀਮਲ ਅਟੈਂਡੈਂਟ ਅਤੇ ਹੋਰ ਗਰੁੱਪ-ਡੀ ਅਸਾਮੀਆਂ ਸ਼ਾਮਲ 
  • ​ਆਨਲਾਈਨ ਫਾਰਮ ਸ਼ੁਰੂ ਹੋਣ ਦੀ ਮਿਤੀ: 25 ਅਗਸਤ 2026  
  • ​ਆਨਲਾਈਨ ਅਪਲਾਈ ਅਤੇ ਫੀਸ ਭਰਨ ਦੀ ਆਖਰੀ ਮਿਤੀ: 04 ਸਤੰਬਰ 2026  
  • ​ਅਧਿਕਾਰਤ ਵੈੱਬਸਾਈਟ: sssb.punjab.gov.in  

ਇੱਥੇ ਇਹ ਵੀ ਧਿਆਨਦੇਣਯੋਗ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਪਹਿਲਾਂ ਹੀ ਫਾਰਮ ਭਰ ਦਿੱਤੇ ਹਨ ਉਨ੍ਹਾਂ ਨੂੰ ਇਹ ਫਾਰਮ ਮੁੜ ਤੋਂ ਭਰਨ ਦੀ ਲੋੜ ਨਹੀਂ ਹੈ।  

ਵਿੱਦਿਅਕ ਯੋਗਤਾ : ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਤੇ ਦਸਵੀਂ ਵਿੱਚ ਪੰਜਾਬੀ ਭਾਸ਼ਾ ਇੱਕ ਲਾਜ਼ਮੀ। 

ਉਮਰ ਸੀਮਾ - (01.01.2026 ਤੱਕ)

  • ​ਆਮ ਵਰਗ: 18 ਤੋਂ 37 ਸਾਲ 
  • ​ਪੱਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤੀ : 18 ਤੋਂ 42 ਸਾਲ  
  • ​ਦਿਵਿਆਂਗ : 18 ਤੋਂ 47 ਸਾਲ  
  • ​ਸਾਬਕਾ ਫੌਜੀ : ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਛੋਟ   

ਫੀਸ 

  • ​ਆਮ ਵਰਗ / ਸੁਤੰਤਰਤਾ ਸੰਗਰਾਮੀ / ਖਿਡਾਰੀ: 1000/-  
  • ​ਅਨੁਸੂਚਿਤ ਜਾਤੀ / ਪੱਛੜੀ ਸ਼੍ਰੇਣੀ / EWS: 250/-  
  • ​ਸਾਬਕਾ ਫੌਜੀ ਅਤੇ ਆਸ਼ਰਿਤ : 200/-  
  • ​ਦਿਵਿਆਂਗ : 500/-  

ਚੋਣ ਵਿਧੀ 

  • ​ਲਿਖਤੀ ਪ੍ਰੀਖਿਆ : ਪ੍ਰੀਖਿਆ ਦੋ ਭਾਗਾਂ (Part-A ਅਤੇ Part-B) ਵਿੱਚ ਲਏ ਜਾਣ ਦੀ ਯੋਜਨਾ  
  • ​Part-A: ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦਾ ਟੈਸਟ ਹੋਵੇਗਾ (ਕੁਆਲੀਫਾਈ ਕਰਨ ਲਈ ਘੱਟੋ-ਘੱਟ 50% ਅੰਕ ਜ਼ਰੂਰੀ)।  
  • ​Part-B: ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਅੰਤਿਮ ਮੈਰਿਟ ਲਿਸਟ। ਦੱਸ ਦਈਏ ਕਿ ਪਾਰਟ ਬੀ ਵਿੱਚ ਨੇਗੇਟਿਵ ਮਾਰਕਿੰਗ ਵੀ ਹੋਵੇਗੀ - 1/4 ਅੰਕ ਕੱਟਿਆ ਜਾਵੇਗਾ।

ਇਹ ਵੀ ਪੜ੍ਹੋ  : 'Cockroach' ਮੁੜ ਆ ਰਹੇ ਦਿੱਲੀ ; CJP ਨੇ ਕਰ ਦਿੱਤਾ ਵੱਡਾ ਐਲਾਨ, ਜੰਤਰ-ਮੰਤਰ ਮਗਰੋਂ ਹੁਣ ਇੰਡੀਆ ਗੇਟ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK