Sat, May 11, 2024
Whatsapp

ਤੋਰੀ ਦੀ ਸਬਜ਼ੀ ਬਣਾਉਣ 'ਤੇ ਖਿਝੇ ਕਲਯੁਗੀ ਪੁੱਤ ਨੇ ਮਾਂ ਨੂੰ ਮੌਤ ਦੇ ਘਾਟ ਉਤਾਰਿਆ

Written by  Riya Bawa -- October 19th 2022 01:11 PM -- Updated: October 19th 2022 01:12 PM
ਤੋਰੀ ਦੀ ਸਬਜ਼ੀ ਬਣਾਉਣ 'ਤੇ ਖਿਝੇ ਕਲਯੁਗੀ ਪੁੱਤ ਨੇ ਮਾਂ ਨੂੰ ਮੌਤ ਦੇ ਘਾਟ ਉਤਾਰਿਆ

ਤੋਰੀ ਦੀ ਸਬਜ਼ੀ ਬਣਾਉਣ 'ਤੇ ਖਿਝੇ ਕਲਯੁਗੀ ਪੁੱਤ ਨੇ ਮਾਂ ਨੂੰ ਮੌਤ ਦੇ ਘਾਟ ਉਤਾਰਿਆ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਇੱਕ ਕਲਯੁਗੀ ਪੁੱਤ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਨਿਊ ਅਸ਼ੋਕ ਨਗਰ 'ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਛੱਤ ਤੋਂ ਸੁੱਟ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਗੰਭੀਰ ਰੂਪ 'ਚ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਈ ਗਈ ਹੈ, ਜਿਸ ਤੋਂ ਬਾਅਦ ਉਕਤ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ। Ludhiana ਇਸ ਨੂੰ ਛੱਤ ਤੋਂ ਸੁੱਟਣ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਮਾਂ ਨੇ ਦੁਪਹਿਰ ਦੇ ਖਾਣੇ ਵਿਚ ਤੋਰੀ ਦੀ ਸਬਜ਼ੀ ਪਕਾਈ ਗਈ ਸੀ। ਤੋਰੀ ਦੀ ਸਬਜ਼ੀ ਬਣਾਉਣ 'ਤੇ ਉਸ ਨੇ ਮਾਂ ਨੂੰ ਘਰ ਦੀ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਮਾਂ 'ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਦੋਂ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੀ ਵੀ ਕੁੱਟਮਾਰ ਕੀਤੀ। crime ਇਸ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਸਲੇਮ ਟਾਬਰੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮਰਨ ਵਾਲੀ ਔਰਤ ਦੀ ਪਛਾਣ ਨਿਊ ਅਸ਼ੋਕ ਨਗਰ ਦੀ ਰਹਿਣ ਵਾਲੀ 65 ਸਾਲਾ ਚਰਨਜੀਤ ਕੌਰ ਵਜੋਂ ਹੋਈ ਹੈ। ਇਹ ਵੀ ਪੜ੍ਹੋ: ਪੁਲਿਸ ਨੇ ਹੋਟਲ 'ਚ ਮਾਰੀ ਰੇਡ, ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਮਾਲਕ ਸਮੇਤ 5 ਲੋਕ ਗ੍ਰਿਫ਼ਤਾਰ ਮ੍ਰਿਤਕ ਦੇ ਭਤੀਜੇ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਸੁਰਿੰਦਰ ਸਿੰਘ ਉਰਫ ਟਿੰਕੂ ਬੇਰੁਜ਼ਗਾਰ ਅਤੇ ਗੁੱਸੇ ਵਿੱਚ ਸੀ। ਦੁਪਹਿਰ ਨੂੰ ਚਰਨਜੀਤ ਕੌਰ ਨੇ ਤੋਰੀ ਦੀ ਸਬਜ਼ੀ ਬਣਾਈ ਪਰ ਟਿੰਕੂ ਨੂੰ ਇਹ ਪਸੰਦ ਨਹੀਂ ਸੀ। ਉਸ ਨੇ ਆਪਣੀ ਮਾਂ ਨੂੰ ਇਸ ਦੀ ਬਜਾਏ ਆਲੂ-ਗੋਭੀ ਦੀ ਸਬਜ਼ੀ ਬਣਾਉਣ ਲਈ ਕਿਹਾ ਪਰ ਮਾਂ ਨੇ ਉਸ ਨੂੰ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਪਕਾਇਆ ਹੋਇਆ ਹੀ ਖਾਣਾ ਖਾਣ ਲਈ ਕਿਹਾ। ਟਿੰਕੂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਂ ਬਚਾਅ ਲਈ ਘਰ ਦੀ ਪਹਿਲੀ ਮੰਜ਼ਿਲ 'ਤੇ ਗਈ ਪਰ ਪੁੱਤਰ ਵੀ ਪਿੱਛੇ ਆ ਗਿਆ। ਇੱਥੇ ਉਸ ਨੇ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। (ਨਵੀਨ ਸ਼ਰਮਾ ਦੀ ਰਿਪੋਰਟ) -PTC News


Top News view more...

Latest News view more...