ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਫ਼ਿਲਮ 'KGF 2', ਤੋੜੇ ਸਾਰੇ ਰਿਕਾਰਡ
KGF 2 Box Office: ਅਭਿਨੇਤਾ ਯਸ਼, ਸ਼੍ਰੀਨਿਧੀ ਸ਼ੈੱਟੀ, ਰਾਓ ਰਮੇਸ਼, ਰਵੀਨਾ ਟੰਡਨ, ਪ੍ਰਕਾਸ਼ ਰਾਜ ਅਤੇ ਸੰਜੇ ਦੱਤ ਸਟਾਰਰ 'ਕੇਜੀਐਫ 2' (KGF 2 Box Office)ਸਿਨੇਮਾ ਦੀ ਨਵੀਂ 'ਬਾਹੂਬਲੀ' ਫਿਲਮ ਜਾਪਦੀ ਹੈ। ਪਹਿਲੇ ਦੋ ਦਿਨਾਂ 'ਚ ਹੀ ਦੁਨੀਆ ਭਰ 'ਚ 270 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਇਹ ਫਿਲਮ ਐਤਵਾਰ ਤੱਕ 500 ਕਰੋੜ ਰੁਪਏ ਨੂੰ ਪਾਰ ਕਰਦੀ ਨਜ਼ਰ ਆ ਰਹੀ ਹੈ। ਫਿਲਮ ਦੀ ਕਮਾਈ ਦੀ ਰਫਤਾਰ ਨੂੰ ਦੇਖਦੇ ਹੋਏ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਕਰੋੜਾਂ ਰੁਪਏ ਕਮਾਉਣ ਵਾਲੀ ਕੰਨੜ ਸਿਨੇਮਾ ਦੀ ਪਹਿਲੀ ਫਿਲਮ ਬਣ ਸਕਦੀ ਹੈ। ਫਿਲਮ ਦੇ ਤੀਜੇ ਦਿਨ ਓਪਨਿੰਗ ਦੇ ਅੰਕੜੇ ਆ ਗਏ ਹਨ ਅਤੇ ਫਿਲਮ 'ਕੇਜੀਐਫ 2' ਨੇ ਹਿੰਦੀ 'ਚ ਲਗਾਤਾਰ ਤਿੰਨ ਦਿਨ 40 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ। ਹਿੰਦੀ 'ਚ ਰਿਲੀਜ਼ ਹੋਈ ਇਹ ਪਹਿਲੀ ਫਿਲਮ ਹੈ ਜਿਸ ਨੇ ਬਾਕਸ ਆਫਿਸ 'ਤੇ ਸਿਰਫ ਦੋ ਦਿਨਾਂ 'ਚ ਸੈਂਕੜਾ ਬਣਾ ਲਿਆ ਹੈ। ਮਹਿਜ਼ ਤਿੰਨ ਦਿਨਾਂ 'ਚ ਫਿਲਮ 150 ਕਰੋੜ ਦੇ ਕਲੈਕਸ਼ਨ ਦੇ ਨੇੜੇ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਫਿਲਮ ਪਹਿਲੇ ਵੀਕੈਂਡ ਦੀ ਕਮਾਈ ਦੇ ਮਾਮਲੇ 'ਚ ਸਾਰੇ ਪੁਰਾਣੇ ਰਿਕਾਰਡ ਤੋੜ ਦੇਵੇਗੀ। ਇਹ ਵੀ ਪੜ੍ਹੋ: ਆਸਾਮ 'ਚ ਤੂਫ਼ਾਨ ਅਤੇ ਭਾਰੀ ਮੀਂਹ ਕਰਕੇ 14 ਲੋਕਾਂ ਦੀ ਹੋਈ ਮੌਤ, PM ਮੋਦੀ ਨੇ ਪ੍ਰਗਟ ਕੀਤਾ ਦੁੱਖ KGF 2 ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਕਾਰੋਬਾਰ ਕਰਕੇ ਸਾਰਿਆਂ ਨੂੰ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਫਿਲਮ ਨੇ ਤੀਜੇ ਦਿਨ 42.90 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ 'ਕੇਜੀਐਫ 2' ਨੇ ਰਿਲੀਜ਼ ਦੇ ਤੀਜੇ ਦਿਨ ਯਾਨੀ ਸ਼ਨੀਵਾਰ ਨੂੰ ਘਰੇਲੂ ਬਾਕਸ ਆਫਿਸ 'ਤੇ ਕੁੱਲ 93 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਵਿਚੋਂ ਇਕੱਲੀ 'ਕੇਜੀਐਫ 2' ਹਿੰਦੀ ਦੀ ਕੁੱਲ ਕਮਾਈ 48 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਮ ਨੇ ਸ਼ੁਰੂਆਤੀ ਅੰਕੜਿਆਂ ਵਿੱਚ ਤੀਜੇ ਦਿਨ ਕੰਨੜ ਵਿੱਚ 13.50 ਕਰੋੜ ਰੁਪਏ, ਤੇਲਗੂ ਵਿੱਚ 16 ਕਰੋੜ ਰੁਪਏ, ਤਾਮਿਲ ਵਿੱਚ 8 ਕਰੋੜ ਰੁਪਏ ਅਤੇ ਮਲਿਆਲਮ ਵਿੱਚ 7 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਘਰੇਲੂ ਬਾਕਸ ਆਫਿਸ 'ਤੇ ਫਿਲਮ ਦੀ ਤੀਜੇ ਦਿਨ ਦੀ ਕਮਾਈ ਵੀ 80 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਹਿੰਦੀ ਵਿੱਚ ਇਸਦੀ ਕੁੱਲ ਕਮਾਈ 42 ਕਰੋੜ ਦੇ ਕਰੀਬ ਹੋ ਸਕਦੀ ਹੈ। -PTC News